08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਮਲੇਰਕੋਟਲਾ ’ ਚ ਭਾਜਪਾ ਦਾ ਦੋਹਰਾ ਪ੍ਰੋਗਰਾਮ ਮੋਦੀ ਦੇ 25 ਸਾਲਾਂ ਦੇ ਜਨਤਕ ਜੀਵਨ ਦੀ ਸਕਰੀਨਿੰਗ

ਮਲੇਰਕੋਟਲਾ, 7 ਅਕਤੂਬਰ (ਮੁਹੰਮਦ ਹਨੀਫ਼ ਥਿੰਦ)- ਭਾਰਤੀ ਜਨਤਾ ਪਾਰਟੀ ਮਲੇਰਕੋਟਲਾ ਵਲੋਂ ਜ਼ਿਲ੍ਹਾ ਪ੍ਰਧਾਨ ਜਗਤ ਕਥੂਰੀਆ ਦੀ ਅਗਵਾਈ ਹੇਠ ਧੂਰੀ ਰੋਡ ਸਥਿਤ ਗਊਸ਼ਾਲਾ ਵਿਖੇ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਜੀਵਨ ਅਤੇ ਦੇਸ਼ ਪ੍ਰਤੀ ਸੇਵਾ ਦੇ 25 ਸਾਲ ਪੂਰੇ ਹੋਣ ਸਬੰਧੀ ਕਾਰਜਕ੍ਰਮ ਨੂੰ ਸਕਰੀਨ ਰਾਹੀਂ ਲਾਈਵ ਦਿਖਾਇਆ ਗਿਆ।

ਅਜੀਤ ਡੈਸਕ 08-10-2026
ਮਲੇਰਕੋਟਲਾ, 7 ਅਕਤੂਬਰ (ਮੁਹੰਮਦ ਹਨੀਫ਼ ਥਿੰਦ)- ਭਾਰਤੀ ਜਨਤਾ ਪਾਰਟੀ ਮਲੇਰਕੋਟਲਾ ਵਲੋਂ ਜ਼ਿਲ੍ਹਾ ਪ੍ਰਧਾਨ ਜਗਤ ਕਥੂਰੀਆ ਦੀ ਅਗਵਾਈ ਹੇਠ ਧੂਰੀ ਰੋਡ ਸਥਿਤ ਗਊਸ਼ਾਲਾ ਵਿਖੇ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਜੀਵਨ ਅਤੇ ਦੇਸ਼ ਪ੍ਰਤੀ ਸੇਵਾ ਦੇ 25 ਸਾਲ ਪੂਰੇ ਹੋਣ ਸਬੰਧੀ ਕਾਰਜਕ੍ਰਮ ਨੂੰ ਸਕਰੀਨ ਰਾਹੀਂ ਲਾਈਵ ਦਿਖਾਇਆ ਗਿਆ। ਇਸ ਮੌਕੇ ਭਾਜਪਾ ਮਾਈਨੋਰਿਟੀ ਮੋਰਚਾ ਪੰਜਾਬ ਦੇ ਪ੍ਰਧਾਨ ਥੋਮਸ ਮਸੀਹ, ਗੇਜਾ ਰਾਮ ਵਾਲਮੀਕੀ, ਸਟੇਟ ਵਾਈਸ ਪ੍ਰੈਜ਼ੀਡੈਂਟ ਭਾਜਪਾ ਪੰਜਾਬ ਅਤੇ ਸਾਬਿਰ ਹੁਸੈਨ, ਮਾਈਨੋਰਿਟੀ ਮੋਰਚਾ ਮਲੇਰਕੋਟਲਾ ਵਿਸਥਾਰਕ ਸਮੇਤ ਪਾਰਟੀ ਦੇ ਆਗੂ ਅਤੇ ਵਰਕਰ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਅਮਰਗੜ੍ਹ ਤੋਂ ਭਾਜਪਾ ਦੇ ਹਲਕਾ ਇੰਚਾਰਜ ਹੀਰਾ ਸਿੰਘ, ਭਾਜਪਾ ਦੇ ਅਹੁਦੇਦਾਰਾਂ, ਮੰਡਲ ਪ੍ਰਧਾਨਾਂ, ਵੱਖ-ਵੱਖ ਮੋਰਚਿਆਂ ਦੇ ਪ੍ਰਧਾਨਾਂ, ਸੀਨੀਅਰ ਕਾਰਕੁਨਾਂ ਅਤੇ ਟੀਮ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਭਾਜਪਾ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਜੀਵਨ ਨਾਲ ਸਬੰਧਤ ਕਾਰਜਾਂ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕਈ ਵਿਅਕਤੀਆਂ ਨੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਨਵੇਂ ਸ਼ਾਮਿਲ ਹੋਏ ਮੈਂਬਰਾਂ ਦਾ ਪਾਰਟੀ ਆਗੂਆਂ ਵਲੋਂ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਭਾਜਪਾ ਆਗੂਆਂ ਅਤੇ ਵਰਕਰਾਂ ਵਲੋਂ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਰਥੀ ਫੂਕ ਕੇ ਰੋਸ ਜ਼ਾਹਿਰ ਕੀਤਾ।
ਪਿਛਲੀ ਖ਼ਬਰ ਕਾਂਗਰਸੀ ਆਗੂ ਸ਼ੁਭਮ ਅਤੇ ਗੋਲਡੀ ਘਰਾਂ ’ਚ ਨਜਰਬੰਦ ਅਗਲੀ ਖ਼ਬਰ ਓ.ਐਸ.ਡੀ.ਰਾਜਬੀਰ ਸਿੰਘ ਘੁਮਾਣ ਦੇ ਹੱਕ ’ਚ ਘਰਾਚੋਂ ਪਿੰਡ ਦੇ ਵਾਸੀ ਡਟ ਕੇ ਸਾਹਮਣੇ ਆਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।