ਬਠਿੰਡਾ, 18 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-'ਦ ਪੋਲਰ ਸਟਾਰ ਸਕੂਲ ਢੱਡੇ' ਦੇ ਪਿ੍ੰਸੀਪਲ ਕੰਵਰਦੀਪ ਸਿੰਘ ਗਿੱਲ ਨੂੰ ਐਮਿਟੀ ਯੂਨੀਵਰਸਿਟੀ, ਮੋਹਾਲੀ ਵਿਖੇ ਆਯੋਜਿਤ 'ਐਜੂਫਿਊਚਰ ਐਜੂਕੇਸ਼ਨ ਕਨਕਲੇਵ 2025' ਦੌਰਾਨ ਵਕਾਰੀ 'ਸ਼ਿਕਸ਼ਾ ਸਨਮਾਨ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਉਨ੍ਹਾਂ ਨੂੰ ਸਿੱਖਿਆ ਦੇ ਖੇਤਰ ਵਿਚ ਲੰਬੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਬੇਮਿਸਾਲ ਸੇਵਾਵਾਂ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਵਿਚ ਪਾਏ ਯੋਗਦਾਨ ਲਈ ਦਿੱਤਾ ਗਿਆ ਹੈ | ਇਸ ਮਾਣਮੱਤੀ ਪ੍ਰਾਪਤੀ 'ਤੇ ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਸਿੱਧੂ, ਮੈਨੇਜਿੰਗ ਡਾਇਰੈਕਟਰ ਗੁਰਬਿੰਦਰ ਸਿੰਘ ਬੱਲੀ, ਡਾਇਰੈਕਟਰ ਐਡਮਨਿਸਟਰੇਸ਼ਨ ਪਰਮਿੰਦਰ ਸਿੰਘ ਸਿੱਧੂ ਅਤੇ ਕਾਲਜ ਪਿੰ੍ਰਸੀਪਲ ਰਾਜ ਸਿੰਘ ਬਾਘਾ ਨੇ ਪਿੰ੍ਰਸੀਪਲ ਗਿੱਲ ਨੂੰ ਮੁਬਾਰਕਵਾਦ ਦਿੰਦਿਆ ਕਿਹਾ ਕਿ ਇਹ ਪੁਰਸਕਾਰ ਸੰਸਥਾ ਅਤੇ ਪਿੰ੍ਰਸੀਪਲ ਵਲੋਂ ਪ੍ਰਦਾਨ ਕੀਤੇ ਜਾ ਰਹੇ ਸਿੱਖਿਆ ਦੇ ਮਿਆਰੀ ਮਾਹੌਲ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਤੀ ਅਟੁੱਟ ਪ੍ਰਤੀਬੱਧਤਾ ਦਾ ਜਿਉਂਦਾ ਜਾਗਦਾ ਸਬੂਤ ਹੈ | ਪਿ੍ੰਸੀਪਲ ਗਿੱਲ ਨੂੰ ਇਹ 'ਵੱਕਾਰੀ ਪੁਰਸਕਾਰ' ਪੰਜਾਬ ਦੇ ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਜਤਿੰਦਰ ਸਿੰਘ (ਆਈ. ਪੀ. ਐੱਸ. ਰਿਟਾਇਰਡ) ਵਲੋਂ ਪ੍ਰਦਾਨ ਕੀਤਾ ਗਿਆ | ਇਸ ਮੌਕੇ ਡਾ. ਸੁਨੀਲ ਕੌਸ਼ਲ, ਸੰਸਥਾਪਕ ਚੇਅਰਮੈਨ ਐਜੂਫਿਊਚਰ ਪਿੰ੍ਰਸੀਪਲ ਟੀਚਰਜ਼ ਐਸੋਸੀਏਸ਼ਨ ਚੰਡੀਗੜ੍ਹ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਆਪਣੇ ਸਨਮਾਨ ਲਈ ਆਯੋਜਕਾਂ ਦਾ ਧੰਨਵਾਦ ਕਰਦਿਆਂ ਪਿੰ੍ਰਸੀਪਲ ਕੰਵਰਦੀਪ ਸਿੰਘ ਗਿੱਲ ਨੇ ਕਿਹਾ ਕਿ ਇਹ ਪੁਰਸਕਾਰ ਉਨ੍ਹਾਂ ਨੂੰ ਭਵਿੱਖ ਵਿਚ ਸਿੱਖਿਆ ਦੇ ਖੇਤਰ ਵਿੱਚ ਹੋਰ ਵੀ ਵਧੀਆ ਕੰਮ ਕਰਨ ਲਈ ਪ੍ਰੇਰਿਤ ਕਰੇਗਾ | ਇਸ ਮੌਕੇ ਪ੍ਰਸ਼ੋਤਮ ਕੌਰ, ਡਾਇਰੈਕਟਰ ਸਿੰਬਲਜੀਤ ਕੌਰ, ਕੋਆਰਡੀਨੇਟਰ ਹਰਦੀਪ ਸਿੰਘ, ਸਮੂਹ ਅਧਿਆਪਕਾਂ ਅਤੇ ਵਿਦਿਆਰਥੀ ਨੇ ਪਿ੍ੰਸੀਪਲ ਗਿੱਲ ਨੂੰ ਉਨ੍ਹਾਂ ਦੀ ਪ੍ਰਾਪਤੀ ਲਈ ਵਧਾਈ ਦਿੱਤੀ |