04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਗਲੋਬਲ ਡਿਸਕਵਰੀ ਸਕੂਲ ਦੇ ਬੱਚਿਆਂ ਵਲੋਂ ਵਿੱਦਿਅਕ ਉਦਯੋਗਿਕ ਦੌਰਾ <br/>

ਅਜੀਤ ਡੈਸਕ 20-07-2025
ਲਹਿਰਾ ਮੁਹੱਬਤ, 19 ਜੁਲਾਈ (ਸੁਖਪਾਲ ਸਿੰਘ ਸੁੱਖੀ)-ਆਧੁਨਿਕ ਯੁੱਗ 'ਚ ਬੱਚਿਆਂ ਦੇ ਗਿਆਨ ਦੀ ਨੀਂਹ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਗਲੋਬਲ ਡਿਸਕਵਰੀ ਸਕੂਲ ਲਹਿਰਾ ਧੂਰਕੋਟ ਦੇ ਵਿਦਿਆਰਥੀਆਂ ਨੂੰ ਮਲਟੀਮੇਲਟ ਸਟੀਲਜ਼ ਲਿਮਟਿਡ ਰਾਮਪੁਰਾ ਫੂਲ ਦਾ ਉਦਯੋਗਿਕ ਦੌਰਾ ਕਰਵਾਇਆ | ਸਕੂਲ ਅਧਿਆਪਕਾਂ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਉਦਯੋਗਿਕ ਖੇਤਰ ਦੇ ਕੰਮ ਅਤੇ ਦਸਤਾਵੇਜ਼ਾਂ ਨਾਲ ਸੰਬੰਧਿਤ ਜਾਣਕਾਰੀ ਦਿੱਤੀ ਗਈ | ਉਥੋਂ ਦੇ ਅਧਿਕਾਰੀਆਂ ਤੇ ਅਧਿਆਪਕਾਂ ਤੋਂ ਉਤਪਾਦਨ ਪ੍ਰਣਾਲੀ, ਮਸ਼ੀਨਾਂ, ਉਦਯੋਗ 'ਚ ਕੱਚੇ ਮਾਲ ਤੇ ਉਨ੍ਹਾਂ ਤੋਂ ਬਣੀਆਂ ਵਸਤੂਆਂ ਤੇ ਪੁਰਜ਼ਿਆਂ ਬਾਰੇ ਜਾਣਕਾਰੀ ਇਕੱਠੀ ਕੀਤੀ | ਉਦਯੋਗਾਂ ਨਾਲ ਸੰਬੰਧਿਤ ਵੱਖ-ਵੱਖ ਕਿਸਮਾਂ ਦੇ ਦਸਤਾਵੇਜ਼ਾਂ ਦੇ ਪ੍ਰਬੰਧਨ ਬਾਰੇ ਵੀ ਮਹੱਤਵਪੂਰਨ ਜਾਣਕਾਰੀ ਦਿੱਤੀ | ਯੂਨੀਵਰਸਲ ਟੈਸਟਿੰਗ ਮਸ਼ੀਨ, ਸਟੀਲ ਪੈਟਰਨ ਸ਼ਾਪ, ਕੋਰ ਮੇਕਿੰਗ ਵਿਭਾਗ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਗਿਆਨ 'ਚ ਵਾਧਾ ਕੀਤਾ | ਬੱਚਿਆਂ ਦੇ ਉਦਯੋਗਿਕ ਦੌਰੇ ਬਾਰੇ ਸਕੂਲ ਦੇ ਵਾਈਸ-ਚੇਅਰਮੈਨ ਅਮਿਤ ਸਰਾਫ ਨੇ ਕਿਹਾ ਕਿ ਇਨ੍ਹਾਂ ਅੱਖੀਂ ਡਿੱਠੀਆਂ ਚੀਜ਼ਾਂ ਤੋਂ ਵਿਦਿਆਰਥੀਆਂ ਨੂੰ ਮਿਲਣ ਵਾਲੀ ਜਾਣਕਾਰੀ ਨਾ ਸਿਰਫ਼ ਉਨ੍ਹਾਂ ਦੀ ਸਿੱਖਿਆ ਵਿਚ ਮਦਦ ਕਰੇਗੀ, ਸਗੋਂ ਭਵਿੱਖ 'ਚ ਵੀ ਮਹੱਤਵਪੂਰਨ ਭੂਮਿਕਾ ਨਿਭਾਏਗੀ | ਅੱਖੀਂ ਦੇਖੀਆਂ ਚੀਜ਼ਾਂ ਦਾ ਕਿਤਾਬੀ ਗਿਆਨ ਨਾਲੋਂ ਡੂੰਘਾ ਪ੍ਰਭਾਵ ਪੈਂਦਾ ਹੈ | ਸਕੂਲ ਸਮੇਂ-ਸਮੇਂ 'ਤੇ ਵਿੱਦਿਅਕ ਟੂਰ ਦਾ ਪ੍ਰਬੰਧ ਕਰਦਾ ਹੈ, ਜਿਸ ਦਾ ਉਦੇਸ਼ ਬੱਚਿਆਂ ਨੂੰ ਇਕ ਉੱਜਵਲ ਭਵਿੱਖ ਵੱਲ ਵਧਣ ਤੇ ਗਿਆਨ ਵਿਚ ਵਾਧਾ ਕਰਨ 'ਚ ਮਦਦ ਕਰਨਾ ਹੈ | ਉਨ੍ਹਾਂ ਨੇ ਉਦਯੋਗਿਕ ਦੌਰੇ ਵਿਚ ਸਹਿਯੋਗ ਲਈ ਉਦਯੋਗਿਕ ਪ੍ਰਬੰਧਕਾਂ ਦੀਪਕ ਸਰਾਫ ਤੇ ਨਵਰੋਜ਼ ਸਰਾਫ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਆਜੀਵਿਕਾ ਮਿਸ਼ਨ ਤਹਿਤ ਵਿੱਤ ਸਖ਼ੀਆਂ ਦੀ ਦੋ ਦਿਨਾਂ ਟ੍ਰੇਨਿੰਗ ਮੁਕੰਮਲ <br/> ਅਗਲੀ ਖ਼ਬਰ ਖੇਡ ਮੈਦਾਨਾਂ ਦੀ ਉਸਾਰੀ ਠੇਕੇਦਾਰਾਂ ਨੂੰ ਸੌਂਪਣ ਦਾ ਸਰਪੰਚਾਂ ਵਲੋਂ ਵਿਰੋਧ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।