08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਓ.ਐਸ.ਡੀ.ਰਾਜਬੀਰ ਸਿੰਘ ਘੁਮਾਣ ਦੇ ਹੱਕ ’ਚ ਘਰਾਚੋਂ ਪਿੰਡ ਦੇ ਵਾਸੀ ਡਟ ਕੇ ਸਾਹਮਣੇ ਆਏ

ਭਵਾਨੀਗੜ੍ਹ, 7 ਅਕਤੂਬਰ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ) - ਬੀਤੇ ਦਿਨੀ ਪਿੰਡ ਘਰਾਚੋਂ ਵਿਖੇ ਸੀ. ਬੀ.

ਅਜੀਤ ਡੈਸਕ 08-10-2026
ਭਵਾਨੀਗੜ੍ਹ, 7 ਅਕਤੂਬਰ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ) - ਬੀਤੇ ਦਿਨੀ ਪਿੰਡ ਘਰਾਚੋਂ ਵਿਖੇ ਸੀ.ਬੀ.ਆਈ.ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ. ਰਾਜਬੀਰ ਸਿੰਘ ਘੁਮਾਣ ਦੇ ਘਰ ਕੀਤੀ ਗਈ ਰੇਡ ਪ੍ਰਤੀ ਰੋਸ ਪ੍ਰਗਟ ਕਰਦਿਆਂ ਹੋਏ ਭਾਰੀ ਗਿਣਤੀ ’ਚ ਇਕੱਠੇ ਹੋਏ ਪਿੰਡ ਵਾਸੀ ਰਾਜਬੀਰ ਸਿੰਘ ਘੁਮਾਣ ਦੇ ਹੱਕ ’ਚ ਖੜੇ ਹੁੰਦਿਆਂ ਹੋਏ ਡੱਟ ਕੇ ਸਾਹਮਣੇ ਆਏ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ ਤੋਂ ਇਲਾਵਾ ਭਾਰੀ ਗਿਣਤੀ ’ਚ ਇਕੱਠੇ ਹੋਏ ਪਿੰਡ ਵਾਸੀਆ ਨੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ’ਚ ਫਿਰ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ’ਚ ਬਣਨ ਜਾ ਰਹੀ ਹੈ ਜਿਸ ਕਰਕੇ ਹੀ ਕੇਂਦਰ ਦੀ ਭਾਜਪਾ ਸਰਕਾਰ ਸੀ.ਬੀ.ਆਈ. ਈ.ਡੀ. ਦੀਆਂ ਰੇਡਾਂ ਕਰਵਾ ਕੇ ਕੌਝੀਆਂ ਚਾਲਾਂ ਚੱਲ ਰਹੀ ਹੈ, ਜਿਸ ਨੂੰ ਪਿੰਡ ਦੇ ਲੋਕ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ ਤੇ ਉਹ ਇਸ ਦਾ ਡੱਟ ਕੇ ਮੁਕਾਬਲਾ ਕਰਨਗੇ। ਬੀਤੀ ਰਾਤ ਸੰਗਰੂਰ ਤੋਂ ਪਿੰਡ ਘਰਾਚੋਂ ਆ ਕੇ ਵਿਰੋਧੀ ਪਾਰਟੀ ਦੇ ਤਿੰਨ ਵਿਅਕਤੀਆਂ ਵਲੋਂ ਓ.ਐਸ.ਡੀ. ਰਾਜਬੀਰ ਸਿੰਘ ਘੁਮਾਣ ਦੇ ਘਰ ਅੱਗੇ ਖੜ੍ਹੀ ਸੀ.ਬੀ.ਆਈ. ਦੀ ਗੱਡੀ ’ਤੇ ਫੁੱਲਾਂ ਦੀ ਵਰਖ਼ਾ ਕਰਦਿਆਂ ਹੋਏ ਇਸ ਰੇਡ ਸਬੰਧੀ ਉਨ੍ਹਾਂ ਵਲੋਂ ਕਿਹਾ ਗਿਆ ਸੀ ਕਿ ਪੂਰਾ ਘਰਾਚੋਂ ਪਿੰਡ ਖੁਸ਼ ਹੈ। ਇਸ ਗੱਲ ਦੀ ਪਿੰਡ ਘਰਾਚੋਂ ਦੇ ਸਰਪੰਚ ਦਲਜੀਤ ਸਿੰਘ ਨੇ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਹੋਏ ਵਿਰੋਧੀਆਂ ਨੂੰ ਚੇਤਾਵਨੀ ਦਿੱਤੀ ਕਿ ਉਨ੍ਹਾਂ ਦਾ ਸਾਰਾ ਪਿੰਡ ਘਰਾਚੋਂ ਅਤੇ ਪੂਰਾ ਪੰਜਾਬ ਓ.ਐਸ.ਡੀ. ਰਾਜਬੀਰ ਸਿੰਘ ਘੁਮਾਣ ਦੇ ਨਾਲ ਖੜ੍ਹਾ ਹੈ। ਇਸ ਮੌਕੇ ਬਲਾਕ ਸਮੰਤੀ ਮੈਂਬਰ ਰਾਜਿੰਦਰ ਸਿੰਘ ਰਾਜੀ, ਰਘਬੀਰ ਸਿੰਘ ਨੰਬਰਦਾਰ, ਮਾਲਵਿੰਦਰ ਸਿੰਘ ਮਾਲਾ ਪ੍ਰਧਾਨ ਟਰੱਕ ਯੂਨੀਅਨ, ਹਰਦੀਪ ਸਿੰਘ ਨੰਬਰਦਾਰ ਹਨੀ ਮਿੱਤਲ, ਸੋਮਾ ਘਰਾਚੋਂ, ਗੁਰਵਿੰਦਰ ਸਿੰਘ ਸਾਬਕਾ ਬਲਾਕ ਸਮੰਤੀ ਮੈਂਬਰ, ਦੀਪ ਰਤਨ ਤੋਂ ਇਲਾਵਾ ਸਮੂਹ ਪੰਚਾਇਤ ਮੈਂਬਰ ਅਤੇ ਭਾਰੀ ਗਿਣਤੀ ’ਚ ਪਿੰਡ ਵਾਸੀ ਮੌਜੂਦ ਸਨ।
ਪਿਛਲੀ ਖ਼ਬਰ ਮਲੇਰਕੋਟਲਾ ’ ਚ ਭਾਜਪਾ ਦਾ ਦੋਹਰਾ ਪ੍ਰੋਗਰਾਮ ਮੋਦੀ ਦੇ 25 ਸਾਲਾਂ ਦੇ ਜਨਤਕ ਜੀਵਨ ਦੀ ਸਕਰੀਨਿੰਗ ਅਗਲੀ ਖ਼ਬਰ ਪੰਜਾਬ ਸਰਕਾਰ 26 ਨੂੰ ਭਗਵਾਨ ਮਹਾਰਿਸ਼ੀ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਕਰੇਗੀ ਰਾਜ ਪੱਧਰੀ ਸਮਾਗਮ- ਈ.ਟੀ.ਓ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।