ਮਲੌਦ, 20 ਨਵੰਬਰ (ਸਹਾਰਨ ਮਾਜਰਾ)-ਇਲਾਕੇ ਵਿੱਚ ਸਿੱਖਿਆ ਤੇ ਖੇਡਾਂ ਦੇ ਖੇਤਰ ਵਿਚ ਮੋਹਰੀ ਸੰਸਥਾ ਕੈਂਬਰਿਜ ਮਾਡਰਨ ਸਕੂਲ ਮਲੌਦ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ ਕਿ ਉਨ੍ਹਾਂ ਸਤਿਨਾਮ ਟਰੱਸਟ ਚੰਡੀਗੜ੍ਹ ਵਲੋਂ ਕਰਵਾਏ ਧਾਰਮਿਕ ਮੁਕਾਬਲਿਆਂ ਵਿੱਚੋਂ ਲਗਾਤਾਰ ਤਿੰਨ ਵਾਰ ਰਨਿੰਗ ਟਰਾਫ਼ੀ ਜਿੱਤ ਕੇ ਪੱਕਾ ਕਬਜ਼ਾ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਪਿ੍ੰ. ਸੰਜੀਵ ਮੋਦਗਿੱਲ ਨੇ ਅਤਿਅੰਤ ਖ਼ੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਵੱਖ-ਵੱਖ ਸ਼੍ਰੇਣੀਆਂ ਵਿੱਚ ਭਾਗ ਲਿਆ ਅਤੇ ਆਪਣੀ ਮਿਹਨਤ, ਅਨੁਸ਼ਾਸਨ ਤੇ ਕਾਬਲੀਅਤ ਨਾਲ ਟਰਾਫ਼ੀ ਜਿੱਤੀ ਹੈ | ਜੋ ਕਿ ਸਕੂਲ ਦੀ ਮਿਹਨਤ, ਟੀਚਰਾਂ ਦੀ ਰਹਿਨੁਮਾਈ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹੋਰ ਵਿਦਿਆਰਥੀਆਂ ਨੇ ਗੁਰਮਤਿ ਗਿਆਨ, ਕਵੀਸ਼ਰੀ, ਸ਼ਬਦ ਗਾਇਨ, ਕਹਾਣੀ ਵਾਚਨ ਅਤੇ ਪ੍ਰਵਚਨ ਵਿੱਚ ਭਾਗ ਲਿਆ ਅਤੇ ਬੇਮਿਸਾਲ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਹੋਰ ਇਨਾਮ ਵੀ ਹਾਸਿਲ ਕੀਤੇ | ਸੰਜੀਵ ਮੋਦਗਿੱਲ ਨੇ ਦੱਸਿਆ ਕਿ ਗੁਰਮਤਿ ਪ੍ਰਸ਼ਨੋਤਰੀ ਮੁਕਾਬਲਾ (ਸੀਨੀਅਰ ਗਰੁੱਪ) ਵਿਚੋਂ ਮਨਪ੍ਰੀਤ ਸਿੰਘ ਨੇ ਪਹਿਲਾ, ਹਰਲੀਨ ਕੌਰ ਨੇ ਦੂਜਾ ਅਤੇ ਸਿਮਰਨਜੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ | ਸ਼ਬਦ ਗਾਇਨ ਮੁਕਾਬਲਾ (ਜੂਨੀਅਰ ਗਰੁੱਪ) ਸਹਿਬਨੂਰ ਕੌਰ ਨੇ ਪਹਿਲਾ, ਮਨਨੂਰ ਕੌਰ ਨੇ ਦੂਜਾ ਅਤੇ ਗੁਰਲੀਨ ਕੌਰ ਤੀਜੇ ਸਥਾਨ 'ਤੇ ਰਹੇ | ਕਵੀਸ਼ਰੀ ਮੁਕਾਬਲਾ (ਸੀਨੀਅਰ ਗਰੁੱਪ) ਅਮਨਦੀਪ ਕੌਰ ਪਹਿਲੇ, ਸਹਿਬਜੋਤ ਕੌਰ ਦੂਜੇ ਅਤੇ ਗੁਰਪ੍ਰੀਤ ਕੌਰ ਤੀਜੇ ਸਥਾਨ 'ਤੇ ਰਹੇ | ਕਹਾਣੀ ਵਾਚਨ (ਜੂਨੀਅਰ ਗਰੁੱਪ) ਮਨਦੀਪ ਕੌਰ ਨੇ ਪਹਿਲਾ, ਸਹਜਪ੍ਰੀਤ ਕੌਰ ਦੂਜੇ ਅਤੇ ਦਿਵਜੋਤ ਕੌਰ ਤੀਜੇ ਸਥਾਨ 'ਤੇ ਰਹੇ | ਗੁਰਮਤਿ ਪ੍ਰਵਚਨ (ਸੀਨੀਅਰ ਗਰੁੱਪ) ਮਨਪ੍ਰੀਤ ਸਿੰਘ ਪਹਿਲੇ, ਸਹਜਦੀਪ ਕੌਰ ਦੂਜੇ ਅਤੇ ਅਮਨਜੋਤ ਕੌਰ ਤੀਜੇ ਸਥਾਨ 'ਤੇ ਰਹੇ | ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਦੇ ਅਰਥ ਵਿਆਖਿਆ ਮੁਕਾਬਲੇ (ਸਾਂਝਾ ਗਰੁੱਪ) ਗੁਰਸ਼ਰਨ ਕੌਰ ਪਹਿਲੇ, ਮਨਵਿੰਦਰ ਕੌਰ ਦੂਜੇ ਅਤੇ ਮਨਬੀਰ ਕੌਰ ਤੀਜੇ ਸਥਾਨ 'ਤੇ ਰਹੇ | ਇਸ ਤਰ੍ਹਾਂ ਕੈਂਬਰਿਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਚੋਮੋਂ ਮਲੌਦ ਨੇ ਲਗਾਤਾਰ ਤਿੰਨ ਸਾਲਾਂ ਤੋਂ ਰਨਿੰਗ ਟਰਾਫੀ ਜਿੱਤ ਕੇ ਇੱਕ ਇਤਿਹਾਸਿਕ ਸਫਲਤਾ ਹਾਸਲ ਕੀਤੀ ਹੈ | ਤੀਜੀ ਵਾਰ ਜਿੱਤ ਨਾਲ ਹੁਣ ਇਹ ਟਰਾਫ਼ੀ ਸਾਡੇ ਸਕੂਲ ਦੀ ਬਣ ਚੁੱਕੀ ਹੈ | ਪਿ੍ੰ. ਸੰਜੀਵ ਸ਼ਰਮਾ ਮੋਦਗਿਲ ਸਤਿਨਾਮ ਟਰਸਟ ਦੇ ਸਨਮਾਨਿਤ ਟਰੱਸਟੀਜ਼ ਬਾਬਾ ਹਰਭਜਨ ਸਿੰਘ, ਮਨਜੀਤ ਸਿੰਘ, ਜਸਵਿੰਦਰ ਸਿੰਘ, ਗੁਰਮੀਤ ਸਿੰਘ, ਮਾਲਵਾ ਕਲੱਬ ਦੇ ਪ੍ਰਧਾਨ ਇੰਜ.ਹਰਮਿੰਦਰ ਸਿੰਘ ਸਹਾਰਨ ਮਾਜਰਾ, ਡਾਕਟਰ ਕਰਨੈਲ ਸਿੰਘ ਕਾਲੀਆ, ਤੇਜਿੰਦਰ ਕੌਰ ਤੋਂ ਇਲਾਵਾ ਡਿਵਿਨਟੀ ਅਧਿਆਪਕਾ ਸ਼ਿੰਦਰਪਾਲ ਕੌਰ, ਬਲਵਿੰਦਰ ਸਿੰਘ ਬਾਬਰਪੁਰ, ਕਰਮਦੀਪ ਕੌਰ, ਹਰਪ੍ਰੀਤ ਸਿੰਘ, ਸੰਦੀਪ ਕੌਰ, ਮਨਪ੍ਰੀਤ ਕੌਰ, ਕਿਰਨਪਾਲ ਕੌਰ ਅਤੇ ਸਮੂਹ ਸਟਾਫ਼ ਵਲੋਂ ਇਸ ਜਿੱਤ 'ਤੇ ਵਧਾਈ ਦਿੱਤੀ |