ਬੀਜਾ, 20 ਨਵੰਬਰ (ਅਵਤਾਰ ਸਿੰਘ ਜੰਟੀ ਮਾਨ)-21 ਨਵੰਬਰ ਨੂੰ ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਖੰਨਾ ਵਿਖੇ ਪਹੁੰਚ ਰਿਹਾ ਹੈ | ਇਸ ਵਿਸ਼ਾਲ ਨਗਰ ਕੀਰਤਨ ਦਾ ਇਲਾਕੇ ਦੀਆਂ ਪੂਰੀਆਂ ਸੰਗਤਾਂ ਵਿੱਚ ਖ਼ੁਸ਼ੀ ਦੀ ਲਹਿਰ ਹੈ | ਇਸ ਵਿਸ਼ਾਲ ਨਗਰ ਕੀਰਤਨ ਦੀਆਂ ਇਲਾਕੇ ਦੀਆਂ ਸੰਗਤਾਂ ਜ਼ੋਰਦਾਰ ਸਵਾਗਤ ਕਰਨਗੀਆਂ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਬਲਾਕ ਪ੍ਰਧਾਨ ਹਰਦੀਪ ਸਿੰਘ ਘੁੰਗਰਾਲੀ ਰਾਜਪੂਤਾਂ ਨੇ ਕਰਦਿਆਂ ਦੱਸਿਆ ਕਿ ਗੁਰੂ ਘਰ ਦੀਆਂ ਅਨੰਦ ਭਰੀਆਂ ਘੜੀਆਂ ਨੇ ਉਨ੍ਹਾਂ ਨੂੰ ਬੜਾ ਹੌਸਲਾ ਤੇ ਆਨੰਦ ਦਿੱਤਾ | ਇਸ ਦੌਰਾਨ 21 ਨਵੰਬਰ ਨੂੰ ਆ ਰਹੇ ਵਿਸ਼ਾਲ ਨਗਰ ਕੀਰਤਨ ਬਾਰੇ ਵੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਮੰਤਰੀ ਨੇ ਕਿਹਾ ਕਿ ਇਹ ਨਗਰ ਕੀਰਤਨ ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵੱਡੀ ਸ਼ਹੀਦੀ ਅਤੇ ਸਾਰੇ ਮਨੁੱਖਤਾ ਲਈ ਦਿੱਤੇ ਬੇਮਿਸਾਲ ਯੋਗਦਾਨ ਨੂੰ ਸਮਰਪਿਤ ਹੈ | ਉਨ੍ਹਾਂ ਨੇ ਦੱਸਿਆ ਕਿ ਇਹ ਪਵਿੱਤਰ ਨਗਰ ਕੀਰਤਨ 21 ਨਵੰਬਰ ਨੂੰ ਬਾਅਦ ਦੁਪਹਿਰ 3 ਵਜੇ ਖੰਨਾ ਦੇ ਰਸਤੇ ਹੋਕੇ ਗੁਜ਼ਰੇਗਾ | ਸ਼ਹਿਰ ਦੇ ਵੱਖ-ਵੱਖ ਸਥਾਨਾਂ 'ਤੇ ਸੰਗਤਾਂ ਵੱਲੋਂ ਲੰਗਰ, ਪਾਣੀ ਅਤੇ ਸਜਾਵਟੀ ਪੰਡਾਲ ਲਗਾਏ ਜਾਣਗੇ | ਇਸ ਮੌਕੇ ਤੇ ਸਰਪੰਚ ਸੁਖਦੇਵ ਸਿੰਘ ਚੱਕ ਸਰਾਏ, ਪੰਜ ਸੁਖਦੇਵ ਸਿੰਘ ਸੁੱਖਾ ਕੋਟ ਸੇਖੋਂ, ਕਿਸਾਨ ਨੇਤਾ ਗੁਰਪ੍ਰੀਤ ਸਿੰਘ ਜਸਪਾਲੋਂ, ਗੁਰਦਾਸ ਸਿੰਘ ਲੱਖੀ ਜਸਪਾਲੋਂ, ਕੁਲਵਿੰਦਰ ਸਿੰਘ ਸੋਨੀ ਜਟਾਣਾ, ਯੂਥ ਆਗੂ ਗੁਰਪ੍ਰੀਤ ਸਿੰਘ ਜਟਾਣਾ, ਬਲਜੀਤ ਸਿੰਘ ਮੰਡਿਆਲਾ ਕਲਾਂ ਆਦਿ ਹਾਜ਼ਰ ਸਨ |