13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਹੇਮਕੁੰਟ ਸਕੂਲ ਵਿਖੇ ਐਨ.ਸੀ.ਸੀ. ਸੀਨੀਅਰ ਵਿੰਗ ਲੜਕੀਆਂ ਦੀ ਚੋਣ

ਅਜੀਤ ਡੈਸਕ 17-07-2025
ਜ਼ੀਰਾ, 16 ਜੁਲਾਈ (ਰਜਨੀਸ਼ ਕਥੂਰੀਆ)-ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ-ਈਸੇ-ਖਾਂ ਪੰਜ ਪੰਜਾਬ ਬਟਾਲੀਅਨ (ਗਰਲਜ਼) ਮੋਗਾ ਦੇ ਕਮਾਂਡਿੰਗ ਅਫ਼ਸਰ ਸੁਨੀਲ ਕੁਮਾਰ ਦੀ ਅਗਵਾਈ ਹੇਠ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਵਿਖੇ ਸੀਨੀਅਰ ਵਿੰਗ ਦੀ 2025-26 ਲਈ ਨਵੀਂ ਭਰਤੀ ਹੋਈ | ਇਸ ਮੌਕੇ 'ਤੇ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਵੀ ਸ਼ਾਮਲ ਸਨ | ਇਸ ਦੌਰਾਨ ਪਿ੍ੰਸੀਪਲ ਨੇ ਕੈਡਿਟਸ ਨੂੰ ਐਨ.ਸੀ.ਸੀ.ਦੇ ਨਿਯਮਾਂ ਤੋਂ ਜਾਣੂ ਕਰਵਾਇਆ ਤੇ ਐਨ.ਸੀ.ਸੀ. ਦੇ ਫ਼ਾਇਦੇ ਤੇ ਇਸ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ | ਸਕੂਲ ਦੇ ਐਨ.ਸੀ.ਸੀ ਏ.ਐਨ.ਓ. ਸਿਮਰਨਜੀਤ ਕੌਰ ਦੀ ਮੌਜੂਦਗੀ 'ਚ ਹਵਾਲਦਾਰ ਟਰੇਨਿੰਗ ਅਫ਼ਸਰ ਸੂਬੇਦਾਰ ਸਤੀਸ਼, ਟਰੇਨਿੰਗ ਐਨ.ਸੀ.ਓ. ਹਵਾਲਦਾਰ ਡੀ.ਆਰ ਪਾਟਿਲ ਤੇ ਟਰੇਨਿੰਗ ਕਲਰਕ ਜੇ.ਏ. ਹਰੀ ਰਾਮ ਨੇ 11ਵੀਂ ਕਲਾਸ ਦੇ ਵਿਦਿਆਰਥਣਾਂ ਦੀ ਇੰਟਰਵਿਊ ਉਪਰੰਤ 24 ਯੋਗ ਕੈਡਿਟਸ ਐਨ.ਸੀ.ਸੀ.ਸੀਨੀਅਰ ਵਿੰਗ ਲਈ ਚੁਣਿਆ | ਉਨ੍ਹਾਂ ਨੇ ਐਨ.ਸੀ.ਸੀ. ਕੈਡਿਟਸ ਨੂੰ ਜੀਵਨ ਵਿਚ ਦੇਸ਼ ਪ੍ਰਤੀ ਜ਼ਿੰਮੇਵਾਰੀ ਤੇ ਚੰਗੇ ਭਵਿੱਖ ਲਈ ਜਾਗਰੂਕ ਕਰਵਾਇਆ |
ਪਿਛਲੀ ਖ਼ਬਰ ਡੇਰਾ ਸ੍ਰੀ ਭਜਨਗੜ੍ਹ ਵਿਖੇ ਹੋਏ ਸਾਲਾਨਾ ਸਮਾਗਮ 'ਚ ਰਾਜਨੀਤਿਕ ਲੀਡਰ ਤੇ ਸੰਤ ਮਹਾਂਪੁਰਸ਼ਾਂ ਨੇ ਕੀਤੀ ਸ਼ਿਰਕਤ ਅਗਲੀ ਖ਼ਬਰ ਪੀਰ ਬਾਬਾ ਨੌਗਜੀਆ ਦਾ ਜੋੜ ਮੇਲਾ 21 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।