05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ

ਅਜੀਤ ਡੈਸਕ 20-07-2025
ਖੰਨਾ, 19 ਜੁਲਾਈ (ਮਨਜੀਤ ਸਿੰਘ ਧੀਮਾਨ)-ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਕਰਕੇ ਲੈ ਜਾਣ ਦੀ ਖ਼ਬਰ ਹੈ | ਥਾਣਾ ਸਿਟੀ ਖੰਨਾ ਦੇ ਸਬ ਇੰਸਪੈਕਟਰ ਸੰਜਮ ਪ੍ਰਤਾਪ ਸਿੰਘ ਨੇ ਦੱਸਿਆ ਕਿ ਖੰਨਾ ਪੁਲਿਸ ਕੋਲ ਲਿਖਾਏ ਰਿਪੋਰਟ ਵਿਚ ਸ਼ਿਕਾਇਤਕਰਤਾ ਜੋਤੀ ਵਾਸੀ ਗਾਂਧੀ ਲਬੋਟਰੀ ਜੀ. ਟੀ. ਰੋਡ ਖੰਨਾ ਨੇ ਦੱਸਿਆ ਕਿ ਉਸਦੇ ਪੁੱਤਰ ਨੇ 15 ਜੁਲਾਈ 2025 ਨੂੰ ਆਪਣਾ ਨਵਾਂ ਮੋਟਰਸਾਈਕਲ ਲੋਕ ਲਗਾ ਕੇ ਘਰ ਦੇ ਬਾਹਰ ਖੜ੍ਹਾ ਕੀਤਾ ਸੀ, ਜਦੋਂ ਦੂਜੀ ਸਵੇਰ ਉੱਠ ਕੇ ਦੇਖਿਆ ਤਾਂ ਮੋਟਰਸਾਈਕਲ ਆਪਣੀ ਥਾਂ 'ਤੇ ਨਹੀਂ ਖੜਾ ਸੀ, ਉਸ ਨੇ ਆਪਣੇ ਤੌਰ 'ਤੇ ਆਪਣੇ ਮੋਟਰਸਾਈਕਲ ਦੀ ਆਲੇ ਦੁਆਲੇ ਕਾਫੀ ਭਾਲ ਕੀਤੀ, ਪਰ ਕਿਤੋਂ ਨਹੀਂ ਮਿਲਿਆ | ਜਿਸ ਨੂੰ ਕੋਈ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ | ਥਾਣਾ ਸਿਟੀ ਖੰਨਾ ਵਿਖੇ ਪੁਲਿਸ ਨੇ ਦੋਸ਼ੀ ਦੇ ਖ਼ਿਲਾਫ਼ ਧਾਰਾ 303 (2) ਬੀ. ਐਨ. ਐਸ. ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਮਾਸਟਰ ਕੇਡਰ ਤੋਂ ਲੈਕਚਰਾਰ ਕੇਡਰ ਪ੍ਰਮੋਸ਼ਨ ਦੀਆਂ ਲਿਸਟਾਂ 'ਚ ਸੋਧ ਕਰਨ ਉਪਰੰਤ ਲਿਸਟਾਂ ਨੰੂ ਜਲਦ ਜਾਰੀ ਕੀਤਾ ਜਾਵੇ-ਜਗਜ... ਅਗਲੀ ਖ਼ਬਰ ਪਿੰਗਲਵਾੜਾ ਸੰਸਥਾ ਵਲੋਂ ਬਜ਼ੁਰਗ ਦੌੜਾਕ ਫੌਜਾ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।