ਸਾਹਨੇਵਾਲ, 19 ਜੁਲਾਈ (ਹਨੀ ਚਾਠਲੀ)-ਅੱਜ ਸਕੂਲ ਆਫ਼ ਐਮੀਨੈਂਸ ਸਾਹਨੇਵਾਲ ਵਿਖੇ ਸਕੂਲ ਦੀ ਪਿ੍ੰਸੀਪਲ ਡਾਕਟਰ ਮਨਦੀਪ ਕੌਰ ਨੰੂ ਡਾ.ਭੀਮ ਰਾਓ ਅੰਬੇਡਕਰ ਵੈੱਲਫੇਅਰ ਕਲੱਬ ਸਾਹਨੇਵਾਲ ਦੇ ਪ੍ਰਧਾਨ ਗੁਰਦੀਪ ਸਿੰਘ ਕੌਲ ਅਤੇ ਬੱਬੂ ਬਿਰਦੀ ਨੇ ਲਗਭਗ 8 ਦੇ ਕਰੀਬ ਬਿਜਲੀ ਦੇ ਪੱਖੇ ਭੇਟ ਕੀਤੇ | ਇਸ ਮੌਕੇ ਪਿ੍ੰਸੀਪਲ ਡਾਕਟਰ ਮਨਦੀਪ ਕੌਰ ਨੇ ਪ੍ਰਧਾਨ ਗੁਰਦੀਪ ਸਿੰਘ ਕੌਲ ਅਤੇ ਬੱਬੂ ਬਿਰਦੀ ਦਾ ਸਮੂਹ ਸਕੂਲ ਸਟਾਫ਼ ਵਲੋਂ ਧੰਨਵਾਦ ਕਰਨ ਉਪਰੰਤ ਉਨ੍ਹਾਂ ਕਿਹਾ ਕਿ ਸਕੂਲੀ ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਦਿੱਤਾ ਜਾਂਦਾ ਦਾਨ ਸਭ ਤੋਂ ਮਹਾਨ ਦਾਨ ਹੁੰਦਾ ਹੈ | ਇਸ ਮੌਕੇ ਪ੍ਰਧਾਨ ਗੁਰਦੀਪ ਸਿੰਘ ਕੌਲ ਅਤੇ ਬੱਬੂ ਬਿਰਦੀ ਨੇ ਕਿਹਾ ਕਿ ਸਕੂਲ ਨੰੂ ਕਿਸੇ ਕਿਸਮ ਦੀ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਮੇਂ ਸਮੇਂ ਸਿਰ ਸਕੂਲ ਦੀ ਦੇਖ ਰੇਖ ਕੀਤੀ ਜਾਵੇਗੀ | ਇਸ ਮੌਕੇ ਸੁਦੇਸ਼ ਕੁਮਾਰ ਕਲਸੀ, ਮਾਸਟਰ ਗੁਰਪ੍ਰੀਤ ਸਿੰਘ, ਸਕੂਲ ਆਫ਼ ਐਮੀਨੈਂਸ ਸਾਹਨੇਵਾਲ ਦੇ ਮੀਡੀਆ ਕੋਆਰਡੀਨੇਟਰ ਗੁਰਸੇਵਕ ਸਿੰਘ ਆਦਿ ਹਾਜ਼ਰ ਸਨ |