17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸਾਹਿਤ ਸੱਭਿਆਚਾਰ ਮੰਚ ਬਠਿੰਡਾ ਦਾ ਸਾਲਾਨਾ ਸਮਾਗਮ ਕੱਲ੍ਹ ਨੂੰ

ਬਠਿੰਡਾ, 16 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸਾਹਿਤ ਸੱਭਿਆਚਾਰ ਮੰਚ ਬਠਿੰਡਾ ਦੀ ਮੀਟਿੰਗ ਬਠਿੰਡਾ ਵਿਖੇ ਬਲਵਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਹੋਈ, ਜਿਸ ਵਿਚ ਮੰਚ ਦੁਆਰਾ 18 ਅਕਤੂਬਰ 2026 ਨੂੰ ਕਰਵਾਏ ਜਾਣ ਵਾਲੇ ਸਾਲਾਨਾ ਸਮਾਗਮ ਅਤੇ ਸਨਮਾਨ ਸਮਾਰੋਹ ਦੀ ਤਿਆਰੀ ਸਬੰਧੀ ਹੁਣ ਤੱਕ ਦੀਆਂ ਗਤੀਵਿਧੀਆਂ ਤੇ ਵਿੱਤੀ ਸਥਿਤੀ ਦਾ ਲੇਖਾ ਜੋਖਾ ਕੀਤਾ ਗਿਆ। ਇਕ ਮਤੇ ਰਾਹੀਂ ਪ੍ਰਤੀਬੱਧ ਕਵੀ ਤੇ ਗਦ ਲੇਖਕ ਮਨਜੀਤ ਸਿੰਘ ਜੀਤ ਨੂੰ ਮੀਤ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦ ਕੀਤਾ ਗਿਆ।

ਅਜੀਤ ਡੈਸਕ 17-10-2026
ਬਠਿੰਡਾ, 16 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸਾਹਿਤ ਸੱਭਿਆਚਾਰ ਮੰਚ ਬਠਿੰਡਾ ਦੀ ਮੀਟਿੰਗ ਬਠਿੰਡਾ ਵਿਖੇ ਬਲਵਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਹੋਈ, ਜਿਸ ਵਿਚ ਮੰਚ ਦੁਆਰਾ 18 ਅਕਤੂਬਰ 2026 ਨੂੰ ਕਰਵਾਏ ਜਾਣ ਵਾਲੇ ਸਾਲਾਨਾ ਸਮਾਗਮ ਅਤੇ ਸਨਮਾਨ ਸਮਾਰੋਹ ਦੀ ਤਿਆਰੀ ਸਬੰਧੀ ਹੁਣ ਤੱਕ ਦੀਆਂ ਗਤੀਵਿਧੀਆਂ ਤੇ ਵਿੱਤੀ ਸਥਿਤੀ ਦਾ ਲੇਖਾ ਜੋਖਾ ਕੀਤਾ ਗਿਆ। ਇਕ ਮਤੇ ਰਾਹੀਂ ਪ੍ਰਤੀਬੱਧ ਕਵੀ ਤੇ ਗਦ ਲੇਖਕ ਮਨਜੀਤ ਸਿੰਘ ਜੀਤ ਨੂੰ ਮੀਤ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦ ਕੀਤਾ ਗਿਆ। ਉਪਰੰਤ ਮੰਚ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਪ੍ਰੋਗਰਾਮ ਦਾ ਆਗਾਜ਼ ਲੋਕ ਪੱਖੀ ਗੀਤਾਂ ਨਾਲ ਹੋਵੇਗਾ। ਅੰਤਰਰਾਸ਼ਟਰੀ ਪ੍ਰਸਿੱਧੀ ਦੇ ਮਾਲਕ ਪ੍ਰਬੁੱਧ ਚਿੰਤਕ ਡਾ. ਰੌਣਕੀ ਰਾਮ ਦੀ ਪ੍ਰਧਾਨਗੀ ’ਚ ਕਰਵਾਏ ਸਮਾਗਮ ਵਿਚ ਡਾ. ਅਰਵਿੰਦਰ ਕੌਰ ਕਾਕੜਾ ਮਹੱਤਵਪੂਰਨ ਵਿਸ਼ੇ ‘ਦਲਿਤ-ਹਾਸ਼ੀਆਗ੍ਰਸਤ ਸਾਹਿਤ ਬਨਾਮ ਮੁੱਖ ਧਾਰਾ’ ਉੱਪਰ ਪੇਪਰ ਪੜ੍ਹਨਗੇ। ਪ੍ਰਧਾਨਗੀ ਮੰਡਲ ਵਿਚ ਡਾ. ਹਰਵਿੰਦਰ ਸਰਸਾ, ਪ੍ਰੋ. ਤਰਸੇਮ ਨਰੂਲਾ, ਪ੍ਰਿੰ. ਸੁਰਜੀਤ ਸਿੰਘ ਤੇ ਪ੍ਰੋ. ਨਿਰਮਲ ਪ੍ਰੀਤ ਸਿੰਘ ਸ਼ਾਮਲ ਹੋਣਗੇ। ਲੋਕ ਪੱਖੀ ਗੀਤਕਾਰਾਂ ਅਜਮੇਰ ਸਿੰਘ ਅਕਲੀਆ ਤੇ ਹਰਮੀਤ ਸਿੰਘ ਕੋਟ ਗੁਰੂ ਤੋਂ ਇਲਾਵਾ ਕਿਰਨਦੀਪ ਕੌਰ ਬੈਂਕ ਅਫ਼ਸਰ ਦੀਆਂ ਨਿਰ ਸੁਆਰਥ ਸੇਵਾਵਾਂ ਲਈ ਸਨਮਾਨਿਤ ਕੀਤਾ ਜਾਵੇਗਾ।
ਪਿਛਲੀ ਖ਼ਬਰ ਸੜਕ ਹਾਦਸਿਆਂ ਵਿਚ ਤਿੰਨ ਨੌਜਵਾਨ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਬੀ.ਕੇ.ਯੂ. ਉਗਰਾਹਾਂ ਵਲੋਂ ਝੋਨੇ ਦੀ ਗੜੇਮਾਰੀ ਦਾ ਮੁਆਵਜ਼ਾ ਤੁਰੰਤ ਦੇਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।