20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਸ੍ਰੀ ਸਨਾਤਨ ਧਰਮ ਬਾਵੜੀ ਸਭਾ ਡੇਰਾ ਬਾਬਾ ਲੰਬਾਈ ਨਾਥ ਵਿਖੇ 7 ਦਸੰਬਰ ਨੂੰ ਲੋੜਵੰਦਾਂ ਨੂੰ ਵੰਡੀਆਂ ਜਾਣਗੀਆਂ ਰਜਾਈਆਂ

ਅਜੀਤ ਡੈਸਕ 04-12-2025
ਫ਼ਾਜ਼ਿਲਕਾ, 3 ਦਸੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਸ਼ਹਿਰ ਵਿਚ ਮਨੁੱਖਤਾ ਦੀ ਸੇਵਾ ਦੀ ਮਿਸਾਲ ਕਾਇਮ ਕਰਨ ਵਾਲੀ ਸੰਸਥਾ ਸ੍ਰੀ ਸਨਾਤਨ ਧਰਮ ਬਾਵੜੀ ਸਭਾ (ਰਜਿ.) ਡੇਰਾ ਬਾਬਾ ਲੰਬਾਈ ਨਾਥ ਵੱਲੋਂ ਇਸ ਐਤਵਾਰ 7 ਦਸੰਬਰ ਨੂੰ ਸ਼ਾਮ 4:30 ਵਜੇ ਇਕ ਵਿਸ਼ੇਸ਼ ਸਮਾਜਿਕ ਸੇਵਾ ਪ੍ਰੋਗਰਾਮ ਤਹਿਤ ਸ਼ਹਿਰ ਅਤੇ ਆਸ-ਪਾਸ ਦੇ ਲੋੜਵੰਦ ਪਰਿਵਾਰਾਂ ਨੂੰ ਗਰਮ ਰਜਾਈਆਂ ਵੰਡੀਆਂ ਜਾਣਗੀਆਂ | ਡੇਰਾ ਬਾਬਾ ਲੰਬਾਈ ਨਾਥ ਵਿਚ ਹਰ ਐਤਵਾਰ ਲੰਗਰ ਸੇਵਾ ਕਰਵਾਉਣ ਦੀ ਪਰੰਪਰਾ ਚੱਲੀ ਆ ਰਹੀ ਹੈ | ਇਸ ਵਾਰ 7 ਦਸੰਬਰ ਨੂੰ ਹੋਣ ਵਾਲਾ ਲੰਗਰ ਵਿਸ਼ੇਸ਼ ਰਹੇਗਾ ਕਿਉਂਕਿ ਇਸ ਨੂੰ ਤਿੰਨ ਸਮਾਜ ਸੇਵੀ ਪਰਿਵਾਰ ਵਾਸੂ ਝੀਂਝਾ ਪਰਿਵਾਰ, ਚੰਦਰਕਾਂਤ ਪਰਿਵਾਰ ਅਤੇ ਸੁਰਿੰਦਰ ਗੁਪਤਾ ਪਰਿਵਾਰ ਆਪਣੇ-ਆਪਣੇ ਪੂਰਵਜਾਂ ਦੀ ਯਾਦ ਨੂੰ ਸਮਰਪਿਤ ਕਰ ਰਹੇ ਹਨ | ਲੰਗਰ ਸੇਵਾ ਸ਼ਾਮ 5:30 ਵਜੇ ਤੋਂ ਸ਼ਰਧਾਲੂਆਂ ਅਤੇ ਲੋੜਵੰਦਾਂ ਲਈ ਜਾਰੀ ਰਹੇਗੀ | ਸਭਾ ਪ੍ਰਧਾਨ ਨਰਿੰਦਰ ਜੈਨ ਕੋਕਣ ਨੇ ਕਿਹਾ ਕਿ ਸਰਦੀ ਦਾ ਮੌਸਮ ਗ਼ਰੀਬ ਪਰਿਵਾਰਾਂ ਲਈ ਬਹੁਤ ਮੁਸ਼ਕਲਾਂ ਲੈ ਕੇ ਆਉਂਦਾ ਹੈ | ਸਾਡਾ ਯਤਨ ਹੈ ਕਿ ਇਸ ਸਰਦੀ ਵਿਚ ਫ਼ਾਜ਼ਿਲਕਾ ਦਾ ਕੋਈ ਵੀ ਲੋੜਵੰਦ ਵਿਅਕਤੀ ਠੰਢ ਤੋਂ ਪ੍ਰੇਸ਼ਾਨ ਨਾ ਰਹੇ | ਜਨਰਲ ਸਕੱਤਰ ਸੁਸ਼ੀਲ ਗੁਪਤਾ ਨੇ ਕਿਹਾ ਕਿ ਸਨਾਤਨ ਧਰਮ ਵਿਚ ਸੇਵਾ ਨੂੰ ਸਭ ਤੋਂ ਉੱਚਾ ਸਥਾਨ ਦਿੱਤਾ ਗਿਆ ਹੈ | ਡੇਰਾ ਬਾਬਾ ਲੰਬਾਈ ਨਾਥ ਵਿਚ ਹਰ ਐਤਵਾਰ ਲੰਗਰ ਕਰਵਾਉਣ ਦੀ ਪਰੰਪਰਾ ਇਸੇ ਸੋਚ ਨਾਲ ਸ਼ੁਰੂ ਹੋਈ ਸੀ | ਇਸ ਵਾਰ ਤਿੰਨ ਪਰਿਵਾਰਾਂ ਨੇ ਆਪਣੇ ਪੂਰਵਜਾਂ ਦੇ ਨਾਮ 'ਤੇ ਸੇਵਾ ਦਾ ਜ਼ਿੰਮਾ ਲਿਆ ਹੈ, ਇਹ ਸਮਾਜ ਨੂੰ ਜੋੜਨ ਦਾ ਕੰਮ ਕਰਦਾ ਹੈ |
ਪਿਛਲੀ ਖ਼ਬਰ ਬਾਲ ਵਿਆਹ ਨੂੰ ਰੋਕਣ ਲਈ ਚਾਈਲਡ ਮੈਰਿਜ ਐਕਟ ਸੰਬੰਧੀ ਕੀਤਾ ਗਿਆ ਜਾਗਰੂਕ <br/> ਅਗਲੀ ਖ਼ਬਰ ਹੈਰੋਇਨ ਸਮੇਤ ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।