17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਬਾਰਿਸ਼ ਨੇ ਖੋਲ੍ਹੀ ਨਿਕਾਸੀ ਪ੍ਰਬੰਧਾਂ ਦੀ ਪੋਲ, ਗਲੀਆਂ ਬਣੀਆਂ ਛੱਪੜ <br/>

ਅਜੀਤ ਡੈਸਕ 18-07-2025

ਲਹਿਰਾ ਮੁਹੱਬਤ, 17 ਜਲਾਈ (ਚਰਨਜੀਤ ਸਿੰਘ)-ਲਹਿਰਾ ਮੁਹੱਬਤ 'ਚ ਹੋਈ ਬਾਰਸ਼ ਨੇ ਨਗਰ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ | ਪਿੰਡ ਦੇ ਮੁੱਖ ਰਸਤਿਆਂ ਤੋਂ ਇਲਾਵਾ ਗੁਰੂ ਘਰ ਵੀ ਗੰਦੇ ਪਾਣੀ ਨਾਲ ਘਿਰ ਗਏ ਹਨ, ਜਿਸ ਕਾਰਨ ਪਿੰਡ ਵਾਸੀ ਪਰੇਸ਼ਾਨ ਹਨ ਤੇ ਨਗਰ ਪੰਚਾਇਤ ਦੀ ਕਾਰਗੁਜ਼ਾਰੀ ਤੋਂ ਨਾਖ਼ੁਸ਼ ਹਨ | ਪਿੰਡ ਵਾਸੀ ਮੋਹਨ ਲਾਲ ਨਿੱਕਾ, ਸੁਖਵਿੰਦਰ ਸ਼ਰਮਾ, ਅਮਰੀਕ ਸਿੰਘ, ਹਰਕਰਨ ਸਿੰਘ, ਪਾਲ ਸਿੰਘ, ਗੁਰਜੰਟ ਸਿੰਘ, ਨਿੱਕਾ ਸਿੰਘ, ਕਰਨੈਲ ਸਿੰਘ ਕੈਲੀ, ਜਗਸੀਰ ਸਿੰਘ ਸੀਰਾ, ਜਸਕਰਨ ਸਿੰਘ, ਕੁਲਵਿੰਦਰ ਸਿੰਘ ਨੇ ਖ਼ਦਸ਼ਾ ਜਤਾਇਆ ਕਿ ਜੇਕਰ ਭਾਰੀ ਬਾਰਸ਼ ਹੁੰਦੀ ਹੈ ਤਾਂ ਘਰਾਂ ਵਿੱਚ ਪਾਣੀ ਦਾਖਲ ਹੋ ਜਾਵੇਗਾ | ਜਿਸ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਤੇ ਜਾਨੀ ਨੁਕਸਾਨ ਵੀ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਕਾਰਜ ਸਾਧਕ ਅਫ਼ਸਰ ਨੂੰ ਲਿਖਤੀ ਦਰਖਾਸਤਾਂ ਵੀ ਦਿੱਤੀਆਂ ਜਾ ਚੁੱਕੀਆਂ ਪਰ ਕੋਈ ਹੱਲ ਨਹੀਂ ਹੋਇਆ | ਨਗਰ ਪੰਚਾਇਤ ਪ੍ਰਧਾਨ ਬਲਵੀਰ ਸਿੰਘ ਨੇ ਕਿਹਾ ਕਿ ਸਮੱਸਿਆ ਦੇ ਹੱਲ ਲਈ ਪਿੰਡ ਵਾਸੀਆਂ ਤੇ ਵਿਧਾਇਕ ਵਲੋਂ ਪੰਚਾਇਤ ਦਾ ਸਾਥ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਅਸੀਂ ਬੇਵੱਸ ਹਾਂ | ਪੰਚਾਇਤ ਮੰਗ ਕਰਦੀ ਹੈ ਕਿ ਪ੍ਰਸ਼ਾਸਨ ਵੱਲੋਂ ਇਸ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇ ਤਾਂ ਜੋ ਭਵਿੱਖ 'ਚ ਕੋਈ ਅਣਹੋਣੀ ਘਟਨਾ ਨਾ ਵਾਪਰੇ | ਜਦੋਂ ਇਸ ਵਾਰੇ ਹਲਕਾ ਵਿਧਾਇਕ ਜਗਸੀਰ ਸਿੰਘ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਦੀ ਸੁਪਤਨੀ ਨੇ ਕਿਹਾ ਕਿ ਦੰਦ ਦੇ ਆਪੇ੍ਰਸ਼ਨ ਕਾਰਨ ਉਹ ਗੱਲ ਕਰਨ ਤੋਂ ਅਸਮਰੱਥ ਹਨ |

ਪਿਛਲੀ ਖ਼ਬਰ ਰਿਫਾਇਨਰੀ ਤੋਂ ਐੱਚ. ਪੀ. ਸੀ. ਐੱਲ. ਬਠਿੰਡਾ ਡਿੱਪੂ ਨੂੰ ਜਾਣ ਵਾਲੀ ਪਾਈਪ ਲਾਈਨ 'ਚੋਂ ਤੇਲ ਚੋਰੀ <br/> ਅਗਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਖੇ ਧਮਾਕਿਆਂ ਦੀਆਂ ਧਮਕੀਆਂ ਮੰਦਭਾਗਾ ਵਰਤਾਰਾ- ਜਥੇਦਾਰ ਬਾਬਾ ਟੇਕ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।