ਮਾਨਾਂਵਾਲਾ, 19 ਜੁਲਾਈ (ਗੁਰਦੀਪ ਸਿੰਘ ਨਾਗੀ)-ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ, ਅੰਮਿ੍ਤਸਰ ਦੀ ਸ਼ਾਖਾ ਮਾਨਾਂਵਾਲਾ ਵਿਖੇ ਸੰਸਥਾ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਦੀ ਰਹਿਨੁਮਾਈ ਹੇਠ ਸ਼ੋਕ ਸਭਾ ਹੋਈ, ਜਿਸ ਵਿਚ ਸਮੂਹ ਪਿੰਗਲਵਾੜਾ ਸੰਸਥਾ ਵਲੋਂ ਬਜ਼ੁਰਗ ਦੌੜਾਕ ਫੌਜਾ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਮੌਕੇ ਪਿੰਗਲਵਾੜਾ ਪਰਿਵਾਰ ਨੇ 2 ਮਿੰਟ ਦਾ ਮੋਨ ਰੱਖਿਆ | ਇਸ ਮੌਕੇ ਪਰਮਿੰਦਰ ਸਿੰਘ ਭੱਟੀ, ਰਜਿੰਦਰ ਸਿੰਘ, ਤਜਿੰਦਰ ਸਿੰਘ, ਗੁਲਸ਼ਨ ਰੰਜਨ, ਜੈ ਸਿੰਘ, ਗੁਰਨਾਇਬ ਸਿੰਘ, ਪਿ੍ੰਸੀਪਲ ਨਰੇਸ਼ ਕਾਲੀਆ, ਪਿ੍ੰਸੀਪਲ ਦਲਜੀਤ ਕੌਰ, ਪਿੰ੍ਰਸੀਪਲ ਅਨੀਤਾ ਬਤਰਾ, ਹਰਤੇਜਪਾਲ ਕੌਰ, ਮੁਖਤਾਰ ਸਿੰਘ ਆਦਿ ਤੋਂ ਇਲਾਵਾ ਵੱਖ-ਵੱਖ ਵਾਰਡਾਂ ਦੇ ਇਚਾਰਜ ਤੇ ਸਟਾਫ ਮੌਜੂਦ ਸੀ |