ਡੀ. ਪੀ. ਐਸ. ਖੰਨਾ ਵਿਚ ‘ਫੈਸ਼ਨ ਮੇਨੀਆ’ ਰਾਹੀਂ ਰਚਨਾਤਮਿਕਤਾ ਅਤੇ ਆਤਮ-ਵਿਸ਼ਵਾਸ ਦਾ ਜਸ਼ਨ
ਖੰਨਾ, 8 ਅਕਤੂਬਰ (ਹਰਜਿੰਦਰ ਸਿੰਘ ਲਾਲ)-ਦਿੱਲੀ ਪਬਲਿਕ ਸਕੂਲ ਖੰਨਾ ਵਲੋਂ ਨਰਸਰੀ ਕਲਾਸ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਲਈ ਸ਼ਾਨਦਾਰ ਅਤੇ ਰੰਗਾ-ਰੰਗ ‘ਫੈਸ਼ਨ ਮੇਨੀਆ’ ਕਰਵਾਇਆ ਗਿਆ। ਇਹ ਸਮਾਗਮ ਬੱਚਿਆਂ ਨੂੰ ਆਪਣੀ ਰਚਨਾਤਮਕਤਾ, ਆਤਮ-ਵਿਸ਼ਵਾਸ ਅਤੇ ਵਿਲੱਖਣ ਪਛਾਣ ਨੂੰ ਪ੍ਰਗਟ ਕਰਨ ਲਈ ਇੱਕ ਬਿਹਤਰੀਨ ਮੰਚ ਪ੍ਰਦਾਨ ਕਰਨ ਵਾਲਾ ਸੀ।
ਡ
ਡੀ. ਪੀ. ਐਸ. ਖੰਨਾ ਵਿਚ ਕਰਵਾਏ ਪ੍ਰੋਗਰਾਮ ਦੌਰਾਨ ਵਿਦਿਆਰਥੀ ਅਤੇ ਸਟਾਫ਼। ਤਸਵੀਰ : ਸੋਨੀ ਗਿੱਲ
09-10-2026
ਖੰਨਾ, 8 ਅਕਤੂਬਰ (ਹਰਜਿੰਦਰ ਸਿੰਘ ਲਾਲ)-ਦਿੱਲੀ ਪਬਲਿਕ ਸਕੂਲ ਖੰਨਾ ਵਲੋਂ ਨਰਸਰੀ ਕਲਾਸ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਲਈ ਸ਼ਾਨਦਾਰ ਅਤੇ ਰੰਗਾ-ਰੰਗ ‘ਫੈਸ਼ਨ ਮੇਨੀਆ’ ਕਰਵਾਇਆ ਗਿਆ। ਇਹ ਸਮਾਗਮ ਬੱਚਿਆਂ ਨੂੰ ਆਪਣੀ ਰਚਨਾਤਮਕਤਾ, ਆਤਮ-ਵਿਸ਼ਵਾਸ ਅਤੇ ਵਿਲੱਖਣ ਪਛਾਣ ਨੂੰ ਪ੍ਰਗਟ ਕਰਨ ਲਈ ਇੱਕ ਬਿਹਤਰੀਨ ਮੰਚ ਪ੍ਰਦਾਨ ਕਰਨ ਵਾਲਾ ਸੀ।ਇਹ ਸਮਾਗਮ ‘ਰਚਨਾਤਮਕ ਪਹਿਰਾਵਾ’, ‘ਅਖ਼ਬਾਰ ਤੋਂ ਬਣਿਆ ਪਹਿਰਾਵਾ’ ਅਤੇ ‘ਵਾਤਾਵਰਣ-ਅਨੁਕੂਲ ਪਹਿਰਾਵਾ’ ਆਦਿ ਥੀਮਾਂ ’ਤੇ ਆਧਾਰਿਤ ਸੀ। ਬੱਚੇ ਟਰਾਂਸਫਾਰਮਰ, ਰੁੱਖ, ਫਲ, ਰਾਕੇਟ ਅਤੇ ‘ਹਰੀ-ਭਰੀ ਧਰਤੀ’ ਵਰਗੀਆਂ ਵਿਲੱਖਣ ਭੂਮਕਾਵਾਂ ਵਿਚ ਸਜੇ ਹੋਏ ਸਨ। ਕੁੱਝ ਬੱਚਿਆਂ ਨੇ ਨਾਰੀਅਲ ਦੇ ਛਿਲਕਿਆਂ, ਅਖ਼ਬਾਰਾਂ, ਟਿਸ਼ੂ ਪੇਪਰ, ਫੁੱਲਾਂ, ਪੱਤਿਆਂ ਅਤੇ ਵਰਤੋਂ ਤੋਂ ਬਾਹਰ ਹੋਈਆਂ ਬੋਤਲਾਂ ਆਦਿ ਨਾਲ ਤਿਆਰ ਕੀਤੇ ਪਹਿਰਾਵੇ ਪਹਿਨੇ ਹੋਏ ਸਨ। ਹਾਲ ਨੂੰ ਬੇਕਾਰ ਸਮੱਗਰੀ ਅਤੇ ਅਖ਼ਬਾਰਾਂ ਦੀ ਸਹਾਇਤਾ ਨਾਲ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ। ਨੰਨ੍ਹੇ-ਮੁੰਨ੍ਹੇ ਪ੍ਰਤੀਭਾਗੀਆਂ ਨੇ ਪੂਰੇ ਉਤਸ਼ਾਹ ਅਤੇ ਆਤਮ-ਵਿਸ਼ਵਾਸ ਨਾਲ ਰੈਂਪ ਵਾਕ ਕੀਤਾ ਅਤੇ ਆਪਣੇ ਵਿਲੱਖਣ ਤੇ ਆਕਰਸ਼ਕ ਪਹਿਰਾਵਿਆਂ ਦਾ ਪ੍ਰਦਰਸ਼ਨ ਕੀਤਾ। ਇਸ ਸਮਾਗਮ ਦੀ ਜੱਜ ਸਕੂਲ ਦੀ ਡਾਂਸ ਅਧਿਆਪਕਾ ਐਸ਼ਵਰਿਆ ਸਨ। ਉਨ੍ਹਾਂ ਨੇ ਬੱਚਿਆਂ ਦੀ ਰਚਨਾਤਮਕਤਾ, ਆਤਮ-ਵਿਸ਼ਵਾਸ ਅਤੇ ਪੇਸ਼ਕਾਰੀ ਦੀ ਭਰਪੂਰ ਸ਼ਲਾਘਾ ਕੀਤੀ। ਬੱਚਿਆਂ ਨੇ ਪੂਰੇ ਜੋਸ਼ ਨਾਲ ਭਾਗ ਲਿਆ ਅਤੇ ਸਮਾਗਮ ਦੇ ਹਰ ਪਲ ਦਾ ਖੂਬ ਆਨੰਦ ਮਾਣਿਆ। ਵਾਈਸ ਪ੍ਰਿੰਸੀਪਲ ਮਮਤਾ ਨੇ ਇਸ ਮੌਕੇ ਦੀ ਸ਼ੋਭਾ ਵਧਾਈ ਅਤੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਪ੍ਰੀ-ਪ੍ਰਾਇਮਰੀ ਕੋਆਰਡੀਨੇਟਰ ਮਾਲਵਿੰਦਰ ਨੇ ਵੀ ਮਾਪਿਆਂ ਨਾਲ ਗੱਲਬਾਤ ਕੀਤੀ ਅਤੇ ਬੱਚਿਆਂ ਨੂੰ ਇੰਨੇ ਆਤਮ-ਵਿਸ਼ਵਾਸ ਅਤੇ ਉਤਸ਼ਾਹ ਨਾਲ ਭਾਗ ਲੈਂਦੇ ਦੇਖ ਕੇ ਖੁਸ਼ੀ ਪ੍ਰਗਟ ਕੀਤੀ। ਸਕੂਲ ਦੀ ਪ੍ਰਿੰਸੀਪਲ ਸੁਸ਼ਮਿਤਾ ਕਾਨੂੰਨਗੋ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ‘ਫੈਸ਼ਨ ਮੇਨੀਆ’ ਸਿਰਫ਼ ਇੱਕ ਫੈਸ਼ਨ ਸਮਾਗਮ ਨਹੀਂ ਸੀ, ਸਗੋਂ ਇਹ ਰਚਨਾਤਮਕਤਾ, ਆਤਮ-ਵਿਸ਼ਵਾਸ, ਆਪਣੇ ਆਪ ਨੂੰ ਪ੍ਰਗਟ ਕਰਨ ਅਤੇ ਖੁਸ਼ੀ-ਖੁਸ਼ੀ ਸਿੱਖਣ ਦਾ ਜਸ਼ਨ ਸੀ। ਇਸ ਤਰ੍ਹਾਂ ਦੀਆਂ ਗਤੀਵਿਧੀਆਂ ਰਾਹੀਂ ਇਹ ਨੰਨ੍ਹੇ ਬੱਚੇ ਭਵਿੱਖ ਵਿਚ ਆਤਮ-ਵਿਸ਼ਵਾਸੀ, ਰਚਨਾਤਮਕ ਅਤੇ ਸਮਰੱਥ ਵਿਅਕਤੀ ਬਣਨ ਵੱਲ ਅੱਗੇ ਵਧਦੇ ਹਨ।