17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਪੁਲਿਸ ਨੇ ਤਕਨੀਕੀ ਸਹਾਇਤਾ ਨਾਲ ਲੱਭੇ 135 ਮੋਬਾਈਲ <br/>

ਅਜੀਤ ਡੈਸਕ 18-07-2025

ਬਠਿੰਡਾ, 17 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਜ਼ਿਲ੍ਹਾ ਪੁਲਿਸ ਨੇ ਬਠਿੰਡਾ ਸ਼ਹਿਰ ਤੇ ਆਸ-ਪਾਸ ਦੇ ਖੇਤਰਾਂ 'ਚ ਲੋਕਾਂ ਦੇ ਪਿਛਲੇ ਸਮੇਂ ਦੌਰਾਨ ਗੁੰਮ ਹੋਏ ਲੱਖਾਂ ਰੁਪਏ ਦੇ ਮੋਬਾਈਲ ਫ਼ੋਨਾਂ ਨੂੰ ਤਕਨੀਕੀ ਸਹਾਇਤਾ ਨਾਲ ਲੱਭ ਕੇ ਉਨ੍ਹਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤਾ ਹੈ | ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਦੱਸਿਆ ਕਿ ਲੋਕਾਂ ਦੇ ਵੱਖ-ਵੱਖ ਸਮੇਂ 'ਤੇ ਗੁੰਮ ਹੋਏ 135 ਮੋਬਾਇਲ ਫ਼ੋਨਾਂ ਨੂੰ ਜ਼ਿਲ੍ਹਾ ਪੁਲਿਸ ਸਾਂਝ ਕੇਂਦਰਾਂ ਦੀ ਟੀਮ ਨੇ ਸੈਂਟਰਲ ਇਕਿਊਪਮੈਂਟ ਇੰਡੈਂਟਿਟੀ ਰਜਿਸਟਰ ਪੋਟਰਲ ਦੀ ਮੱਦਦ ਨਾਲ ਲੱਭਣ 'ਚ ਸਫਲਤਾ ਹਾਸਲ ਕੀਤੀ ਹੈ, ਜਿੰਨਾਂ ਦੀ ਕੁਲ ਕੀਮਤ 17 ਲੱਖ 12700 ਰੁਪਏ ਬਣਦੀ ਹੈ ਤੇ ਇਹ ਮੋਬਾਇਲ ਅੱਜ ਸਬੰਧਿਤ ਅਸਲਾ ਮਾਲਕਾਂ ਨੂੰ ਸੱਦ ਕੇ ਉਨ੍ਹਾਂ ਦੇ ਹਵਾਲੇ ਕਰ ਦਿੱਤੇ ਹਨ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਨੇ ਪਿਛਲੇ ਦਿਨਾਂ 'ਚ 49 ਲੱਖ ਰੁਪਏ ਦੀ ਕੀਮਤ ਦੇ 353 ਮੋਬਾਈਲ ਫ਼ੋਨ ਅਤੇ ਜਨਵਰੀ 2025 ਤੋਂ ਹੁਣ ਤੱਕ 66 ਲੱਖ ਰੁਪਏ ਦੀ ਕੀਮਤ ਦੇ ਕੁਲ 488 ਮੋਬਾਇਲ ਲੱਭਣ 'ਚ ਸਫਲਤਾ ਹਾਸਲ ਕੀਤੀ ਹੈ, ਜੋ ਸਬੰਧਿਤ ਅਸਲਾ ਮਾਲਕਾਂ ਨੂੰ ਸੌਂਪੇ ਜਾ ਚੁੱਕੇ ਹਨ | ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਉਕਤ ਪੋਰਟਲ ਸਾਲ 2023 'ਚ ਸ਼ੁਰੂ ਹੋਇਆ ਸੀ, ਜਿਸ ਦੀ ਸਹਾਇਤਾ ਨਾਲ ਬਠਿੰਡਾ ਪੁਲਿਸ ਪਹਿਲੇ ਸਾਲ 2023 'ਚ 80, 2024 'ਚ 262 ਤੇ ਸਾਲ 2024 ਦੌਰਾਨ 488 ਮੋਬਾਇਲ ਫੋਨ (ਕੁਲ 830) ਮੋਬਾਈਲ ਲੱਭ ਚੁੱਕੀ ਹੈ ਤੇ ਲਗਾਤਾਰ ਇਸ ਤਕਨੀਕ ਦਾ ਲਾਭ ਲਿਆ ਜਾ ਰਿਹਾ |
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣਾ ਮੋਬਾਇਲ ਫ਼ੋਨ ਗੁੰਮ ਹੋਣ ਦੀ ਹਾਲਤ 'ਚ ਤੁਰੰਤ ਉੱਕਤ ਪੋਰਟਲ ਅਤੇ ਸਬੰਧਿਤ ਪੁਲਿਸ ਸਾਂਝ ਕੇਂਦਰ ਵਿਖੇ ਸ਼ਿਕਾਇਤ ਦਰਜ ਕਰਵਾਈ ਜਾਵੇ, ਤਾਂ ਗੁੰਮ ਹੋਏ ਫ਼ੋਨ ਨੂੰ ਸਮੇਂ ਸਿਰ ਲੱਭਿਆ ਜਾ ਸਕੇ | ਸਬੰਧਿਤ ਲੋਕਾਂ ਨੇ ਆਪਣੇ ਗੁੰਮ ਹੋਏ ਮੋਬਾਈਲ ਫ਼ੋਨ ਲੱਭ ਕੇ ਉਨ੍ਹਾਂ ਦੇ ਹਵਾਲੇ ਕਰਨ ਲਈ ਪੁਲਿਸ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਜੈ ਸ਼ਕਤੀ ਭੰਡਾਰਾ ਸੁਸਾਇਟੀ ਵਲੋਂ ਮਾਤਾ ਦੀ ਚੌਂਕੀ 21 ਨੂੰ ਅਗਲੀ ਖ਼ਬਰ ਭਾਕਿਯੂ ਕ੍ਰਾਂਤੀਕਾਰੀ ਪੰਜਾਬ ਵਲੋਂ ਬਿਜਲੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।