13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਪੀਰ ਬਾਬਾ ਨੌਗਜੀਆ ਦਾ ਜੋੜ ਮੇਲਾ 21 ਨੂੰ

ਅਜੀਤ ਡੈਸਕ 17-07-2025
ਜ਼ੀਰਾ, 16 ਜੁਲਾਈ (ਪ੍ਰਤਾਪ ਸਿੰਘ ਹੀਰਾ)-ਧੰਨ ਧੰਨ ਪੀਰ ਬਾਬਾ ਨੌਗਜੀਆ ਦੀ ਦਰਗਾਹ ਜ਼ੀਰਾ ਸਨੇਰ ਰੋਡ ਮੋਗਾ ਬਾਈਪਾਸ, ਜ਼ੀਰਾ ਵਿਖੇ ਸਾਲਾਨਾ ਲੰਗਰ ਭੰਡਾਰਾ 21 ਜੁਲਾਈ ਦਿਨ ਸੋਮਵਾਰ ਨੂੰ ਪੀਰ ਬਾਬਾ ਨੌਗਜੀਆ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਦੇ ਮੈਂਬਰ ਵਿਸਕੀ ਮੋਂਗਾ, ਰਾਕੇਸ਼, ਸੋਨੂੰ, ਗਗਨ, ਰਾਹੁਲ, ਮੰਗਲ ਸਿੰਘ, ਵੰਸ਼ ਮੋਂਗਾ, ਪਵਨ ਕੁਮਾਰ, ਬਿੰਦਰ, ਵਿਪਨ ਮਹਿਰਮ, ਪ੍ਰਦੀਪ ਕੁਮਾਰ, ਨੀਰਜ ਕੁਮਾਰ, ਜਸਪਾਲ, ਸੰਦੀਪ ਆਦਿ ਨੇ ਦੱਸਿਆ ਕਿ ਪੀਰ ਬਾਬਾ ਨੌਗਜੀਆ ਦਾ ਸਾਲਾਨਾ ਲੰਗਰ ਭੰਡਾਰਾ ਸਾਈ ਵਿੱਕੀ ਸ਼ਾਹ ਨਕੋਦਰ ਵਾਲਿਆਂ ਤੇ ਸੁਦੇਸ਼ ਕੁਮਾਰ ਸ਼ਾਹ ਘੁਰਕੀ ਵਾਲਿਆਂ ਦੇ ਆਸ਼ੀਰਵਾਦ ਸਦਕਾ ਸੇਵਾਦਾਰ ਬਾਬਾ ਅਮਰਜੀਤ ਸਿੰਘ ਤੇ ਮਾਤਾ ਅਮਰਜੀਤ ਕੌਰ ਦੀ ਅਗਵਾਈ ਹੇਠ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ 21 ਜੁਲਾਈ ਨੂੰ ਸਵੇਰੇ ਝੰਡਾ ਤੇ ਚਾਦਰ ਚੜ੍ਹਾਉਣ ਦੀ ਰਸਮ ਚਿਰਾਗਾਂ ਦੇ ਨਾਲ ਅਦਾ ਕੀਤੀ ਜਾਵੇਗੀ | ਦੁਪਹਿਰ ਤੋਂ ਪ੍ਰਸਿੱਧ ਕਲਾਕਾਰ ਗੁਰਸੇਵਕ ਅਲੀ ਹਨੂਮਾਨਗੜ੍ਹ ਵਾਲੇ ਵਲੋਂ ਮਹਿਫਲੇ ਕਵਾਲੀ ਤੇ ਰੰਗਾ ਰੰਗ ਪੋ੍ਰਗਰਾਮ ਦੀ ਸਟੇਜ ਸਜਾਈ ਜਾਵੇਗੀ | ਇਸ ਦੌਰਾਨ ਸਵੇਰ ਤੋਂ ਹੀ ਸ਼ਰਧਾਲੂਆਂ ਲਈ ਲੰਗਰ ਭੰਡਾਰਾ ਵੀ ਨਾਲੋਂ ਨਾਲ ਚੱਲਦਾ ਰਹੇਗਾ |
ਪਿਛਲੀ ਖ਼ਬਰ ਹੇਮਕੁੰਟ ਸਕੂਲ ਵਿਖੇ ਐਨ.ਸੀ.ਸੀ. ਸੀਨੀਅਰ ਵਿੰਗ ਲੜਕੀਆਂ ਦੀ ਚੋਣ ਅਗਲੀ ਖ਼ਬਰ ਸੇਮ-ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਮੁੱਦਕੀ ਵਾਸੀ ਪੇ੍ਰਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।