ਨਥਾਣਾ, 19 ਜੁਲਾਈ (ਗੁਰਦਰਸ਼ਨ ਲੁੱਧੜ)-ਬਲਾਕ ਨਥਾਣਾ ਦੇ ਵੱਖ-ਵੱਖ ਪਿੰਡਾਂ ਵਿਚ ਸਟੇਡੀਅਮ/ਖੇਡ ਮੈਦਾਨਾਂ ਦੀ ਉਸਾਰੀ ਲਈ ਗਰਾਂਟਾਂ ਜਾਰੀ ਕਰਨ ਦਾ ਅਮਲ ਸ਼ੁਰੂ ਹੋ ਚੁੱਕਾ ਹੈ ਤੇ ਪਿੰਡਾਂ 'ਚ ਸਟੇਡੀਅਮ/ਖੇਡ ਮੈਦਾਨਾਂ ਦੀ ਉਸਾਰੀ ਦੇ ਕੰਮ ਲਈ ਜਾਰੀ ਹੋ ਰਹੀਆਂ ਗਰਾਂਟਾਂ ਦੇ ਟੈਂਡਰ ਭਰ ਕੇ ਪੰਜਾਬ ਸਰਕਾਰ ਵਲੋਂ ਇਹ ਕਾਰਜ ਠੇਕੇਦਾਰਾਂ ਨੂੰ ਸੌਂਪਿਆ ਜਾ ਰਿਹਾ ਹੈ, ਜਿਸ ਦਾ ਪਿੰਡਾਂ ਦੇ ਚੁਣੇ ਹੋਏ ਸਰਪੰਚਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ | ਸਰਪੰਚ ਯੂਨੀਅਨ ਬਲਾਕ ਨਥਾਣਾ ਦੇ ਪਿੰਡਾਂ ਨਾਲ ਸੰਬੰਧਿਤ ਸਰਪੰਚਾਂ ਦੇ ਇਕ ਵਫ਼ਦ ਨੇ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਨੂੰ ਮਿਲ ਕੇ ਉਕਤ ਉਸਾਰੀ ਪੰਚਾਇਤਾਂ ਹਵਾਲੇ ਕਰਨ ਲਈ ਮੰਗ-ਪੱਤਰ ਸÏਾਪਿਆ | ਵਫ਼ਦ ਦੀ ਅਗਵਾਈ ਕਰਦਿਆਂ ਸਰਪੰਚ ਯੂਨੀਅਨ ਬਲਾਕ ਨਥਾਣਾ ਦੇ ਪ੍ਰਧਾਨ ਹਰਮਨਦੀਪ ਸਿੰਘ ਮੋਹਣਾ ਸਰਪੰਚ ਪੂਹਲੀ, ਸੁਮਨਪ੍ਰੀਤ ਕÏਰ ਸਿੱਧੂ ਸਰਪੰਚ ਪੂਹਲਾ ਤੇ ਜੋਗਿੰਦਰ ਸਿੰਘ ਸਰਪੰਚ ਤੁੰਗਵਾਲੀ ਨੇ ਦੱਸਿਆ ਕਿ ਬਲਾਕ ਨਥਾਣਾ ਦੇ ਵੱਖ-ਵੱਖ ਪਿੰਡਾਂ ਵਿਚ ਸਟੇਡੀਅਮ ਤੇ ਖੇਡ ਮੈਦਾਨ ਉਸਾਰੀ ਲਈ ਪੰਜਾਬ ਸਰਕਾਰ ਵਲੋਂ 4 ਕਰੋੜ 26 ਲੱਖ ਰੁਪਏ ਜਾਰੀ ਕਰਕੇ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ ਪਰ ਜੇਕਰ ਇਹ ਉਸਾਰੀ ਲੋਕਾਂ ਤੇ ਲੋਕਾਂ ਦੇ ਚੁਣੇ ਨੁਮਾਇੰਦਿਆਂ ਨੂੰ ਬਾਈਪਾਸ ਕਰਕੇ ਕੀਤੀ ਗਈ ਤਾਂ ਇਨ੍ਹਾਂ ਖੇਡ ਮੈਦਾਨਾਂ ਦੀ ਉਸਾਰੀ ਲਈ ਵਰਤੀ ਜਾਣ ਵਾਲੀ ਸਮੱਗਰੀ ਦਾ ਮਿਆਰ ਠੀਕ ਨਹੀਂ ਹੋਵੇਗਾ ਤੇ ਪੰਜਾਬ ਸਰਕਾਰ ਵਲੋਂ ਖੇਡਾਂ ਦੇ ਵਿਕਾਸ ਲਈ ਖਰਚੇ ਜਾ ਰਹੇ ਪੈਸੇ ਦੀ ਯੋਗ ਵਰਤੋਂ ਨਹੀਂ ਹੋ ਸਕੇਗੀ | ਸਰਪੰਚ ਯੂਨੀਅਨ ਦੇ ਆਗੂਆਂ ਨੇ ਮੰਗ ਕੀਤੀ ਕਿ ਖੇਡ ਸਟੇਡੀਅਮ/ਖੇਡ ਮੈਦਾਨ ਉਸਾਰਨ ਵਾਸਤੇ ਜਾਰੀ ਕੀਤੀ ਜਾ ਰਹੀਆਂ ਗਰਾਂਟਾਂ ਸਿੱਧੀਆਂ ਪੰਚਾਇਤਾਂ ਦੇ ਖਾਤੇ ਵਿਚ ਭੇਜੀਆਂ ਜਾਣ ਤੇ ਪੰਚਾਇਤਾਂ ਨੂੰ ਹੀ ਪਿੰਡਾਂ ਵਿਚ ਢੁਕਵੀਆਂ ਥਾਵਾਂ 'ਤੇ ਖੇਡ ਮੈਦਾਨ ਉਸਾਰਨ ਦੀ ਜ਼ਿੰਮੇਵਾਰੀ ਸੌਂਪੀ ਜਾਵੇ |