26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਗੁ: ਸਰਬ ਧਰਮ ਪ੍ਰਕਾਸ਼ ਦੇ ਲੈਂਟਰ ਪਾਏ

ਅਜੀਤ ਡੈਸਕ 19-11-2025
ਮਲੌਦ, 18 ਨਵੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਸੰਤ ਖਾਲਸਾ ਦਲ ਦੇ ਬਾਨੀ ਸੱਚ ਖੰਡ ਵਾਸੀ ਸ੍ਰੀਮਾਨ 111 ਸੰਤ ਬਲਵੰਤ ਸਿੰਘ ਮਹਾਰਾਜ ਸਿੱਧਸਰ ਸਿਹੌੜਾ ਸਾਹਿਬ ਵਾਲਿਆਂ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸਰਬ ਧਰਮ ਪ੍ਰਕਾਸ਼ ਵਿਖੇ ਦਰਬਾਰ ਸਾਹਿਬ ਦਾ ਲੈਂਟਰ ਪਾਇਆ ਗਿਆ | ਕਾਰ ਸੇਵਾ ਸਮੂਹ ਸੰਗਤਾਂ ਅਤੇ ਮਹਾਂਪੁਰਖਾਂ ਦੇ ਬਿਹੰਗਮ ਜਥੇ ਗੁਰਦੁਆਰਾ ਸੁੱਖ ਸਾਗਰ ਸਾਹਿਬ ਬਾਲੇਵਾਲ-ਭੋਗੀਵਾਲ ਸਾਹਿਬ ਵਲੋਂ ਕਰਵਾਈ ਗਈ | ਸੰਗਤਾਂ ਲਈ ਗੁਰੂ ਕੇ ਲੰਗਰ ਸਾਰਾ ਦਿਨ ਅਤੁੱਟ ਵਰਤਾਏ ਗਏ ਅਤੇ ਸਾਰਾ ਦਿਨ ਸਟੇਜ ਤੋਂ ਗੁਰਬਾਣੀ ਦੇ ਕੀਰਤਨ ਦਾ ਪ੍ਰਵਾਹ ਸਾਢੇ ਚਾਰ ਵਜੇ ਤੱਕ ਚੱਲਦਾ ਰਿਹਾ | ਬਿਹੰਗਮ ਜਥੇ ਦੇ ਮੁਖੀ ਸੰਤ ਕੁਲਦੀਪ ਸਿੰਘ ਮੋਨੀ ਅਤੇ ਸਹਿਯੋਗੀ ਸੰਤ ਬਲਜੀਤ ਦਾਸ ਡੇਰਾ ਖੂਹੀ ਕੂਲੀ ਕਲਾਂ ਵੀ ਮੌਜੂਦ ਰਹੇ |
ਪਿਛਲੀ ਖ਼ਬਰ ਪਾਲ ਹੁੰਡਈ ਖੰਨਾ ਵਿਚ ਆਪਣੇ ਗਾਹਕਾਂ ਲਈ ਹੁੰਡਾਈ ਸਮਾਰਟ ਕੇਅਰ ਕਲੀਨਿਕ ਕਾੈਪ ਅਗਲੀ ਖ਼ਬਰ ਨਗਰ ਪੰਚਾਇਤ ਮਲੌਦ ਦੇ ਸੀਨੀਅਰ ਮੀਤ ਪ੍ਰਧਾਨ ਦੀ ਕੁੱਟਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।