ਸੰਗਰੂਰ, 3 ਦਸੰਬਰ (ਚੌਧਰੀ ਨੰਦ ਲਾਲ ਗਾਂਧੀ)-ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਦੀ ਅਗਵਾਈ ਵਿਚ ਕਰਵਾਏ ਗਏ ਸਮਾਗਮ ਦੌਰਾਨ ਵੱਖ ਵੱਖ ਸ਼ਖ਼ਸੀਅਤਾਂ ਨੂੰ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕੰਮਾਂ ਲਈ ਸਨਮਾਨਿਤ ਕੀਤਾ ਗਿਆ | ਜਿਨ੍ਹਾਂ ਵਿਚ ਬਜ਼ੁਰਗਾਂ ਦੇ ਸਤਿਕਾਰ ਨੂੰ ਸਮਰਪਿਤ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਪ੍ਰਧਾਨ ਅਤੇ ਸਾਬਕਾ ਡੀਨ ਕੁਰਕਸ਼ੇਤਰਾ ਯੂਨੀਵਰਸਿਟੀ ਡਾ: ਨਰਵਿੰਦਰ ਕੌਸ਼ਲ, ਉਨ੍ਹਾਂ ਦੀ ਧਰਮ ਪਤਨੀ ਪ੍ਰੋ: ਸੁਨੀਤਾ ਕੌਸ਼ਲ, ਸਰਪ੍ਰਸਤ ਅਤੇ ਖੱਤਰੀ ਸਭਾ ਪੰਜਾਬ ਦੇ ਪ੍ਰਧਾਨ ਦਲਜੀਤ ਜ਼ਖਮੀ ਅਤੇ ਉਨ੍ਹਾਂ ਦੀ ਧਰਮ ਪਤਨੀ ਸੁਮਨ ਜ਼ਖਮੀ, ਵਿਦਿਆ ਵੰਸ਼ ਸੰਸਥਾ ਦੇ ਚੇਅਰਮੈਨ ਰਵਿੰਦਰ ਗੁੱਡੂ ਅਤੇ ਉਨ੍ਹਾਂ ਦੀ ਧਰਮ ਪਤਨੀ ਸੋਨੀਆ ਕੌਸ਼ਲ, ਉੱਘੇ ਸਮਾਜ ਸੇਵੀ ਅਤੇ ਨਗਰ ਕੌਂਸਲਰ ਨੱਥੂ ਲਾਲ ਢੀਂਗਰਾ ਦੀ ਪਤਨੀ ਸਮਾਜ ਸੇਵੀ ਸ਼੍ਰੀਮਤੀ ਪ੍ਰਭਾ ਢੀਂਗਰਾ, ਖ਼ੁਰਾਕ ਤੇ ਸਪਲਾਈ ਵਿਭਾਗ ਦੇ ਲੇਖਾ ਅਫ਼ਸਰ ਸੀਮਾ ਅਹੂਜਾ, ਸਵ: ਪੈਨਸ਼ਨਰ ਆਗੂ ਵੇਦ ਪ੍ਰਕਾਸ਼ ਸਚਦੇਵਾ ਦੀ ਪਤਨੀ ਊਸ਼ਾ ਸੱਚਦੇਵਾ, ਅਰੋੜਾ ਵੈੱਲਫੇਅਰ ਸਭਾ ਦੇ ਪ੍ਰਧਾਨ ਐਡਵੋਕੇਟ ਨਰੇਸ਼ ਜੁਨੇਜਾ, ਪ੍ਰੋ: ਸੁਰੇਸ਼ ਗੁਪਤਾ, ਸਮਾਜ ਸੇਵੀ ਅਤੇ ਦਾਨੀ ਸ਼ਖ਼ਸੀਅਤ ਵਿਜੇ ਸਿੰਗਲਾ ਅਤੇ ਦਿਵਿਯ ਜੋਤੀ ਜਾਗਿ੍ਤੀ ਸੰਸਥਾਨ ਬਰਾਂਚ ਸੁਨਾਮ ਦੇ ਮੁਖੀ ਸਾਧਵੀ ਈਸ਼ਵਰ ਪ੍ਰੀਤਾ ਭਾਰਤੀ ਅਤੇ ਹੋਰਨਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਸਮਾਜ ਸੇਵਾ, ਲੋਕ ਭਲਾਈ, ਬਜ਼ੁਰਗਾਂ ਅਤੇ ਪੈਨਸ਼ਨਰਾਂ ਦੇ ਸਤਿਕਾਰ ਨੂੰ ਸਮਰਪਿਤ ਹੈ | ਇਸ ਮੌਕੇ ਤੇ ਚੇਅਰਮੈਨ ਸ਼੍ਰੀ ਰਵਿੰਦਰ ਸਿੰਘ ਗੁੱਡੂ ਨੇ ਕਿਹਾ ਕਿ ਐਸੋਸੀਏਸ਼ਨ ਸਿਹਤ ਅਤੇ ਸਿੱਖਿਆ ਲਈ ਵੀ ਕੰਮ ਕਰ ਰਹੀ ਹੈ | ਇਸ ਮੌਕੇ ਤੇ ਸ੍ਰੀ ਦੂਲਾ ਰਾਮ ਗੋਇਲ (ਐਸ.ਡੀ.ਓ.), ਗੋਬਿੰਦਰ ਸ਼ਰਮਾ, ਹਰੀਸ਼ ਅਰੋੜਾ, ਜਸਬੀਰ ਸਿੰਘ ਖ਼ਾਲਸਾ, ਓ.ਪੀ.ਖੀਪਲ, ਕਿਸ਼ੋਰੀ ਲਾਲ, ਕਰਨੈਲ ਸਿੰਘ ਸੇਖੋਂ, ਕੰਵਲਜੀਤ ਸਿੰਘ, ਸੁਰਿੰਦਰ ਸਿੰਘ ਸੋਢੀ, ਰਜਿੰਦਰ ਸਿੰਘ ਚੰਗਾਲ, ਰਾਜ ਕੁਮਾਰ ਬਾਂਸਲ, ਲਹਿਰਾਗਾਗਾ ਨਿਵਾਸੀ ਸਭਾ ਦੇ ਪ੍ਰਧਾਨਰਜਿੰਦਰ ਗੋਇਲ (ਮੋਹਿਤ ਡੇਅਰੀ), ਰਾਮ ਸਰੂਪ ਅਲੀਸ਼ੇਰ, ਸਾਬਕਾ ਬੈਂਕ ਅਧਿਕਾਰੀ ਰਜਿੰਦਰ ਗੋਇਲ, ਦਵਿੰਦਰ ਗੁਪਤਾ, ਵਿਪਨ ਮਲਿਕ, ਅਸ਼ੋਕ ਨਾਗਪਾਲ, ਮੰਗਤ ਰਾਜ ਸਖੀਜਾ, ਬਲਦੇਵ ਅਹੁੱਜਾ ਅਤੇ ਆਰ.ਐਲ.ਪਾਂਧੀ ਆਦਿ ਮੌਜੂਦ ਸਨ |