09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਹਾਦਸੇ ਚ ਸਾਬਕਾ ਸਰਪੰਚ ਦੀ ਮੌਤ

ਸ੍ਰੀ ਚਮਕੌਰ ਸਾਹਿਬ (ਰੂਪਨਗਰ), 9 ਅਕਤੁਬਰ (ਜਗਮੋਹਣ ਸਿੰਘ ਨਾਰੰਗ) - ਸ੍ਰੀ ਚਮਕੌਰ ਸਾਹਿਬ ਤੋਂ ਰੋਪੜ ਮਾਰਗ ਤੇ ਪਿੰਡ ਕਮਾਲਪੁਰ ਦੀ ਨਦੀ ਦੇ ਪੁਲ ਕੋਲ ਇਕ ਟਰੱਕ ਚਾਲਕ...

ਅਜੀਤ ਡੈਸਕ 09-10-2026

ਸ੍ਰੀ ਚਮਕੌਰ ਸਾਹਿਬ (ਰੂਪਨਗਰ), 9 ਅਕਤੁਬਰ (ਜਗਮੋਹਣ ਸਿੰਘ ਨਾਰੰਗ) - ਸ੍ਰੀ ਚਮਕੌਰ ਸਾਹਿਬ ਤੋਂ ਰੋਪੜ ਮਾਰਗ ਤੇ ਪਿੰਡ ਕਮਾਲਪੁਰ ਦੀ ਨਦੀ ਦੇ ਪੁਲ ਕੋਲ ਇਕ ਟਰੱਕ ਚਾਲਕ ਵਲੋਂ ਸਕੂਟਰੀ 'ਤੇ ਆਪਣੇ ਪਿੰਡ ਜਾ ਰਹੇ ਪਿਓ ਧੀ ਨੂੰ ਮਾਰੀ ਜ਼ਬਰਦਸਤ ਟੱਕਰ ਨਾਲ ਦੋਵੇਂ ਜਣੇ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀ ਹਾਲਤ ਵਿਚ ਪਿਓ ਧੀ ਨੂੰ ਰੋਪੜ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਪਿਤਾ ਹਰਬੰਸ ਸਿੰਘ ਸਾਬਕਾ ਸਰਪੰਚ ਬਹਿਰਾਮਪੁਰ ਜਿਮੀਦਾਰਾ ਦੀ ਮੌਤ ਹੋ ਗਈ ਜਦ ਕਿ ਬੇਟੀ ਦੀ ਲੱਤ ਦੀ ਹੱਡੀ ਟੁੱਟ ਗਈ ਦੱਸੀ ਜਾ ਰਹੀ ਹੈ । ਲੌਕਾਂ ਨੇ ਟਰੱਕ ਚਾਲਕ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ ।

ਪਿਛਲੀ ਖ਼ਬਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਦੋ ਇਮੀਗ੍ਰੇਸ਼ਨ ਕੰਸਲਟੈਂਸੀਆਂ ਦੇ ਲਾਇਸੈਂਸ ਰੱਦ ਅਗਲੀ ਖ਼ਬਰ ਪੰਜਾਬ ਪੁਲਿਸ ਦੀ ਪੰਜਾਬ ਵਿਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਵਚਨਬੱਧਤਾ ਨੂੰ ਦੁਹਰਾਉਂਦਾ ਹਾਂ - ਡੀ.ਜੀ.ਪੀ. ਗੌਰ...