08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਪੀ. ਐਮ. ਸ੍ਰੀ ਸਕੂਲ ਵਿਖੇ ਸਕੂਲ ਸੁਰੱਖਿਆ ਵਿਸ਼ੇ ਉੱਪਰ ਸਿਖਲਾਈ ਪ੍ਰੋਗਰਾਮ

ਅਜੀਤ ਡੈਸਕ 21-11-2025
ਖੰਨਾ, 20 ਨਵੰਬਰ (ਹਰਜਿੰਦਰ ਸਿੰਘ ਲਾਲ)-7ਵੀਂ ਬਟਾਲੀਅਨ ਐਨ. ਡੀ. ਆਰ. ਐੱਫ ਟੀਮ ਵੱਲੋਂ ਰਘਵੀਰ ਸਿੰਘ ਫਰੀਡਮ ਫਾਈਟਰ ਪੀ. ਐਮ ਸ੍ਰੀ ਸਰਕਾਰੀ ਹਾਈ ਸਕੂਲ ਅਮਲੋਹ ਰੋਡ ਖੰਨਾ ਵਿਖੇ ਸਕੂਲ ਸੁਰੱਖਿਆ ਵਿਸ਼ੇ ਉੱਪਰ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਲਈ ਟਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਇਹ ਟਰੇਨਿੰਗ ਇੰਸਪੈਕਟਰ ਅਚਿੰਤ ਅਤੇ ਉਨ੍ਹਾਂ ਦੀ ਟੀਮ ਵੱਲੋਂ ਬਾਖ਼ੂਬੀ ਦਿੱਤੀ ਗਈ | ਜਿਸ ਵਿੱਚ ਇੰਸਪੈਕਟਰ ਅਚਿੰਤ ਵੱਲੋਂ ਵਿਦਿਆਰਥੀਆਂ ਨੰੂ ਐਨ. ਡੀ. ਆਰ. ਐੱਫ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਆਪਦਾ ਆਉਣ 'ਤੇ ਇਸ ਵੱਲੋਂ ਕੀਤੇ ਜਾਂਦੇ ਕੰਮਾਂ ਸਬੰਧੀ ਵੀ ਚਾਨਣਾ ਪਾਇਆ ਗਿਆ | ਇੰਸਪੈਕਟਰ ਅਚਿੰਤ ਵੱਲੋਂ ਵੱਖ ਵੱਖ ਤਰਾਂ ਦੀਆਂ ਆਪਦਾਵਾਂ ਜਿਵੇਂ ਕਿ ਭੁਚਾਲ, ਫਲੱਡ ਆਦਿ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਜ਼ਿੰਦਗੀ ਨੰੂ ਬਚਾਉਣ ਸਬੰਧੀ ਸਕਿੱਲਜ ਸਬੰਧੀ ਜਾਣਕਾਰੀ ਦਿੱਤੀ ਗਈ ਜਿਵੇਂ ਕਿ ਸੀ. ਪੀ. ਆਰ., ਐੱਫ. ਬੀ. ਏ. ੳ., ਫਲੱਡ ਅਤੇ ਮੁਢਲੀ ਸਬੰਧੀ ਸਹਾਇਤਾ ਸਬੰਧੀ ਜਾਣਕਾਰੀ ਦਿੱਤੀ ਗਈ | ਟਰੇਨਿੰਗ ਦੇ ਅੰਤ ਵਿੱਚ ਸਕੂਲ ਮੁਖੀ ਬਲਵਿੰਦਰ ਸਿੰਘ ਨੇ ਇੰਸਪੈਕਟਰ ਅੰਚਿਤ ਅਤੇ ਉਨ੍ਹਾਂ ਦੀ ਟੀਮ ਦਾ ਟਰੇਨਿੰਗ ਲਗਾਉਣ ਲਈ ਸ਼ੁਕਰੀਆ ਅਦਾ ਕੀਤਾ | ਇਸ ਮੌਕੇ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਬਿਲਾਸਪੁਰ ਵਿਖੇ ਹਲਕਾ ਵਿਧਾਇਕ ਗਿਆਸਪੁਰਾ ਵਲੋਂ ਵਿਕਾਸ-ਕਾਰਜਾਂ ਦਾ ਉਦਘਾਟਨ ਅਗਲੀ ਖ਼ਬਰ 26 ਦੇ ਚੰਡੀਗੜ੍ਹ ਧਰਨੇ 'ਚ ਜਥੇਬੰਦੀ ਵੱਡੀ ਗਿਣਤੀ 'ਚ ਸ਼ਮੂਲੀਅਤ ਕਰੇਗੀ- ਘੁਡਾਣੀ, ਕਲਾਹੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।