07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ਵਿਖੇ ਦੋ ਰੋਜ਼ਾ ਅਥਲੈਟਿਕਸ ਮੁਕਾਬਲੇ ਕਰਵਾਏ

ਅਜੀਤ ਡੈਸਕ 21-11-2025
ਦੋਰਾਹਾ, 20 ਨਵੰਬਰ (ਮਨਜੀਤ ਸਿੰਘ ਗਿੱਲ)-ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੋ ਦਿਨਾਂ ਅਥਲੈਟਿਕਸ ਮੁਕਾਬਲੇ ਪਿ੍ੰਸੀਪਲ ਜਸਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਕਰਵਾਏ ਗਏ | ਇਸ ਸਮਾਗਮ ਵਿੱਚ ਕੁਲਵੀਰ ਸਿੰਘ ਮਾਨ (ਜ਼ਿਲ੍ਹਾ ਸਪੋਰਟਸ ਕੁਆਰਡੀਨੇਟਰ) ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਉਪਰੰਤ ਸਮੂਹ ਵਿਦਿਆਰਥੀਆਂ ਵੱਲੋਂ ਮਾਰਚ ਪਾਸ ਰਾਹੀਂ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ ਗਈ | ਸਕੂਲ ਦੇ ਰਾਜ ਪੱਧਰ ਦੇ 28 ਖਿਡਾਰੀਆਂ ਵੱਲੋਂ ਮਸਾਲ ਮਾਰਚ ਕੱਢਿਆ ਗਿਆ | ਖੇਡਾਂ ਦੇ ਰਸਮੀ ਆਗਾਜ਼ ਤੋਂ ਬਾਅਦ ਵੱਖ ਵੱਖ ਮੁਕਾਬਲੇ ਕਰਵਾਏ ਗਏ | ਜਿਸ ਵਿਚ ਵੱਖ-ਵੱਖ ਉਮਰ ਵਰਗ ਵਿਚ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ ਦੌੜ, 4ਣ100 ਮੀਟਰ ਰੀਲੇਅ, ਹਾਈ ਜੰਪ ਅਤੇ ਗੋਲਾ ਸੁੱਟਣ ਦੇ ਮੁਕਾਬਲੇ ਵੀ ਕਰਵਾਏ ਗਏ | ਛੋਟੇ ਬੱਚਿਆਂ ਲਈ ਲੈਮਨ ਰੇਸ, ਗੁਬਾਰਾ ਦੌੜ ਅਤੇ ਸਿੱਕਾ ਲੱਭਣ ਆਦਿ ਵਰਗੀਆਂ ਮਨੋਰੰਜਨ ਖੇਡਾਂ ਵੀ ਰੱਖੀਆਂ ਗਈਆਂ | ਇਹਨਾਂ ਮੁਕਾਬਲਿਆਂ ਵਿਚੋਂ ਬੈੱਸਟ ਐਥਲੀਟ ਵੀ ਚੁਣੇ ਗਏ ਜਿਸ ਵਿਚ 14 ਸਾਲ ਤੋਂ ਘੱਟ ਉਮਰ ਵਰਗ ਵਿੱਚ ਲੜਕਿਆਂ ਵਿਚੋਂ ਨਿਤੀਸ਼ ਕੁਮਾਰ (9ਵੀਂ) ਅਤੇ ਲੜਕੀਆਂ ਵਿਚੋਂ ਲਵਪ੍ਰੀਤ ਕੌਰ (8ਵੀਂ), 17 ਸਾਲ ਤੋਂ ਘੱਟ ਉਮਰ ਵਰਗ ਵਿਚ ਲੜਕਿਆਂ ਵਿਚੋਂ ਜਸਕਰਨ ਸਿੰਘ (9ਵੀਂ) ਅਤੇ ਲੜਕੀਆਂ ਵਿਚੋਂ ਕੋਮਲਪ੍ਰੀਤ ਕੌਰ (9ਵੀਂ), 19 ਸਾਲ ਤੋਂ ਘੱਟ ਉਮਰ ਵਰਗ ਵਿਚ ਲੜਕਿਆਂ ਵਿਚੋਂ ਚਮਨਪ੍ਰੀਤ ਸਿੰਘ (12ਵੀਂ) ਅਤੇ ਲੜਕੀਆਂ ਵਿਚੋਂ ਬਲਰਾਜ ਕੌਰ (10ਵੀਂ) ਸਰਵ ਉੱਤਮ ਖਿਡਾਰੀ ਚੁਣੇ ਗਏ | ਇਹਨਾਂ ਖੇਡਾਂ ਵਿੱਚ ਪ੍ਰਦਰਸ਼ਨ ਦੇ ਆਧਾਰ 'ਤੇ ਬਾਬਾ ਜੁਝਾਰ ਸਿੰਘ ਹਾਊਸ ਦੇ ਵਿਦਿਆਰਥੀਆਂ ਨੇ ਬੈੱਸਟ ਹਾਊਸ ਦੀ ਟਰਾਫ਼ੀ ਜਿੱਤੀ | ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਟਰਾਫ਼ੀਆਂ ਦੀ ਵੰਡ ਕੀਤੀ ਗਈ | ਪਿ੍ੰਸੀਪਲ ਜਸਵਿੰਦਰ ਸਿੰਘ ਨੇ ਸਮੂਹ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਇਸ ਖੇਡ ਸਮਾਗਮ ਦੀ ਸਫਲਤਾ ਲਈ ਸਕੂਲ ਦੇ ਖੇਡ ਵਿਭਾਗ ਦੇ ਅਧਿਆਪਕ ਮਨੀਸ਼ ਗਰੋਵਰ, ਹਰਪ੍ਰੀਤ ਕੌਰ, ਭਵਨਦੀਪ ਕੌਰ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਵਿਧਾਇਕ ਧਾਲੀਵਾਲ ਵਲੋਂ ਕੇਜਰੀਵਾਲ ਦਾ ਧੰਨਵਾਦ ਅਗਲੀ ਖ਼ਬਰ ਪਿੰਡ ਬਿਲਾਸਪੁਰ ਵਿਖੇ ਹਲਕਾ ਵਿਧਾਇਕ ਗਿਆਸਪੁਰਾ ਵਲੋਂ ਵਿਕਾਸ-ਕਾਰਜਾਂ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।