ਬਠਿੰਡਾ, 18 ਜੁਲਾਈ (ਅਵਤਾਰ ਸਿੰਘ ਕੈਂਥ)-ਡਾਇਮੰਡ ਵੈਲਫੇਅਰ ਸੋਸਾਇਟੀ ਤੇ ਅਗਰਵਾਲ ਸਮਾਜ ਸਭਾ ਵਲੋਂ ਸਮਾਜ ਸੇਵੀ ਵੀਨੂੰ ਗੋਇਲ ਦੀ ਅਗਵਾਈ ਵਿਚ 'ਤੀਆਂ ਬਠਿੰਡੇ ਦੀਆਂ ਮਾਣ ਬਠਿੰਡੇ ਦਾ' ਪ੍ਰੋਗਰਾਮ 2 ਅਗਸਤ ਦਿਨ ਸ਼ਨਿਚਰਵਾਰ ਸ਼ਾਮ 4 ਵਜੇ ਐੱਸ. ਐੱਸ. ਡੀ. ਗਰਲਜ਼ ਕਾਲਜ, ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਕਰਵਾਇਆ ਜਾ ਰਿਹਾ ਹੈ | ਪ੍ਰੈੱਸ ਕਾਨਫਰੰਸ ਦੌਰਾਨ ਸਮਾਜ ਸੇਵੀ ਪਿ੍ੰਸੀਪਲ ਵੀਨੂੰ ਗੋਇਲ ਅਤੇ ਕਾਲਜ ਪਿ੍ੰਸੀਪਲ ਡਾ: ਨੀਰੂ ਗਰਗ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਹਰ ਉਮਰ ਦੀਆਂ ਮਹਿਲਵਾਂ ਭਾਗ ਲੈ ਸਕਦੀਆਂ ਹਨ, ਜਿੱਥੇ ਇਹ ਤਿਉਹਾਰ ਸਾਡੇ ਸੱਭਿਆਚਾਰ ਨੂੰ ਜਿਉਂਦਾ ਰੱਖਦੇ ਹਨ, ਉਥੇ ਹੀ ਖੁਸ਼ੀਆਂ ਦਾ ਤਿਉਹਾਰ ਖੁਸ਼ੀਆਂ ਬਿਖੇਰਦਾ ਹੈ | ਰੰਜੂ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਭਾਗ ਲੈਣ ਲਈ ਐਂਟਰੀ ਪਾਸ ਹੋਣਾ ਜ਼ਰੂਰੀ ਹੈ, ਪਰ ਐਂਟਰੀ ਪਾਸ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਫ਼ੀਸ ਨਹੀਂ ਹੈ | ਐਂਟਰੀ ਪਾਸ ਡਿਫਰੈਂਟ ਕਾਨਵੈਂਟ ਸਕੂਲ, ਐੱਸ. ਐੱਸ. ਡੀ. ਗਰਲਜ਼ ਕਾਲਜ ਜਾਂ ਫਿਰ ਭਾਗੂ ਰੋਡ, ਗਲੀ ਨੰਬਰ-19, ਫੇਸ-1 ਮਾਡਲ ਟਾਊਨ ਵਿਖੇ ਸਵੇਰੇ 9 ਤੋਂ 2 ਵਜੇ ਦੇ ਵਿਚਕਾਰ ਪ੍ਰਾਪਤ ਕਰ ਸਕਦੇ ਹੋ | ਪਿ੍ੰਸੀਪਲ ਸ਼ਾਰਦਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਗਿੱਧਾ, ਸੋਲੋ ਡਾਂਸ, ਮਹਿੰਦੀ ਸਿੱਠਨੀਆਂ, ਟੱਪੇ, ਮਿਸ ਤੀਜ, ਮਿਸਜ ਤੀਜ ਆਦਿ ਮੁਕਾਬਲੇ ਕਰਵਾਏ ਜਾਣਗੇ ਤੇ ਜੋ ਵੀ ਇਸ ਪ੍ਰੋਗਰਾਮ ਵਿਚ ਭਾਗ ਲੈਣਾ ਚਾਹੁੰਦਾ ਹੈ ਤਾਂ ਉਹ 28 ਜੁਲਾਈ ਤੋਂ ਪਹਿਲਾਂ ਆਪਣਾ ਫਾਰਮ ਇੰਡੀਅਨ ਨੈਸ਼ਨਲ ਸਕੂਲ ਕਿਲ੍ਹਾ ਰੋਡ ਜਾਂ ਫਿਰ ਡਿਫਰੈਂਟ ਕਾਨਵੈਂਟ ਸਕੂਲ ਪ੍ਰਤਾਪ ਨਗਰ ਗਲੀ ਨੰਬਰ-16 ਤੋਂ ਪ੍ਰਾਪਤ ਕਰ ਸਕਦਾ ਹੈ | ਸੰਤੋਸ਼ ਸ਼ਰਮਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਵਿਚ ਕੁਝ ਲੱਕੀ ਡਰਾਅ ਵੀ ਕੱਢੇ ਜਾਣਗੇ ਤਾਂਕਿ ਪ੍ਰੋਗਰਾਮ ਦਾ ਉਤਸ਼ਾਹ ਬਣਿਆ ਰਹੇ | ਇਸ ਲਈ ਐਂਟਰੀ ਪਾਸ ਜ਼ਰੂਰੀ ਹੈ | ਪ੍ਰੋਗਰਾਮ ਡਾਇਰੈਕਟਰ ਐੱਮ. ਕੇ. ਮੰਨਾ ਨੇ ਦੱਸਿਆ ਕੀ ਮਸ਼ਹੂਰ ਗਾਇਕ ਜੀ ਖੁਸ਼ ਹਰਪ੍ਰੀਤ ਵਾਲੀਆ, ਜੋਤੀ ਅਰੋੜਾ (ਬਾਲੀਵੁੱਡ ਪੋਲੀਵੁੱਡ ਐਕਟਰ), ਗੁਰਜੀਤ ਸਿੰਘ, ਹੋਰ ਵੀ ਮਸ਼ਹੂਰ ਸ਼ਖਸੀਅਤਾਂ ਜੋ ਕਿ ਇਸ ਮੇਲੇ ਦੀ ਰੌਣਕ ਵਧਾਉਣਗੀਆਂ ਪਹੁੰਚ ਰਹੀਆਂ ਹਨ | ਇਸ ਮੌਕੇ ਐਂਟਰੀ ਪਾਸ ਰਾਹੀਂ ਲੱਕੀ ਡਰਾਅ ਵੀ ਕੱਢੇ ਜਾਣਗੇ |