17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਭਾਕਿਯੂ ਕ੍ਰਾਂਤੀਕਾਰੀ ਪੰਜਾਬ ਵਲੋਂ ਬਿਜਲੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ <br/>

ਅਜੀਤ ਡੈਸਕ 18-07-2025

ਰਾਮਪੁਰਾ ਫੂਲ, 17 ਜੁਲਾਈ (ਹੇਮੰਤ ਕੁਮਾਰ ਸ਼ਰਮਾ)-ਪੰਜਾਬ ਦੀਆਂ ਪੰਜ ਕਿਸਾਨ ਜਥੇਬੰਦੀਆਂ ਨੇ ਪੰਜਾਬ ਭਰ ਵਿਚ ਬਿਜਲੀ ਦਫ਼ਤਰਾਂ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ¢ ਪੰਜਾਬ ਭਰ ਵਿੱਚ ਰੱਖੇ ਇਸ ਸਾਂਝੇ ਸੱਦੇ ਤਹਿਤ ਭਾਕਿਯੂ ਕ੍ਰਾਂਤੀਕਾਰੀ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਵਲੋਂ ਪਾਵਰਕਾਮ ਦਫ਼ਤਰ ਰਾਮਪੁਰਾ ਫੂਲ ਵਿਖੇ ਪ੍ਰਦਰਸ਼ਨ ਕੀਤਾ¢ ਇਸ ਮੌਕੇ ਪ੍ਰਦਰਸ਼ਨ ਦÏਰਾਨ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਬੀਬੀ ਸੁਖਵਿੰਦਰ ਕÏਰ ਰਾਮਪੁਰਾ ਨੇ ਸੰਬੋਧਨ ਦÏਰਾਨ ਕਿਹਾ ਕਿ ਅੱਜ ਦੇ ਪ੍ਰਦਰਸ਼ਨ ਦੀ ਮੁੱਖ ਮੰਗ ਕੇਂਦਰ ਸਰਕਾਰ ਤੋਂ ਹੈ ਕਿ ਮਾਨਸੂਨ ਸੈਸ਼ਨ ਵਿੱਚ ਪੇਸ਼ ਹੋਣ ਜਾ ਰਹੇ ਬਿਜਲੀ ਸੋਧ ਬਿਲ 2025 ਨੂੰ ਸਦਨ ਵਿਚ ਪੇਸ਼ ਨਾ ਕੀਤਾ ਜਾਵੇ ਕਿਉਂਕਿ ਪਹਿਲਾਂ ਹੀ ਬਿਜਲੀ ਦੀ ਪੈਦਾਵਾਰ ਅਤੇ ਢੋਆ ਢੁਆਈ ਪ੍ਰਾਈਵੇਟ ਹੱਥਾਂ ਵਿੱਚ ਦਿੱਤੀ ਜਾ ਚੁੱਕੀ ਹੈ ਜਿਸ ਨਾਲ ਬਿਜਲੀ ਦੇ ਰੇਟ ਅਸਮਾਨਾਂ ਨੂੰ ਛੂ ਰਹੇ ਹਨ¢ ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਬਿੱਲ ਦੇ ਪਾਸ ਹੋ ਜਾਣ ਨਾਲ ਬਿਜਲੀ ਦੀ ਵੰਡ ਅਡਾਨੀਆਂ ਦੇ ਹੱਥਾਂ ਵਿੱਚ ਦੇ ਦਿੱਤੀ ਜਾਵੇਗੀ ਜਿਸ ਨਾਲ ਬਿਜਲੀ ਦੀਆਂ ਕੀਮਤਾਂ ਤੋਂ ਸਰਕਾਰੀ ਕੰਟਰੋਲ ਖ਼ਤਮ ਹੋ ਜਾਵੇਗਾ¢ ਇਸ ਮÏਕੇ ਪ੍ਰਦਰਸ਼ਨ ਦੀ ਸਮਾਪਤੀ ਦÏਰਾਨ ਇਕ ਮੰਗ ਪੱਤਰ ਵਿਭਾਗ ਦੇ ਐੱਸ. ਡੀ. ਓ. ਨੂੰ ਦਿੱਤਾ ਗਿਆ¢ ਇਸ ਮÏਕੇ ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਬਲਵੰਤ ਮਹਿਰਾਜ, ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ, ਮਜ਼ਦੂਰ ਯੂਨੀਅਨ ਤੋਂ ਬਲਵਿੰਦਰ ਧÏਲਾ, ਟੀ ਐਸ ਯੂ ਥਰਮਲ ਯੂਨੀਅਨ ਲਹਿਰਾ ਦੇ ਪ੍ਰਧਾਨ ਅਮਰਜੀਤ ਸਿੰਘ ਮੰਗੋਲੀ, ਦਰਸ਼ਨ ਢਿੱਲੋਂ ਫੂਲ, ਕਰਮਜੀਤ ਜੇ ਈ ਭਗਤਾ, ਰਿਤੇਸ਼ ਰਿੰਕੂ ਭਗਤਾ, ਹਰਬੰਸ ਕੋਠਾ ਗੁਰੂ ਆਦਿ ਨੇ ਸੰਬੋਧਨ ਕੀਤਾ¢ ਸਟੇਜ ਦੀ ਕਾਰਵਾਈ ਤੀਰਥ ਰਾਮ ਸੇਲਬਰਾਹ ਨੇ ਨਿਭਾਈ¢

ਪਿਛਲੀ ਖ਼ਬਰ ਪੁਲਿਸ ਨੇ ਤਕਨੀਕੀ ਸਹਾਇਤਾ ਨਾਲ ਲੱਭੇ 135 ਮੋਬਾਈਲ <br/> ਅਗਲੀ ਖ਼ਬਰ ਰਿਫਾਇਨਰੀ ਤੋਂ ਐੱਚ. ਪੀ. ਸੀ. ਐੱਲ. ਬਠਿੰਡਾ ਡਿੱਪੂ ਨੂੰ ਜਾਣ ਵਾਲੀ ਪਾਈਪ ਲਾਈਨ 'ਚੋਂ ਤੇਲ ਚੋਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।