08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਪਿੰਡ ਬਿਲਾਸਪੁਰ ਵਿਖੇ ਹਲਕਾ ਵਿਧਾਇਕ ਗਿਆਸਪੁਰਾ ਵਲੋਂ ਵਿਕਾਸ-ਕਾਰਜਾਂ ਦਾ ਉਦਘਾਟਨ

ਅਜੀਤ ਡੈਸਕ 21-11-2025
ਰਾੜਾ ਸਾਹਿਬ, 20 ਨਵੰਬਰ (ਸੁਖਵੀਰ ਸਿੰਘ ਚਣਕੋਈਆਂ)- ਹਲਕਾ ਪਾਇਲ ਦੇ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਅੱਜ ਪਿੰਡ ਬਿਲਾਸਪੁਰ ਵਿਖੇ ਨਵੇਂ ਬਣਨ ਵਾਲੇ ਪੰਚਾਇਤ ਘਰ ਦਾ ਉਦਘਾਟਨ ਕੀਤਾ | ਨੀਂਹ ਪੱਥਰ ਤੋਂ ਪਰਦਾ ਹਟਾਉਂਦਿਆਂ ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਨੂੰ ਵਿਕਾਸ ਕਾਰਜਾਂ ਦੁਆਰਾ ਤਰੱਕੀ ਵੱਲ ਲਿਜਾਇਆ ਜਾ ਰਿਹਾ ਹੈ ਅਤੇ ਹਰ ਪਾਸੇ ਖ਼ੁਸ਼ਹਾਲੀ ਦੀ ਲਹਿਰ ਹੈ | ਇਸ ਸਮੇਂ ਸਰਪੰਚ ਰਣਜੀਤ ਸਿੰਘ ਬਿੱਲੂ ਤੇ ਸੀਨੀ. ਆਪ ਆਗੂ ਡਾ. ਸਰਬਜੀਤ ਸਿੰਘ ਸਮੇਤ ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਹਲਕਾ ਵਿਧਾਇਕ ਦਾ ਪਿੰਡ ਪੁੱਜਣ 'ਤੇ ਸਵਾਗਤ ਕੀਤਾ ਗਿਆ | ਇਸ ਸਮੇਂ ਬੀ. ਡੀ. ਪੀ. ਓ. ਸੁਮਰਿਤਾ, ਚੇਅਰਮੈਨ ਬੂਟਾ ਸਿੰਘ ਗਿੱਲ ਰਾਣੋਂ, ਆੜਤੀ ਐਸੋਸੀਏਸ਼ਨ ਪੰਜਾਬ ਦੇ ਮੀਤ ਪ੍ਰਧਾਨ ਅਵਿਨਾਸ਼ਪ੍ਰੀਤ ਸਿੰਘ ਜੱਲ੍ਹਾ, ਸਰਪੰਚ ਗੁਰਮੋਹਣ ਸਿੰਘ ਲੱਖਾ ਗਿੱਦੜੀ, ਸਰਪੰਚ ਕਰਨੈਲ ਸਿੰਘ ਬੁਆਣੀ, ਪੀ. ਏ. ਮਨਜੀਤ ਸਿੰਘ, ਯੂਥ ਪ੍ਰਧਾਨ ਅਭੈ ਸਿੰਘ ਜੱਲ੍ਹਾ, ਜੇ. ਈ. ਪਵਨਦੀਪ ਸਿੰਘ, ਸੈਕਟਰੀ ਦਲਬਾਰਾ ਸਿੰਘ, ਸੀ. ਏ. ਮਨਜੀਤ ਸਿੰਘ , ਮਨਰੇਗਾ ਸੈਕਟਰੀ ਸੁਰਿੰਦਰ ਸਿੰਘ, ਗੁਰਪਾਲ ਸਿੰਘ, ਬਲਵੀਰ ਸਿੰਘ, ਬਲਵੀਰ ਕੌਰ ਪੰਚ, ਜਸਪ੍ਰੀਤ ਕੌਰ ਪੰਚ, ਪਰਮਜੀਤ ਸਿੰਘ ਪੰਚ, ਕੁਲਵੀਰ ਰਾਮ ਪੰਚ, ਸਲਿੰਦਰ ਸਿੰਘ ਪੰਚ, ਸੁਖਵਿੰਦਰ ਸਿੰਘ ਪੰਚ, ਨਿਰਮਲ ਸਿੰਘ, ਗੁਰਪ੍ਰੀਤ ਸਿੰਗ ਗੋਗੀ, ਕੁਲਵਿੰਦਰ ਸਿੰਘ, ਮੰਗਤ ਰਾਮ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਪਿੰਡ ਵਾਸੀ ਸਨ |
ਪਿਛਲੀ ਖ਼ਬਰ ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ਵਿਖੇ ਦੋ ਰੋਜ਼ਾ ਅਥਲੈਟਿਕਸ ਮੁਕਾਬਲੇ ਕਰਵਾਏ ਅਗਲੀ ਖ਼ਬਰ ਪੀ. ਐਮ. ਸ੍ਰੀ ਸਕੂਲ ਵਿਖੇ ਸਕੂਲ ਸੁਰੱਖਿਆ ਵਿਸ਼ੇ ਉੱਪਰ ਸਿਖਲਾਈ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।