20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਸੀ.ਪੀ.ਆਈ. ਤਹਿਸੀਲ ਮਹਿਲ ਕਲਾਂ ਦੇ ਅਹੁਦੇਦਾਰਾਂ ਦੀ ਚੋਣ <br/>

ਅਜੀਤ ਡੈਸਕ 20-11-2025
ਮਹਿਲ ਕਲਾਂ, 19 ਨਵੰਬਰ (ਅਵਤਾਰ ਸਿੰਘ ਅਣਖੀ)-ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਤਹਿਸੀਲ ਮਹਿਲ ਕਲਾਂ ਚੋਣ ਮੀਟਿੰਗ ਕਾਮਰੇਡ ਪਰਮਜੀਤ ਸਿੰਘ ਗਾਂਧੀ ਦੀ ਅਗਵਾਈ ਹੇਠ ਇੱਥੇ ਅਨਾਜ ਮੰਡੀ ਵਿਖੇ ਹੋਈ | ਇਸ ਮੌਕੇ ਜ਼ਿਲ੍ਹਾ ਸਕੱਤਰ ਕਾਮਰੇਡ ਖ਼ੁਸ਼ੀਆ ਸਿੰਘ ਨੇ ਪਿਛਲੇ ਤਿੰਨ ਸਾਲ ਦੀਆਂ ਸਰਗਰਮੀਆਂ ਬਾਰੇ ਰਿਪੋਰਟ ਪੇਸ਼ ਕੀਤੀ | ਉਨ੍ਹਾਂ ਕਿਹਾ ਕਿ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਲਾਮਬੰਦ ਹੋਣਾ ਸਮੇਂ ਦੀ ਮੁੱਖ ਲੋੜ ਹੈ | ਇਸ ਮੌਕੇ ਸਰਬਸੰਮਤੀ ਨਾਲ ਤਹਿਸੀਲ ਮਹਿਲ ਕਲਾਂ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਜਿਸ ਵਿਚ ਤਹਿਸੀਲ ਸਕੱਤਰ ਬਵਨ ਸਿੰਘ ਖ਼ਿਆਲੀ, ਮੀਤ ਸਕੱਤਰ ਪਰਮਜੀਤ ਸਿੰਘ ਗਾਂਧੀ ਅਤੇ ਕੌਰ ਸਿੰਘ ਕਲਾਲ ਮਾਜਰਾ ਤੋਂ ਇਲਾਵਾ ਸਾਥੀ ਪਾਰਸ ਮਹਿਲ ਕਲਾਂ, ਇਕਬਾਲ ਸਿੰਘ ਲੋਹਗੜ੍ਹ, ਬਿੱਕਰ ਸਿੰਘ ਛੀਨੀਵਾਲ ਕਲਾਂ ਅਤੇ ਰਾਜਪਾਲ ਕੌਰ ਚੰਨਣਵਾਲ ਕਮੇਟੀ ਮੈਂਬਰ ਚੁਣੇ ਗਏ | ਕਾਮਰੇਡ ਖ਼ੁਸ਼ੀਆ ਸਿੰਘ ਨੇ ਨਵੇਂ ਚੁਣੀ ਤਹਿਸੀਲ ਕਮੇਟੀ ਦੇ ਸਮੂਹ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਪਾਰਟੀ ਦੀ ਮਜ਼ਬੂਤੀ ਲਈ ਇੱਕਜੁੱਟ ਹੋ ਕੇ ਸਮਰਪਿਤ ਭਾਵਨਾ ਨਾਲ ਯਤਨਸ਼ੀਲ ਹੋਣ ਦੀ ਅਪੀਲ ਕੀਤੀ | ਉਨ੍ਹਾਂ ਦੱਸਿਆ ਕਿ ਬਾਬਾ ਅਰਜਨ ਸਿੰਘ ਯਾਦਗਾਰੀ ਭਵਨ ਬਰਨਾਲਾ ਵਿਖੇ 28 ਨਵੰਬਰ ਨੂੰ ਹੋ ਰਹੇ ਸੀ.ਪੀ.ਆਈ. ਦੇ ਜ਼ਿਲ੍ਹਾ ਡੈਲੀਗੇਟ ਇਜਲਾਸ 'ਚ ਤਹਿਸੀਲ ਮਹਿਲ ਕਲਾਂ ਤੋਂ ਅੱਠ ਡੈਲੀਗੇਟ ਬਵਨ ਸਿੰਘ, ਪਰਮਜੀਤ ਸਿੰਘ, ਕੌਰ ਸਿੰਘ, ਇਕਬਾਲ ਸਿੰਘ, ਬਲਵੀਰ ਸਿੰਘ, ਪਰਮਜੀਤ ਸਿੰਘ ਭੋਲਾ, ਮਲਕੀਤ ਸਿੰਘ, ਰਾਜਪਾਲ ਕੌਰ ਭਾਗ ਲੈਣਗੇ | ਨਵੇਂ ਚੁਣੇ ਤਹਿਸੀਲ ਸਕੱਤਰ ਕਾਮਰੇਡ ਬਵਨ ਸਿੰਘ ਖ਼ਿਆਲੀ ਨੇ ਪਾਰਟੀ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੌਂਪੀ ਗਈ ਜ਼ਿੰਮੇਵਾਰੀ ਨੂੰ ਲਗਨ ਮਿਹਨਤ, ਇਮਾਨਦਾਰੀ ਨਾਲ ਨਿਭਾਇਆ ਜਾਵੇਗਾ | ਉਨ੍ਹਾਂ ਪਿੰਡਾਂ ਵਿਚ ਬੰਦ ਪਏ ਮਨਰੇਗਾ ਕੰਮਾਂ ਨੂੰ ਤੁਰੰਤ ਸ਼ੁਰੂ ਕਰਵਾਉਣ ਦੀ ਮੰਗ ਉਠਾਈ | ਇਸ ਮੌਕੇ ਪਾਸ ਕੀਤੇ ਇਕ ਮਤੇ ਰਾਹੀਂ ਕਸਬਾ ਮਹਿਲ ਕਲਾਂ ਵਿਖੇ ਖ਼ਿਆਲੀ ਰੋਡ 'ਤੇ ਰਹਿੰਦੇ ਗ਼ਰੀਬ ਜੋਗੀ ਨਾਥਾਂ ਦੇ ਪਰਿਵਾਰਾਂ ਨਾਲ ਥਾਂ ਵੇਚਣ ਲਈ 12 ਲੱਖ 35 ਹਜ਼ਾਰ ਰੁਪਏ ਦੀ ਧੋਖਾਧੜੀ ਕਰਨ ਵਾਲੇ ਜਗਸੀਰ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ | ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਇਹ ਮਾਮਲਾ ਸਬੰਧਿਤ ਥਾਣਾ ਮੁਖੀ ਅਤੇ ਐਸ.ਐਸ.ਪੀ. ਬਰਨਾਲਾ ਦੇ ਧਿਆਨ 'ਚ ਲਿਆਉਣ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ | ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਪੁਲਿਸ ਨੇ ਬਣਦੀ ਕਾਰਵਾਈ ਕਰ ਕੇ ਗ਼ਰੀਬ ਜੋਗੀ ਨਾਥਾਂ ਦੇ ਪਰਿਵਾਰਾਂ ਨੂੰ ਇਨਸਾਫ਼ ਨਾ ਦੁਆਇਆ ਗਿਆ ਤਾਂ ਅਗਲੇ ਦਿਨਾਂ 'ਚ ਪਾਰਟੀ ਵਲੋਂ ਤਿੱਖੇ ਸੰਘਰਸ਼ ਦਾ ਬਿਗਲ ਵਜਾਇਆ ਜਾਵੇਗਾ | ਜਿਸ ਦੀ ਜ਼ਿੰਮੇਵਾਰੀ ਸਬੰਧਿਤ ਅਧਿਕਾਰੀਆਂ ਸਿਰ ਹੋਵੇਗੀ |


ਅਨਾਜ ਮੰਡੀ ਮਹਿਲ ਕਲਾਂ ਵਿਖੇ ਸੀ.ਪੀ.ਆਈ. ਦੀ ਚੋਣ ਮੀਟਿੰਗ 'ਚ ਵਿਚਾਰ ਵਟਾਂਦਰਾ ਕਰਨ ਸਮੇਂ ਜ਼ਿਲ੍ਹਾ ਸਕੱਤਰ ਖ਼ੁਸ਼ੀਆ ਸਿੰਘ ਤੇ ਸਾਥੀ | ਤਸਵੀਰ : ਅਵਤਾਰ ਸਿੰਘ ਅਣਖੀ


ਪਿਛਲੀ ਖ਼ਬਰ ਜਗਰਾਜ ਸਿੰਘ ਬੱੁਟਰ ਨੂੰ ਸਦਮਾ, ਮਾਤਾ ਦਾ ਦਿਹਾਂਤ <br/> ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।