ਮਾਛੀਵਾੜਾ ਸਾਹਿਬ, 19 ਜੁਲਾਈ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਸੀ. ਐੱਚ. ਸੀ. ਮਾਛੀਵਾੜਾ ਅਤੇ ਅਧੀਨ ਆਉਂਦੇ ਖੇਤਰ ਵਿਚ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਦੇਵ ਸਿੰਘ ਦੀ ਅਗਵਾਈ ਹੇਠ 'ਹਰ ਸ਼ੁਕਰਵਾਰ ਡੇਂਗੂ 'ਤੇ ਵਾਰ' ਸਬੰਧੀ ਵੱਖ-ਵੱਖ ਥਾਵਾਂ 'ਤੇ ਜਾਂਚ ਕੀਤੀ ਗਈ¢ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ. ਐੱਮ. ਓ. ਡਾ. ਜਸਦੇਵ ਸਿੰਘ ਨੇ ਦੱਸਿਆ ਕਿ ਅੱਜ ਪੁਲਿਸ ਸਟੇਸ਼ਨ, ਪੁਲਿਸ ਲਾਇਨ ਅਤੇ ਖਾਲੀ ਪਲਾਟਾਂ ਵਿਚ ਜਾ ਕੇ ਸਾਡੀਆਂ ਟੀਮਾਂ ਵਲੋਂ ਗਤੀਵਿਧੀਆਂ ਕੀਤੀਆਂ ਗਈਆਂ¢ ਪਰਦੀਪ ਸਿੰਘ ਬਲਾਕ ਐਜੂਕੇਟਰ ਨੇ ਕਿਹਾ ਕਿ ਸਾਨੂੰ ਆਪਣੇ ਦੁਆਲੇ ਕਿਤੇ ਵੀ ਪਾਣੀ ਨਹੀਂ ਜਮ੍ਹਾਂ ਹੋਣ ਦੇਣਾ ਚਾਹੀਦਾ ਤਾਂ ਜੋ ਮੱਛਰ ਪੈਦਾ ਨਾ ਹੋ ਸਕੇ¢ ਇਸ ਮੌਕੇ ਪਰਮਵੀਰ ਸਿੰਘ, ਦਰਸ਼ਣ ਸਿੰਘ, ਗੁਰਜੀਤ ਕੌਰ ਆਦਿ ਸ਼ਾਮਲ ਸਨ¢