17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਬਾਬਾ ਕਸ਼ਮੀਰ ਸਿੰਘ ਦਾ ਸਤਿਨਾਮ ਵਾਹਿਗੁਰੂ ਦੇ ਜਾਪ ਨਾਲ ਸੰਗਤਾਂ ਨੇ ਸੰਭਾਲਿਆ ਅੰਗੀਠਾ

ਜੈਂਤੀਪੁਰ, (ਅੰਮ੍ਰਿਤਸਰ), 17 ਅਕਤੂਬਰ( ਭੁਪਿੰਦਰ ਸਿੰਘ ਗਿੱਲ)- ਛੋਟੀ ਉਮਰ ਵਿਚ ਹੀ ਕਾਰ ਸੇਵਾ ਨੂੰ ਸਮਰਪਿਤ ਹੋਏ ਬਾਬਾ ਕਸ਼ਮੀਰ ਸਿੰਘ, ਜੋ ਬੀਤੇ ਦਿਨੀਂ ਆਪਣੇ ਸਵਾਸਾਂ ਦਾ ਤਿਆਗ ਕਰਦੇ ਹੋਏ ਪੰਜ ਤੱਤਾਂ ’ਚ ਵਿਲੀਨ ਹੋ ਗਏ ਸਨ, ਅੱਜ ਉਨ੍ਹਾਂ ਦਾ ਅੰਗੀਠਾ ਸਾਹਿਬ ਵੱਡੀ ਗਿਣਤੀ ’ਚ ਸੰਤ ਮਹਾਂਪੁਰਸ਼ਾਂ ਤੇ ਇਲਾਕੇ ਦੀਆਂ ਨਾਮਵਰ ਸ਼ਖਸੀਅਤਾਂ ਵਲੋਂ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂ ਨੰਗਲ ਵਿਖੇ ਸਭਾਂਲਿਆ ਗਿਆ।

ਅਜੀਤ ਡੈਸਕ 17-10-2026

ਜੈਂਤੀਪੁਰ, (ਅੰਮ੍ਰਿਤਸਰ), 17 ਅਕਤੂਬਰ( ਭੁਪਿੰਦਰ ਸਿੰਘ ਗਿੱਲ)- ਛੋਟੀ ਉਮਰ ਵਿਚ ਹੀ ਕਾਰ ਸੇਵਾ ਨੂੰ ਸਮਰਪਿਤ ਹੋਏ ਬਾਬਾ ਕਸ਼ਮੀਰ ਸਿੰਘ, ਜੋ ਬੀਤੇ ਦਿਨੀਂ ਆਪਣੇ ਸਵਾਸਾਂ ਦਾ ਤਿਆਗ ਕਰਦੇ ਹੋਏ ਪੰਜ ਤੱਤਾਂ ’ਚ ਵਿਲੀਨ ਹੋ ਗਏ ਸਨ, ਅੱਜ ਉਨ੍ਹਾਂ ਦਾ ਅੰਗੀਠਾ ਸਾਹਿਬ ਵੱਡੀ ਗਿਣਤੀ ’ਚ ਸੰਤ ਮਹਾਂਪੁਰਸ਼ਾਂ ਤੇ ਇਲਾਕੇ ਦੀਆਂ ਨਾਮਵਰ ਸ਼ਖਸੀਅਤਾਂ ਵਲੋਂ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂ ਨੰਗਲ ਵਿਖੇ ਸਭਾਂਲਿਆ ਗਿਆ। ਉਨ੍ਹਾਂ ਦੇ ਫੁੱਲ ਕਾਰ ਸੇਵਾ ਵਾਲੇ ਸੰਤ ਬਾਬਾ ਸਰਦਾਰਾ ਸਿੰਘ ਜੀ ਮੱਖਣਵਿੰਡੀ, ਮੈਨੇਜਰ ਜਗਰੂਪ ਸਿੰਘ ਗਿੱਲ ਮਜੀਠਾ, ਬਾਬਾ ਅਮਰੀਕ ਸਿੰਘ ਕਲੇਰਾਂ ਵਾਲੇ ਕਾਰ ਸੇਵਾ ਅਨੰਦਪੁਰ ਸਾਹਿਬ, ਚਾਚਾ ਸੁਭਾਸ਼ ਸਿੰਘ ਛਬੀਲ ਵਾਲੇ, ਸਾਬਕਾ ਚੇਅਰਮੈਨ ਰੇਸ਼ਮ ਸਿੰਘ ਭੁੱਲਰ, ਗੁਰਬੀਰ ਸਿੰਘ ਢਿੱਲੋਂ, ਸੰਤੋਖ ਸਿੰਘ ਢੱਡੇ,ਬਾਬਾ ਜਗੀਰ ਸਿੰਘ ਕੋਹਾਲੀ,ਡਾ ਮੋਹਨ ਸਿੰਘ, ਬਾਬਾ ਬਿੱਕਾ ਸੱਕਰਪੁਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਤ ਮਹਾਂਪੁਰਸ਼ ਤੇ ਸੰਗਤਾਂ ਵਲੋਂ ਬਾਬਾ ਕਸ਼ਮੀਰ ਸਿੰਘ ਦੇ ਫੁੱਲ ਇਕੱਠੇ ਕੀਤੇ ਗਏ, ਜੋ ਗੁਰਦਵਾਰਾ ਸ੍ਰੀ ਗੋਦਿਵਾਲ ਸਾਹਿਬ ਵਿਖੇ ਲਿਜਾਏ ਗਏ। 

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਮੰਤਰੀ ਮਾਨ ਨੂੰ ਦਿੱਤੀਆਂ ਜਨਮਦਿਨ ਦੀਆਂ ਵਧਾਈਆਂ ਅਗਲੀ ਖ਼ਬਰ ਗੁਜਰਾਤ: ਫਾਰਮਾਸਿਊਟੀਕਲ ਫੈਕਟਰੀ ਵਿਚ ਹੋਏ ਧਮਾਕੇ ’ਚ 5 ਮਜ਼ਦੂਰਾਂ ਦੀ ਮੌਤ