29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਸੀ. ਆਈ. ਐੱਸ. ਐੱਫ. ਨੇ ਰਿਕਾਰਡ ਤਗਮੇ ਜਿੱਤ ਕੇ ਇਤਿਹਾਸ ਰਚਿਆ <br/>

ਅਜੀਤ ਡੈਸਕ 19-07-2025
ਬਠਿੰਡਾ, 18 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਭਾਰਤ ਸਰਕਾਰ ਦੀ 'ਖੇਲੋ ਇੰਡੀਆ' ਨੀਤੀ ਦੇ ਤਹਿਤ ਇਕ ਮਹੱਤਵਪੂਰਨ ਪਹਿਲਕਦਮੀ ਵਿਚ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐੱਸ.ਐੱਫ.) ਦੇਸ਼ ਵਿਚ ਖੇਡ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਸਹਿਯੋਗ ਕਰਨ ਲਈ ਲਗਾਤਾਰ ਯਤਨਸ਼ੀਲ ਹੈ | ਸੀ.ਆਈ.ਅੱੈਸ.ਐੱਫ਼. ਦੇ ਅਥਲੀਟਾਂ ਦੀ ਸਾਲ 2024-25 ਦੌਰਾਨ ਇਹ ਵੱਡੀ ਪ੍ਰਾਪਤੀ ਹੈ ਕਿ ਉਨ੍ਹਾਂ ਨੇ 159 ਤਗਮੇ ਜਿੱਤ ਕੇ ਨਵਾਂ ਇਤਿਹਾਸ ਰਚਿਆ ਹੈ | ਇਹ ਤਗਮੇ ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਆਲ ਇੰਡੀਆ ਪੁਲਿਸ ਖੇਡ ਸਮਾਗਮਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਦਾ ਨਤੀਜਾ ਹਨ | ਲੰਘੇ ਦਿਨੀਂ ਬਰਮਿੰਘਮ (ਅਮਰੀਕਾ) ਵਿੱਚ ਸਮਾਪਤ ਹੋਈਆਂ 'ਵਿਸ਼ਵ ਪੁਲਿਸ ਅਤੇ ਫਾਇਰ ਗੇਮਜ਼-2025' ਵਿਚ ਸੀਆਈਐਸਐਫ ਦੇ ਐਥਲੀਟਾਂ ਨੇ ਰਿਕਾਰਡ 66 ਤਗਮੇ ਜਿੱਤੇ ਹਨ, ਜੋ ਰਾਸ਼ਟਰੀ ਤਗਮੇ ਦੀ ਸੂਚੀ ਇਕ ਨਵਾਂ ਮੀਲ ਪੱਥਰ ਸਥਾਪਿਤ ਹੋਇਆ | ਤਗਮੇ ਜੇਤੂਆਂ ਨੂੰ ਡਾਇਰੈਕਟਰ ਜਨਰਲ ਸੀਆਈਐਸਐਫ ਨੇ ਸੀ. ਆਈ. ਅੱੈਸ. ਐੱਫ. ਹੈੱਡਕੁਆਰਟਰ, ਨਵੀਂ ਦਿੱਲੀ ਵਿਖੇ ਬੁਲਾ ਕੇ ਸਨਮਾਨਿਤ ਕੀਤਾ ਹੈ | ਉਨ੍ਹਾਂ ਕਿਹਾ ਕਿ ਸੁਰੱਖਿਆ ਬਲ ਨੇ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ 'ਖੇਡ ਭਰਤੀ ਅਭਿਆਨ' ਸ਼ੁਰੂ ਕੀਤਾ ਹੈ, ਜਿਸ ਰਾਹੀਂ 433 ਹੋਣਹਾਰ ਖਿਡਾਰੀਆਂ ਦੀ ਭਰਤੀ ਕੀਤੀ ਜਾਣੀ ਹੈ, ਜਿਸ ਵਿਚ 229 ਲੜਕੀਆਂ ਵੀ ਸ਼ਾਮਲ ਹੋਣਗੀਆਂ | ਇਸ ਦੇ ਲਈ ਚੋਣ ਪ੍ਰਕਿਰਿਆ 29 ਜੁਲਾਈ ਤੱਕ ਦੇਸ਼ ਦੇ 14 ਕੇਂਦਰਾਂ ਵਿਚ ਚੱਲੇਗੀ | ਉਨ੍ਹਾਂ ਦੱਸਿਆ ਕਿ ਲਾਅਨ ਟੈਨਿਸ, ਬੈਡਮਿੰਟਨ, ਕਰਾਟੇ, ਸਾਈਕਲਿੰਗ, ਤੀਰ-ਅੰਦਾਜ਼ੀ, ਤਲਵਾਰਬਾਜ਼ੀ, ਰੋਇੰਗ, ਵੁਸ਼ੂ ਆਦਿ ਖੇਡਾਂ ਦੀਆਂ 13 ਨਵੀਆਂ ਟੀਮਾਂ ਬਣਾਈਆਂ ਜਾਣਗੀਆਂ | ਉਲੰਪਿਕ ਖੇਡਾਂ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਤਿਭਾਸ਼ਾਲੀ ਤੇ ਹੋਣਹਾਰ ਖਿਡਾਰੀਆਂ ਨੂੰ 'ਉੱਚ ਪ੍ਰਦਰਸ਼ਨ ਅਥਲੀਟ' ਦੇ ਰੂਪ ਵਿਚ ਪਹਿਚਾਣਿਆ ਜਾਵੇਗਾ | ਜਿਨ੍ਹਾਂ ਨੂੰ ਹੋਰ ਤਿਆਰੀ ਲਈ ਵਿਦੇਸ਼ਾਂ ਵਿਚ ਲੱਗਣ ਵਾਲੇ ਕੈਂਪਾਂ ਵਿਚ ਭੇਜਿਆ ਜਾਵੇਗਾ |

ਪਿਛਲੀ ਖ਼ਬਰ ਲੋਕਾਂ ਨੂੰ ਡੇਂਗੂ ਦੇ ਡੰਗ ਤੋਂ ਬਚਾਉਣ ਲਈ 'ਡਰਾਈ ਡੇਅ ਫਰਾਈ ਡੇਅ' ਮੁਹਿੰਮ ਚਲਾਈ <br/> ਅਗਲੀ ਖ਼ਬਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਵਿਰੁੱਧ ਕਾਨੂੰਨ ਬਣਾਉਣਾ 'ਆਪ' ਸਰਕਾਰ ਦੀ ਅਹਿਮ ਪ੍ਰਾਪਤੀ-ਵਿਧਾਇਕ ਸਿੱਧੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।