17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਪਿੰਡ ਮਾਡਲ ਟਾਊਨ ਵਿਖੇ 9.5 ਲੱਖ ਰੁਪਏ ਲਾਗਤ ਨਾਲ ਜਲਦ ਤਿਆਰ ਹੋਵੇਗਾ ਆਂਗਣਵਾੜੀ ਸੈਂਟਰ <br/>

ਅਜੀਤ ਡੈਸਕ 25-12-2025
ਮਲੌਦ, 24 ਦਸੰਬਰ (ਦਿਲਬਾਗ ਸਿੰਘ ਚਾਪੜਾ)- ਬਲਾਕ ਮਲੌਦ ਦੇ ਪਿੰਡ ਮਾਡਲ ਟਾਊਨ ਦੀ ਦਹਾਕਿਆਂ ਦੀ ਮੰਗ ਨੂੰ ਪੂਰਾ ਕਰਦਿਆਂ ਹਲਕਾ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਵਲੋਂ 9.5 ਲੱਖ ਰੁਪਏ ਦੀ ਗ੍ਰਾਂਟ ਸੈਕਸ਼ਨ ਕਰਵਾ ਕੇ ਆਂਗਣਵਾੜੀ ਸੈਂਟਰ ਦੀ ਨਵੀਂ ਇਮਾਰਤ ਬਣਵਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ | ਜਿਸ ਦਾ ਬੀਤੇ ਦਿਨੀਂ ਲੈਂਟਰ ਪਾਇਆ ਗਿਆ ਹੈ ਅਤੇ ਕੁੱਝ ਦਿਨਾਂ ਵਿੱਚ ਹੀ ਕੰਮ ਪੂਰਾ ਕਰਕੇ ਉਦਘਾਟਨ ਕੀਤਾ ਜਾਵੇਗਾ | ਇਹ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਕੀਮਾ ਰਾਮ ਨੇ ਦੱਸਿਆ ਕਿ ਪਿੰਡ ਵਿੱਚ ਪਿਛਲੇ 30-35 ਸਾਲ ਤੋਂ ਆਂਗਣਵਾੜੀ ਸੈਂਟਰ ਦੀ ਇਮਾਰਤ ਨਾ ਹੋਣ ਕਾਰਣ ਆਂਗਣਵਾੜੀ ਵਰਕਰਾਂ ਨੂੰ ਕਦੇ ਕਿਸੇ ਘਰ ਕਦੇ ਕਿਸੇ ਘਰ ਬੱਚਿਆਂ ਨੂੰ ਬੈਠਣਾ ਪੈਂਦਾ ਸੀ | ਇਸ ਮੌਕੇ ਬੀ. ਡੀ. ਪੀ. ਓ. ਸੁਖਜੀਤ ਕੌਰ, ਨਰੇਗਾ ਜੇ. ਈ. ਦਲਜੀਤ ਸਿੰਘ, ਨਰੇਗਾ ਸੈਕਟਰੀ ਬਲਜੀਤ ਸਿੰਘ, ਪੰਚਾਇਤ ਸੈਕਟਰੀ ਇੰਦਰਜੀਤ ਸਿੰਘ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਏ. ਐਸ. ਕਾਲਜ, ਖੰਨਾ ਵਿਖੇ 7-ਰੋਜ਼ਾ ਐਨ. ਐਸ. ਐਸ. ਕੈਂਪ ਦਾ ਉਦਘਾਟਨ ਅਗਲੀ ਖ਼ਬਰ ਸਲਾਨਾ ਜੋੜ ਮੇਲ ਦੇ ਅੰਤਿਮ ਦਿਨ ਵਿਸ਼ਾਲ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।