ਬੀਜਾ, 20 ਨਵੰਬਰ (ਕਸ਼ਮੀਰਾ ਸਿੰਘ ਬਗ਼ਲੀ)-ਕਾਂਗਰਸ ਪਾਰਟੀ ਦੀਆਂ ਸਰਗਰਮੀਆਂ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਹਲਕਾ ਪਾਇਲ ਦੇ ਸਾਬਕਾ ਵਿਧਾਇਕ ਨੂੰ ਜ਼ਿਲ੍ਹਾ ਕਾਂਗਰਸ ਦਾ ਤੀਜੀ ਵਾਰ ਪ੍ਰਧਾਨ ਬਣਨ 'ਤੇ ਪਿੰਡ ਜਟਾਣਾ ਵਿਖੇ ਯੂਥ ਆਗੂ ਜਤਿੰਦਰ ਸਿੰਘ ਜਟਾਣਾ ਦੀ ਅਗਵਾਈ ਵਿਚ ਸਨਮਾਨ ਕੀਤਾ ਗਿਆ | ਇਸ ਮੌਕੇ ਲੱਖਾ ਪਾਇਲ ਨੇ ਕਿਹਾ ਕਿ ਵਰਕਰ ਉਨ੍ਹਾਂ ਲਈ ਖ਼ਾਸ ਤੌਰ 'ਤੇ ਸਨੇਹ ਰੱਖਦੇ ਹਨ, ਜਿਹੜੇ ਹਰ ਸ਼ਹਿਰ ਤੇ ਗਲੀ ਮੁਹੱਲੇ ਵਿਚ ਬੁਲਾ ਕੇ ਉਨ੍ਹਾਂ ਦਾ ਸਨਮਾਨ ਕਰ ਰਹੇ ਹਨ | ਮੈਂ ਉਨ੍ਹਾਂ ਦਾ ਬਹੁਤ ਹੀ ਰਿਣੀ ਹਾਂ | ਉਨ੍ਹਾਂ ਕਿਹਾ ਨੇ ਆਪਣੇ ਨਾਨਕੇ ਪਿੰਡ ਵਿਚ ਬਚਪਨ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ ਤੋ ਉਹ ਛੋਟੀ ਉਮਰੇ ਇਸ ਪਿੰਡ ਵਿਚ ਲੰਮਾ ਸਮਾਂ ਬਿਤਾਉਂਦੇ ਰਹੇ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਉਹ ਦਿਨ-ਰਾਤ ਇਕ ਕਰ ਦੇਣਗੇ ਅਤੇ ਕਾਂਗਰਸ ਪਾਰਟੀ ਵਲੋਂ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਜਤਿੰਦਰ ਸਿੰਘ ਜਟਾਣਾ ਨੇ ਕਿਹਾ ਕਿ ਇਸ ਅਹੁਦੇ ਦੇ ਚੱਲਦਿਆਂ ਲੱਖਾ ਨਵੇਂ ਜ਼ਿਲ੍ਹਾ ਪ੍ਰਧਾਨ ਵਜੋਂ ਵੀ ਕਾਂਗਰਸ ਪਾਰਟੀ ਦੀ ਤਰੱਕੀ ਲਈ ਆਪਣਾ ਯੋਗਦਾਨ ਪਾਉਂਦੇ ਰਹਿਣਗੇ | ਇਸ ਮੌਕੇ ਪੰਚ ਬਲਜੀਤ ਸਿੰਘ, ਸਾਬਕਾ ਸਰਪੰਚ ਛਿੰਦਰ ਕੌਰ, ਪੰਚ ਪਰਮਜੀਤ ਕੌਰ, ਕਰਮ ਸਿੰਘ, ਪਰਮਿੰਦਰ ਸਿੰਘ, ਮੁਖ਼ਤਿਆਰ ਸਿੰਘ, ਨੌਰੰਗ ਸਿੰਘ, ਸ਼ਿੰਗਰਾ ਸਿੰਘ, ਸਾਬਕਾ ਪੰਚ ਮਲਕੀਤ ਸਿੰਘ ਤੇ ਕਰਮਜੀਤ ਸਿੰਘ ਆਦਿ ਹਾਜ਼ਰ ਸਨ |