02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

986 ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਰੈਗੂਲਰ ਯੂਨੀਅਨ ਨੇ ਹਲਕਾ ਵਿਧਾਇਕ ਨੂੰ ਸੌਂਪਿਆ ਮੰਗ ਪੱਤਰ <br/>

ਅਜੀਤ ਡੈਸਕ 20-07-2025
ਮਹਿਰਾਜ, 19 ਜੁਲਾਈ (ਸੁਖਪਾਲ ਮਹਿਰਾਜ)-986 ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਰੈਗੂਲਰ ਯੂਨੀਅਨ ਨੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਵਲੋਂ ਉਕਤ ਨਿਯੁਕਤੀ ਕੀਤੀ ਗਈ ਸੀ | ਇਨ੍ਹਾਂ ਵਿਚੋਂ ਲਗਭਗ 16-18 ਸਾਲ ਤੋਂ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਦੀ ਅਸਾਮੀ 'ਤੇ ਹੀ ਕੰਮ ਕਰ ਰਹੀਆਂ ਹਨ | ਜਾਣਕਾਰੀ ਦਿੰਦਿਆਂ ਆਗੂ ਕਿਰਨਜੀਤ ਕੌਰ ਜਸਧੋਲ ਮਹਿਰਾਜ, ਸੁਧਾ ਰਾਣੀ, ਲਛਮਣ ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਦਿੱਤੀਆਂ ਗਈਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਨਵਨਿਯੱੁਕਤ ਕਰਮਚਾਰੀਆਂ ਵਿਚੋਂ ਜੋ ਪਹਿਲਾਂ ਹੀ ਸਿਹਤ ਵਿਭਾਗ 'ਚ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਦੀਆਂ ਅਸਾਮੀਆਂ ਤੇ 2211 ਹੈੱਡ ਐਨ. ਐਚ. ਐਮ. ਤੇ ਡੀ. ਐਚ. ਐਸ. ਅਧੀਨ ਕੰਟਰੈਕਟ 'ਤੇ ਕੰਮ ਕਰ ਰਹੀਆਂ ਸਨ, ਉਨ੍ਹਾਂ ਦਾ ਪਰਖਕਾਲ ਦਾ ਸਮਾਂ ਖਤਮ ਕੀਤਾ ਜਾਵੇ, ਨਵਨਿਯੁਕਤ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਦੀ ਪਿਛਲੀ ਨੌਕਰੀ ਨੂੰ ਗਿਣਦੇ ਹੋਏ ਉਨ੍ਹਾਂ ਤੇ ਕੇਂਦਰੀ ਸਕੇਲਾਂ ਦੀ ਥਾਂ ਪੰਜਾਬ ਸਕੇਲ ਲਾਗੂ ਕੀਤੇ ਜਾਣ, ਆਂਗਣਵਾੜੀ ਵਰਕਰ ਨੂੰ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਦੀ ਭਰਤੀ ਵਿਚ ਕੋਟਾ ਦਿੱਤਾ ਜਾਂਦਾ ਹੈ, ਉਸ ਤਰਜ਼ 'ਤੇ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਨੂੰ ਵੀ ਸਟਾਫ਼ ਨਰਸ ਤੇ ਆਂਗਣਵਾੜੀ ਸੁਪਰਵਾਈਜ਼ਰ ਦੀ ਅਸਾਮੀਆਂ ਵਿਚ 10 ਫੀਸਦੀ ਕੋਟਾ ਦਿੱਤਾ ਜਾਵੇ, ਪਹਿਲਾਂ ਹੀ ਸਿਹਤ ਵਿਭਾਗ ਵਿਚ ਬਤੌਰ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਦੀ ਅਸਾਮੀ ਤੇ 2211 ਹੈੱਡ ਉਕਤ ਅਧੀਨ ਕੰਟਰੈਕਟ 'ਤੇ ਕੰਮ ਕਰ ਰਹੀਆਂ ਸਨ, ਉਨ੍ਹਾਂ ਦੀ ਪਿਛਲੀ ਸਰਵਿਸ ਨੂੰ ਗਿਣਦੇ ਹੋਏ ਸੀਨੀਆਰਤਾ ਸੂਚੀ 'ਚ ਸੋਧ ਕਰਦੇ ਹੋਏ ਸ਼ੈੱਲ ਐੱਚ ਵੀ ਤਰੱਕੀ ਲਈ ਵਿਚਾਰਿਆ ਜਾਵੇ | ਹਲਕਾ ਵਿਧਾਇਕ ਸਿੱਧੂ ਨੇ ਵਿਸ਼ਵਾਸ ਦਿਵਾਇਆ ਕਿ ਮੰਗਾਂ 'ਤੇ ਗੌਰ ਕੀਤਾ ਜਾਵੇਗਾ |

ਪਿਛਲੀ ਖ਼ਬਰ ਸੂਬੇ 'ਚ 32 ਲੱਖ ਹੈਕਟੇਅਰ ਰਕਬੇ ਝੋਨੇ ਦੀ ਲੁਆਈ ਦਾ ਕੰਮ ਅਖ਼ੀਰਲੇ ਪੜਾਅ 'ਚ <br/> ਅਗਲੀ ਖ਼ਬਰ ਸਿੰਘ ਸਾਹਿਬ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਵਲੋਂ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਨੂੰ ਦੋ ਵਾਟਰ ਕੂਲਰ ਭੇਟ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।