17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਰਿਫਾਇਨਰੀ ਤੋਂ ਐੱਚ. ਪੀ. ਸੀ. ਐੱਲ. ਬਠਿੰਡਾ ਡਿੱਪੂ ਨੂੰ ਜਾਣ ਵਾਲੀ ਪਾਈਪ ਲਾਈਨ 'ਚੋਂ ਤੇਲ ਚੋਰੀ <br/>

ਅਜੀਤ ਡੈਸਕ 18-07-2025

ਰਾਮਾਂ ਮੰਡੀ 17 ਜੁਲਾਈ (ਤਰਸੇਮ ਸਿੰਗਲਾ)-ਗੁਰੂ ਗੋਬਿੰਦ ਸਿੰਘ ਰਿਫਾਇਨਰੀ ਫੁਲੋਖਾਰੀ ਤੋਂ ਬਠਿੰਡਾ ਐੱਚ.ਪੀ.ਸੀ.ਐੱਲ. ਤੇਲ ਡਿੱਪੂ ਨੂੰ ਜਾਣ ਵਾਲੀ ਜ਼ਮੀਨਦੋਜ਼ ਤੇਲ ਪਾਈਪ ਲਾਈਨ ਵਿੱਚ ਅਣਪਛਾਤੇ ਵਿਅਕਤੀਆਂ ਦੇ ਇੱਕ ਗਰੋਹ ਵੱਲੋਂ ਸੁਰਾਖ਼ ਕਰਕੇ ਤੇਲ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ¢ ਪ੍ਰਾਪਤ ਜਾਣਕਾਰੀ ਅਨੁਸਾਰ ਫੁਲੋਖਾਰੀ ਰੋਡ ਤੇ ਸਥਿਤ ਐਚਪੀਸੀਐਲ ਗੈਸ ਪਲਾਂਟ ਦੇ ਗੇਟ ਦੇ ਨਾਲ ਲੱਗਦੀ ਪਾਰਕਿੰਗ ਦੇ ਨੇੜੇ ਹੀ ਖੇਤਾਂ ਵਿਚੋਂ ਦੀ ਲੰਘਦੀ ਤੇਲ ਪਾਈਪ ਲਾਈਨ ਵਿਚੋਂ ਅਣਪਛਾਤੇ ਵਿਅਕਤੀਆਂ ਦੇ ਇੱਕ ਗਰੋਹ ਵੱਲੋਂ ਸੁਰਾਖ਼ ਕਰਕੇ ਤੇਲ ਚੋਰੀ ਕੀਤਾ ਜਾ ਰਿਹਾ ਸੀ , ਜੋ ਉਥੇ ਹੀ ਝÏਾਪੜੀ ਬਣਾ ਕੇ ਰਹਿ ਰਹੇ ਸਨ¢ ਜਿਸ ਦਾ ਪਤਾ ਲੱਗਣ ਤੋਂ ਬਾਅਦ ਅਧਿਕਾਰੀਆਂ ਵਲੋਂ ਪਾਈਪ ਲਾਈਨ ਵਿੱਚ ਕੀਤੇ ਸੁਰਾਖ਼ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ¢ ਐੱਚ. ਪੀ. ਸੀ. ਅੱੈਲ. ਦੇ ਸਕਿਓਰਟੀ ਗਾਰਡ ਨੂੰ ਜਦੋਂ ਹੀ ਇਸ ਦਾ ਪਤਾ ਲੱਗਿਆ ਤਾਂ ਉਸ ਵਲੋਂ ਇਸ ਦੀ ਸੂਚਨਾ ਐਚਪੀਸੀਐਲ ਅਧਿਕਾਰੀਆਂ ਨੂੰ ਦਿੱਤੀ ਗਈ , ਜਿਸ ਤੋਂ ਬਾਅਦ ਅਧਿਕਾਰੀਆਂ ਵਲੋਂ ਪਾਈਪ ਲਾਈਨ ਨੂੰ ਠੀਕ ਕੀਤਾ ਗਿਆ¢ ਉਥੇ ਹੀ ਜਦੋਂ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਟੀਮ ਨੇ ਵੀ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ¢ ਤੇਲ ਚੋਰ ਉਸ ਸਮੇਂ ਫ਼ਰਾਰ ਹੋ ਚੁੱਕਿਆ ਸੀ¢ ਇਸ ਘਟਨਾ ਬਾਰੇ ਜਦੋਂ ਨੇੜੇ ਰਹਿੰਦੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਸਾਜ਼ਿਸ਼ ਵਿਚ ਕਿਸੇ ਵੱਡੇ ਵਿਅਕਤੀ ਦਾ ਹੱਥ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ , ਕਿਉਂਕਿ ਅੰਦਰੂਨੀ ਵਿਅਕਤੀ ਦੀ ਮਦਦ ਤੋ ਬਿਨਾ ਤੇਲ ਪਾਈਪ ਲਾਈਨ ਨਾਲ ਛੇੜਛਾੜ ਕਰਨਾ ਸੰਭਵ ਨਹੀਂ ਹੈ¢ ਸਥਾਨਕ ਲੋਕਾਂ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ¢ ਹੈਰਾਨੀਜਨਕ ਗੱਲ ਇਹ ਹੈ ਕਿ ਭਾਵੇਂ ਤੇਲ ਪਾਈਪ ਲਾਈਨ ਵਿੱਚ ਕੀਤੇ ਸੁਰਾਖ਼ ਕਾਰਨ ਵੱਡਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ, ਪਰ ਇਸ ਮਾਮਲੇ ਨੂੰ ਅਧਿਕਾਰੀਆਂ ਵਲੋਂ ਗੰਭੀਰਤਾ ਨਾਲ ਨਹੀਂ ਲਿਆ ਗਿਆ¢ ਗਰੋਹ ਵੱਲੋਂ ਕਿੰਨੇ ਦਿਨਾਂ ਤੋਂ ਅਤੇ ਕਿੰਨਾ ਤੇਲ ਚੋਰੀ ਕੀਤਾ ਗਿਆ ਹੈ ਇਹ ਉਚ ਪੱਧਰੀ ਜਾਂਚ ਦਾ ਵਿਸ਼ਾ ਹੈ ਅਤੇ ਐਚ.ਪੀ.ਸੀ.ਐਲ. ਦੀ ਇਹ ਵੱਡੀ ਲਾਪਰਵਾਹੀ ਵੀ ਹੈ¢

ਪਿਛਲੀ ਖ਼ਬਰ ਭਾਕਿਯੂ ਕ੍ਰਾਂਤੀਕਾਰੀ ਪੰਜਾਬ ਵਲੋਂ ਬਿਜਲੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਬਾਰਿਸ਼ ਨੇ ਖੋਲ੍ਹੀ ਨਿਕਾਸੀ ਪ੍ਰਬੰਧਾਂ ਦੀ ਪੋਲ, ਗਲੀਆਂ ਬਣੀਆਂ ਛੱਪੜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।