29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਲੋਕਾਂ ਨੂੰ ਡੇਂਗੂ ਦੇ ਡੰਗ ਤੋਂ ਬਚਾਉਣ ਲਈ 'ਡਰਾਈ ਡੇਅ ਫਰਾਈ ਡੇਅ' ਮੁਹਿੰਮ ਚਲਾਈ <br/>

ਅਜੀਤ ਡੈਸਕ 19-07-2025
ਰਾਮਾਂ ਮੰਡੀ, 18 ਜੁਲਾਈ (ਤਰਸੇਮ ਸਿੰਗਲਾ)-ਮੀਹਾਂ ਦੇ ਮੌਸਮ ਵਿਚ ਡੇਂਗੂ ਦੇ ਵਧਦੇ ਖ਼ਤਰੇ ਨੂੰ ਧਿਆਨ ਵਿਚ ਰੱਖਦਿਆਂ ਸਿਹਤ ਮੰਤਰੀ ਪੰਜਾਬ ਅਤੇ ਸਿਵਲ ਸਰਜਨ ਬਠਿੰਡਾ ਦੇ ਦਿਸ਼ਾ ਹੇਠ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਰਵੀਕਾਂਤ ਦੀ ਅਗਵਾਈ ਹੇਠ ਸਿਵਲ ਹਸਪਤਾਲ ਰਾਮਾਂ ਮੰਡੀ ਵਲੋਂ ਇਲਾਕੇ ਦੇ ਲੋਕਾਂ ਨੂੰ ਡੇਂਗੂ ਦੇ ਪ੍ਰਕੋਪ ਤੋਂ ਬਚਾਉਣ ਲਈ 'ਡਰਾਈ ਡੇ ਫਰਾਈ ਡੇ' ਮੁਹਿੰਮ ਚਲਾਈ ਗਈ, ਜਿਸ ਦੇ ਤਹਿਤ ਸਿਹਤ ਵਿਭਾਗ ਰਾਮਾਂ ਮੰਡੀ ਦੀ ਟੀਮ ਵਲੋਂ ਡੇਂਗੂ ਦਾ ਲਾਰਵਾ ਪੈਦਾ ਹੋਣ ਵਾਲੀਆਂ ਥਾਵਾਂ ਖਾਲੀ ਪਏ ਪਲਾਟ, ਅਤੇ ਹੋਰ ਸਥਾਨਾਂ ਦੀ ਚੈਕਿੰਗ ਕੀਤੀ ਗਈ¢ ਡੇਂਗੂ ਦਾ ਲਾਰਵਾ ਮਿਲਣ 'ਤੇ ਮੌਕੇ ਉਪਰ ਹੀ ਨਸ਼ਟ ਕੀਤਾ ਗਿਆ, ਕਿਉਂਕਿ ਡੇਂਗੂ ਫੈਲਾਉਣ ਵਾਲਾ ਏਡੀਜ ਮੱਛਰ ਸਾਫ਼ ਖੜੇ ਪਾਣੀ ਵਿਚ ਪੈਦਾ ਹੁੰਦਾ ਹੈ¢ ਇਸ ਮÏਕੇ ਉਨ੍ਹਾਂ ਲੋਕਾਂ ਨੂੰ ਦੱਸਿਆ ਕਿ ਡੇਂਗੂ ਦਾ ਮੱਛਰ ਜ਼ਿਆਦਾਤਰ ਛੱਤਾਂ 'ਤੇ ਪਏ, ਫ਼ਾਲਤੂ ਟਾਇਰ, ਭਾਂਡੇ ਫੁੱਲਦਾਨ, ਗਮਲੇ ਤੋਂ ਇਲਾਵਾ ਕੂਲਰ, ਫਰਿੱਜਾਂ ਦੀਆਂ ਟਰੇਆਂ ਅਤੇ ਹੋਰ ਥਾਵਾਂ 'ਚ ਇਕੱਠੇ ਹੋਏ ਪਾਣੀ ਵਿਚ ਅੰਡੇ ਦਿੰਦਾ ਹੈ¢ ਉਨ੍ਹਾਂ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ 'ਡਰਾਈ ਡੇਅ ਫਰਾਈ ਡੇਅ' ਮੁਹਿੰਮ ਵਿਚ ਭਰਪੂਰ ਸਹਿਯੋਗ ਕਰਨ ਅਤੇ ਹਫ਼ਤੇ ਵਿਚ ਇਕ ਵਾਰੀ ਆਪਣੇ ਘਰ ਅਤੇ ਆਸ-ਪਾਸ ਦੀ ਜਾਂਚ ਕਰਕੇ ਪਾਣੀ ਇਕੱਠਾ ਹੋਣ ਵਾਲੀਆਂ ਥਾਵਾਂ ਨੂੰ ਸੁੱਕਾ ਰੱਖਣ¢ ਇਸ ਮੌਕੇ ਸਿਹਤ ਟੀਮ ਦੇ ਵਕੀਲ ਸਿੰਘ ਢਿੱਲੋਂ, ਜਗਜੀਤ ਸਿੰਘ ਗਿਆਨਾ, ਸ਼ਗਨਜੀਤ ਸਿੰਘ ਬੰਗੀ ਤੇ ਬਰੀਡ ਚੈੱਕਰ ਅਜੀਤ ਕੁਮਾਰ ਨੀਰਜ ਸ਼ਰਮਾ ਹਾਜ਼ਰ ਸਨ¢

ਪਿਛਲੀ ਖ਼ਬਰ 'ਆਪ' ਸਰਕਾਰ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਦੇਣ 'ਚ ਬੁਰੀ ਤਰ੍ਹਾਂ ਫ਼ੇਲ੍ਹ ਹੋਈ-ਡਾ. ਭੱਟੀ ਅਗਲੀ ਖ਼ਬਰ ਸੀ. ਆਈ. ਐੱਸ. ਐੱਫ. ਨੇ ਰਿਕਾਰਡ ਤਗਮੇ ਜਿੱਤ ਕੇ ਇਤਿਹਾਸ ਰਚਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।