15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਕੋਮਾਂ ਵਿਚ ਪਏ ਨਾਮਾਲੂਮ ਵਿਅਕਤੀ ਦੀ ਹੋਈ ਮੌਤ <br/>

ਅਜੀਤ ਡੈਸਕ 07-11-2025
ਰਾਮਪੁਰਾ ਫੂਲ, 6 ਨਵੰਬਰ (ਹੇਮੰਤ ਕੁਮਾਰ ਸ਼ਰਮਾ)-ਸਥਾਨਕ ਸ਼ਹਿਰ ਰਾਮਪੁਰਾ ਫੂਲ ਦੀ ਸਮਾਜ ਸੇਵੀ ਸੰਸਥਾ ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਰਾਮਪੁਰਾ ਫੂਲ ਦੇ ਵਿਚ ਅੰਬਾਲਾ ਤੋਂ ਬਠਿੰਡਾ ਆ ਰਹੀ ਪੈਸੰਜਰ ਰੇਲ ਗੱਡੀ ਵਿਚੋਂ ਸਥਿਤ ਗਿੱਲ ਕਲਾਂ ਫਾਟਕ ਦੇ ਨਜ਼ਦੀਕ ਮਿਤੀ 29-06-25 ਨੂੰ ਇਕ ਵਿਅਕਤੀ ਡਿੱਗਿਆ ਸੀ ਜੋ ਕਿ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ ਜਿਸ ਨੂੰ ਸਹਾਰਾ ਦੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਰਾਮਪੁਰਾ ਵਿਚ ਲਿਆਂਦਾ ਗਿਆ ਸੀ ਉਸ ਦੀ ਹਾਲਤ ਬਹੁਤ ਨਾਜ਼ੁਕ ਸੀ ਡਾਕਟਰਾਂ ਵਲੋਂ ਇਲਾਜ ਉਪਰੰਤ ਤੁਰੰਤ ਉਸ ਨੂੰ ਏਮਜ਼ ਹਸਪਤਾਲ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ ਸੀ ਤਾਂ ਸਹਾਰਾ ਦੀ ਟੀਮ ਨੇ ਉਸ ਨੰੂ ਏਮਜ਼ ਹਸਪਤਾਲ ਵਿਖੇ ਦਾਖਲ ਕਰਵਾਇਆ ਡਾਕਟਰਾਂ ਮੁਤਾਬਿਕ ਇਹ ਵਿਅਕਤੀ ਕÏਮਾਂ ਵਿੱਚ ਜਾ ਚੁੱਕਿਆ ਸੀ ਇਸ ਵਿਅਕਤੀ ਕੋਲੋਂ ਕੋਈ ਵੀ ਪਹਿਚਾਣ ਪੱਤਰ ਨਹੀਂ ਮਿਲਿਆ ਸੀ¢ ਜੀ.ਆਰ.ਪੀ ਰੇਲਵੇ ਪੁਲਿਸ, ਚੌਕੀ ਰਾਮਪੁਰਾ ਫੂਲ ਅਤੇ ਸਹਾਰਾ ਵਲੋਂ ਇਸ ਦੀ ਸ਼ਨਾਖ਼ਤ ਸਬੰਧੀ ਵਿਸ਼ੇਸ਼ ਉਪਰਾਲੇ ਕੀਤੇ ਗਏ ਪਰ ਇਸ ਦੀ ਸ਼ਨਾਖ਼ਤ ਨਹੀਂ ਹੋਈ ਪਿਛਲੇ ਚਾਰ ਮਹੀਨਿਆਂ ਤੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਇਸ ਨਾਮਾਲੂਮ ਵਿਅਕਤੀ ਨੇ ਦਮ ਤੋੜ ਦਿੱਤਾ¢ ਲਾਸ਼ ਨੂੰ ਰੇਲਵੇ ਪੁਲਿਸ ਦੀ ਨਿਗਰਾਨੀ ਹੇਠ ਏਮਜ਼ ਹਸਪਤਾਲ ਬਠਿੰਡਾ ਦੀ ਮੋਰਚਰੀ ਵਿਚ ਪੋਸਟਮਾਰਟਮ ਅਤੇ 72 ਘੰਟੇ ਸ਼ਨਾਖ਼ਤ ਲਈ ਰੱਖਿਆ ਗਿਆ ਹੈ ਇਸ ਦਾ ਹੁਲੀਆ ਕੱਦ 5 ਫੁਟ 6-7 ਇੰਚ, ਰੰਗ ਸਾਫ਼, ਕਲੀਨ ਸ਼ੇਵ, ਸਿਹਤ ਮਜ਼ਬੂਤ, ਫਿੱਕੀ ਖ਼ਾਕੀ ਪੈਂਟ ਪਰ ਬੈਲਟ,ਅਸਮਾਨੀ ਰੰਗ ਦੀ ਸ਼ਰਟ ਪਹਿਨੀ ਹੋਈ ਹੈ ਉਮਰ ਕਰੀਬ 50 ਸਾਲ ਜਾਪ ਰਹੀ ਹੈ¢ ਜੇਕਰ ਇਸ ਵਿਅਕਤੀ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਉਹ ਸਹਾਰਾ ਸਮਾਜ ਸੇਵਾ ਰਾਮਪੁਰਾ ਦੇ ਕੰਟਰੋਲ ਰੂਮ ਅਤੇ ਜੀ.ਆਰ.ਪੀ ਰੇਲਵੇ ਪੁਲਿਸ ਰਾਮਪੁਰਾ ਫੂਲ ਨਾਲ ਸੰਪਰਕ ਕਰ ਸਕਦਾ ਹੈ |

ਪਿਛਲੀ ਖ਼ਬਰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼ਹੀਦੀ ਯਾਤਰਾਵਾਂ ਦਾ ਪੂਰੇ ਹਰਿਆਣਾ 'ਚ ਕੀਤਾ ਜਾਵੇਗਾ ਭਰਵਾਂ ਸਵਾਗਤ-ਜਥੇ: ਦਾਦੂਵਾਲ... ਅਗਲੀ ਖ਼ਬਰ ਮਾਨਸਾ ਜ਼ਿਲ੍ਹੇ 'ਚ ਡੇਂਗੂ ਤੇ ਚਿਕਨਗੁਨੀਆ ਦਾ ਪ੍ਰਕੋਪ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।