17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਬੀਜਾ ਇਕਾਈ ਦਾ ਹੋਇਆ ਗਠਨ

ਅਜੀਤ ਡੈਸਕ 25-12-2025
ਬੀਜਾ, 24 ਦਸੰਬਰ (ਕਸ਼ਮੀਰਾ ਸਿੰਘ ਬਗ਼ਲੀ)-ਪਿੰਡ ਬੀਜਾ ਵਿਖੇ ਇਹ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਮੀਟਿੰਗ ਜਸਵੀਰ ਸਿੰਘ ਬਲਾਕ ਸਕੱਤਰ ਦੀ ਹਾਜ਼ਰੀ ਵਿਚ ਹੋਈ | ਇਸ ਮੌਕੇ ਇਕਾਈ ਦੀ ਚੋਣ ਕੀਤੀ ਗਈ | ਜਿਸ ਵਿਚ ਪ੍ਰਧਾਨ ਰਣਧੀਰ ਸਿੰਘ, ਮੀਤ ਪ੍ਰਧਾਨ ਸੰਦੀਪ ਸਿੰਘ, ਸਕੱਤਰ ਸਤਨਾਮ ਸਿੰਘ ਜੁਆਇੰਟ ਸਕੱਤਰ ਗੁਰਮੀਤ ਸਿੰਘ, ਕੈਸ਼ੀਅਰ ਨਿਰਮਲ ਸਿੰਘ, ਮੈਂਬਰ ਬਲਜੀਤ ਸਿੰਘ, ਟਹਿਲ ਸਿੰਘ, ਨਰਪਿੰਦਰ ਸਿੰਘ, ਜੱਸਾ ਸਿੰਘ ਗਰਚਾ, ਜੱਸੀ ਚਹਿਲ ਚੁਣੇ ਗਏ ਤੇ ਇਸ ਮੌਕੇ ਸਕੱਤਰ ਸੌਦਾਗਰ ਸਿੰਘ ਘੁਡਾਣੀ ਕਿਹਾ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਤਹਿਤ ਬਿਜਲੀ ਬੋਰਡ ਨੂੰ ਸਰਕਾਰਾਂ ਵੇਚਣ ਜਾ ਰਹੀਆਂ ਹਨ | ਜਿਸ ਦੇ ਤਹਿਤ 16 ਤਰੀਕ ਨੂੰ ਐਸ. ਸੀ ਦਫ਼ਤਰ ਖੰਨਾ ਵਿਖੇ ਵੱਡਾ ਵਿਸ਼ਾਲ ਧਰਨਾ ਦਿੱਤਾ ਜਾਵੇਗਾ ਅਤੇ 28 ਤੋਂ ਚਾਰ ਤਰੀਕ ਤੱਕ ਪਿੰਡਾਂ ਦੇ ਵਿੱਚ ਮੀਟਿੰਗਾਂ ਝੰਡਾ ਮਾਰਚ ਤੇ ਰੋਸ ਮਾਰਚ ਕੀਤੇ ਜਾਣਗੇ ਅਤੇ ਬਿਲਾਸਪੁਰ ਪਿੰਡ ਵਿਖੇ ਜੋ ਸ਼੍ਰੋਮਣੀ ਗੁਰਦੁਆਰਾ ਕਮੇਟੀ ਧੱਕੇ ਨਾਲ ਜ਼ਮੀਨ ਕਿਸਾਨਾਂ ਤੋਂ ਖੋਹ ਰਹੀ ਹੈ | ਉਸ ਦੇ ਸਬੰਧ ਵਿਚ ਫ਼ੈਸਲਾ ਕੀਤਾ ਕਿ 2 ਜਨਵਰੀ ਨੂੰ ਵੱਡੀ ਪੱਧਰ 'ਤੇ ਕਿਸਾਨ ਮਜ਼ਦੂਰ ਮੁਲਾਜ਼ਮ ਉੱਥੇ ਸ਼ਾਮਿਲ ਹੋਣਗੇ ਤੇ ਧੱਕੇ ਨਾਲ ਜ਼ਮੀਨ 'ਤੇ ਸ਼੍ਰੋਮਣੀ ਕਮੇਟੀ ਨੂੰ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਸਲਾਨਾ ਜੋੜ ਮੇਲ ਦੇ ਅੰਤਿਮ ਦਿਨ ਵਿਸ਼ਾਲ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਸਮਰਾਲਾ 'ਚ ਲੋਕ ਮੋਰਚਾ ਪੰਜਾਬ ਵਲੋਂ 27 ਨੂੰ ਕਨਵੈੱਨਸ਼ਨ ਤੇ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।