ਸੰਗਰੂਰ, 3 ਦਸੰਬਰ (ਚੌਧਰੀ ਨੰਦ ਲਾਲ ਗਾਂਧੀ)-ਸੀਨੀਅਰ ਫਿਜੀਸ਼ੀਅਨ ਆਯੁਰਵੈਦਾਂ ਤੋਂ ਪਦਉੱਨਤ ਹੋ ਕੇ ਫ਼ਾਜ਼ਿਲਕਾ ਦੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਬਣੇ ਡਾ. ਰਵੀ ਕਾਂਤ ਮਦਾਨ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ ਮਲਕੀਅਤ ਸਿੰਘ ਘੱਗਾ ਅਤੇ ਹੋਰ ਸਾਥੀਆਂ ਵਲੋਂ ਨਿੱਘੀ ਵਿਦਾਇਗੀ ਦਿੱਤੀ ਗਈ | ਡਾ ਮਲਕੀਅਤ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਪ੍ਰਬੰਧਕੀ ਹਿਤਾਂ ਨੂੰ ਮੁੱਖ ਰੱਖਦੇ ਹੋਏ, ਸਰਕਾਰ ਵਲੋਂ ਡਾ. ਰਵੀ ਕਾਂਤ ਮਦਾਨ ਨੂੰ ਜ਼ਿਲ੍ਹਾ ਫ਼ਾਜ਼ਿਲਕਾ ਦਾ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਡਾ. ਨਵ-ਨਿਯੁਕਤ ਡਾ. ਰਵੀ ਕਾਂਤ ਮਦਾਨ ਨੂੰ ਮੁਬਾਰਕਬਾਦ ਪੇਸ਼ ਕੀਤੀ | ਇਸ ਤੋਂ ਪਹਿਲਾਂ ਡਾ. ਰਵੀ ਬਤੌਰ ਸੀਨੀਅਰ ਫਿਜੀਸ਼ੀਅਨ ਕਾਹਨਗੜ੍ਹ (ਸੰਗਰੂਰ) ਵਿਖੇ ਤਾਇਨਾਤ ਸਨ | ਡਾ ਰਵੀ ਕਾਂਤ ਮਦਾਨ ਨੇ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਸਾਡਾ ਪਹਿਲਾ ਫ਼ਰਜ਼ ਹੈ | ਉਨ੍ਹਾਂ ਕਿਹਾ ਕਿ ਉਹ ਆਪਣੀ ਡਿਊਟੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ | ਇਸ ਮੌਕੇ ਡਾ. ਲਲਿਤ ਕਾਂਸਲ, ਡਾ. ਵਾਹਿਦ ਮੁਹੰਮਦ, ਡਾ. ਰਮਨਦੀਪ ਕੁਮਾਰ, ਡਾ. ਰੋਜ਼ੀ, ਡਾ. ਅਮਨ ਭਾਰਤੀ, ਡਾ. ਦਿਵਿਆ, ਹਰਪ੍ਰੀਤ ਸਿੰਘ ਭੰਡਾਰੀ, ਸ੍ਰੀ ਰਜਿੰਦਰ ਸਿੰਘ ਸੁਪਰਡੈਂਟ, ਸ਼੍ਰੀਮਤੀ ਨਿਵੇਦਿਤਾ, ਹਰਪ੍ਰੀਤ ਕੌਰ, ਸ਼ਗਨਦੀਪ ਸਿੰਘ ਚੌਹਾਨ, ਸ਼੍ਰੀ ਜੀਵਨ ਕੁਮਾਰ, ਸੁਖਪਾਲ ਕੌਰ, ਸਿਕੰਦਰ ਸ਼ਰਮਾ, ਪਰਮਿੰਦਰ ਸਿੰਘ, ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ |