02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸੂਬੇ 'ਚ 32 ਲੱਖ ਹੈਕਟੇਅਰ ਰਕਬੇ ਝੋਨੇ ਦੀ ਲੁਆਈ ਦਾ ਕੰਮ ਅਖ਼ੀਰਲੇ ਪੜਾਅ 'ਚ <br/>

ਅਜੀਤ ਡੈਸਕ 20-07-2025
ਬਠਿੰਡਾ, 19 ਜੁਲਾਈ (ਵੀਰਪਾਲ ਸਿੰਘ)-ਸੂਬੇ ਅੰਦਰ ਝੋਨੇ ਦੀ ਲੁਆਈ ਦਾ ਕੰਮ ਅਖ਼ੀਰਲੇ ਪੜਾਅ 'ਚ ਪੁੱਜ ਚੁੱਕਾ ਹੈ | 2025 ਦੇ ਝੋਨੇ ਦੇ ਸੀਜਨ ਦੌਰਾਨ ਕਿਸਾਨਾਂ ਵਲੋਂ ਡੀ. ਏ. ਪੀ. ਖਾਦ ਤੇ ਝੋਨੇ ਦੀ ਉੱਚ ਗੁਣਵੱਤਾ ਵਾਲੇ ਖਰੀਦਣ ਲਈ ਜੱਦੋ-ਜਹਿਦ ਕਰਨ ਤੋਂ ਬਾਅਦ ਡੀ. ਏ. ਪੀ. ਖਾਦ ਨਾ ਮਿਲਣ ਕਾਰਨ 25 ਫੀਸਦੀ ਕਿਸਾਨਾਂ ਵਲੋਂ ਡੀ. ਏ. ਪੀ. ਖਾਦ ਦੀ ਪੂਰਤੀ ਲਈ ਬਦਲਵੇਂ ਪ੍ਰਬੰਧ ਕਰਨ ਲਈ ਵੱਡੀ ਲੁੱਟ ਦਾ ਸ਼ਿਕਾਰ ਹੋਣਾ ਪਿਆ | ਕਿਸਾਨਾਂ ਵਲੋਂ ਝੋਨੇ ਦੇ ਖੇਤਾਂ 'ਚ ਸੁਪਰ ਤੇ ਬਾਰਾਂ ਬੱਤੀ ਖਾਦ ਦੀ ਵਰਤੋਂ ਕਰਕੇ ਆਪਣਾ ਕੰਮ ਚਲਾਉਣਾ ਪਿਆ | ਦੂਜੇ ਪਾਸੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਡੀ. ਏ. ਪੀ. ਖਾਦ ਦੀ ਘਾਟ ਨੂੰ ਪੂਰਾ ਕਰਨ ਲਈ ਸੂਬੇ 'ਚ ਘਟੀਆ ਮਿਆਰ ਦੀ ਡੀ. ਏ. ਪੀ. ਖਾਦ ਦੇ ਜਾਅਲੀ ਬੈਗ ਬਾਜ਼ਾਰਾਂ 'ਚ ਕਿਸਾਨਾਂ ਨੂੰ ਵੇਚੇ ਜਾਣ ਦੀਆਂ ਖ਼ਬਰਾਂ ਚਰਚਾ ਵਿਚ ਹਨ | ਇਸ ਤੋਂ ਇਲਾਵਾ ਖਾਦ ਵਿਕਰੇਤਾਵਾਂ ਵਲੋਂ ਸੂਬੇ ਭਰ ਦੇ ਕਿਸਾਨਾਂ ਨੂੰ ਡੀ. ਏ. ਪੀ. ਖਾਦ ਨਾਲ ਬੇਲੋੜਾ ਸਾਮਾਨ ਵੇਚ ਕੇ ਕਿਸਾਨਾਂ ਦੀ ਆਰਥਿਕ ਲੁੱਟ ਕੀਤੀ ਗਈ ਹੈ | ਇਸ ਵਾਰ ਪੰਜਾਬ ਦੇ ਕਿਸਾਨਾਂ ਵਲੋਂ 32 ਲੱਖ ਹੈਕਟੇਅਰ ਦੇ ਕਰੀਬ ਝੋਨੇ ਦੀ ਲੁਆਈ ਕੀਤੇ ਜਾਣ ਦੇ ਅਨੁਮਾਨ ਹਨ | ਝੋਨੇ ਦੀ ਲੁਆਈ ਆਖ਼ਰੀ ਪੜ੍ਹਾਅ 'ਚ ਪੁੱਜ ਚੁੱਕੀ ਹੈ | ਸਾਉਣ ਮਹੀਨੇ 'ਚ ਸ਼ੁਰੂ ਹੋਈ ਬਰਸਾਤ ਕਰਕੇ ਝੋਨੇ ਦੀਆਂ ਪਛੇਤੀਆਂ ਕਿਸਮਾਂ ਤੇ ਬਾਸਮਤੀ ਦੀ ਲੁਆਈ ਪੱਛੜਕੇ ਚੱਲ ਰਹੀ ਹੈ | ਇਸ ਵਾਰ ਕਿਸਾਨਾਂ ਵਲੋਂ ਬਾਸਮਤੀ ਦੀ ਕਾਸ਼ਤ ਕਰਨ 'ਚ ਭਾਰੀ ਦਿਲਚਸਪੀ ਵਿਖਾਈ ਜਾ ਰਹੀ ਹੈ | ਪੰਜਾਬ ਸਰਕਾਰ ਵਲੋਂ ਇਸ ਵਾਰ 10 ਲੱਖ ਹੈਕਟੇਅਰ ਖੇਤਰ 'ਚ ਬਾਸਮਤੀ ਦੀ ਲੁਆਈ ਦਾ ਟੀਚਾ ਮਿਥਿਆ ਹੈ | ਅੰਤਰਰਾਸ਼ਟਰੀ ਮੰਡੀ 'ਚ ਬਾਸਮਤੀ ਦੀ ਵੱਧ ਰਹੀ ਮੰਗ ਕਾਰਨ ਲੰਘੇ ਵਰ੍ਹੇ ਬਾਸਮਤੀ ਦੀ ਬਾਜ਼ਾਰੀ ਕੀਮਤ 3000 ਤੋਂ 5500 ਰੁਪਏ ਪ੍ਰਤੀ ਕੁਇੰਟਲ ਤੱਕ ਰਹੀ ਸੀ | ਪਿਛਲੇ ਵਰ੍ਹੇ ਬਾਸਮਤੀ ਤੋਂ ਚੰਗਾ ਮੁਨਾਫ਼ਾ ਹੋਣ ਕਰਕੇ ਇਸ ਵਾਰ ਕਿਸਾਨਾਂ ਵਲੋਂ ਬਾਸਮਤੀ ਦੀਆਂ ਚੰਗੀਆਂ ਕਿਸਮਾਂ 1509, 1121, 1692, 1718, 1847 ਆਦਿ ਘੱਟ ਸਮੇਂ 'ਚ ਪੱਕਣ ਵਾਲੀਆਂ ਕਿਸਮਾਂ ਦੀ ਚੰਗੀ ਗੁਣਵੱਤਾ ਤੇ ਬਾਸਮਤੀ ਦੀ ਲੁਆਈ ਦਾ ਰੁਝਾਣ ਵੱਧ ਗਿਆ ਹੈ, ਜਿਸ ਨਾਲ ਪੰਜਾਬ ਸਰਕਾਰ ਵਲੋਂ ਮਿਥਿਆ ਟੀਚਾ ਪੂਰਾ ਹੋਣ ਦੀ ਸੰਭਾਵਨਾ ਹੈ | ਪ੍ਰਾਪਤ ਅੰਕੜਿਆਂ ਅਨੁਸਾਰ 2023 ਤੇ 23 ਵਿਚ ਬਾਸਮਤੀ ਥੱਲੇ ਰਕਬਾ 6.71 ਰਿਹਾ ਸੀ | ਸੂਬੇ 'ਚ ਅੰਮਿ੍ਤਸਰ, ਤਰਨਤਾਰਨ, ਮੁਕਤਸਰ, ਫ਼ਾਜ਼ਿਲਕਾ, ਸੰਗਰੂਰ 'ਚ ਬਾਸਮਤੀ ਦੀ ਲੁਆਈ ਦਾ ਰੁਝਾਣ ਸੂਬੇ ਭਰ 'ਚ ਵੱਧ ਰਿਹਾ ਹੈ |

ਪਿਛਲੀ ਖ਼ਬਰ ਨਗਰ ਨਿਗਮ ਵਲੋਂ ਬਠਿੰਡਾ ਦੀਆਂ ਸੜਕਾਂ ਤੋਂ ਆਟੋ ਰਿਕਸ਼ਾ ਦੀ ਭੀੜ ਘਟਾਉਣ ਲਈ ਵਿਉਂਤਬੰਦੀ ਸ਼ੁਰੂ <br/> ਅਗਲੀ ਖ਼ਬਰ 986 ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਰੈਗੂਲਰ ਯੂਨੀਅਨ ਨੇ ਹਲਕਾ ਵਿਧਾਇਕ ਨੂੰ ਸੌਂਪਿਆ ਮੰਗ ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।