11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਬੌਧਿਕ ਸੰਪਤੀ, ਟੈਕਨਾਲੋਜੀ ਵਪਾਰੀਕਰਨ ਅਤੇ ਸਟਾਰਟ ਅੱਪ ਵਿਸ਼ੇ 'ਤੇ ਵਰਕਸ਼ਾਪ ਕਰਵਾਈ <br/>

ਸਲਾਇਟ ਲੌਂਗੋਵਾਲ ਵਿਖੇ ਕਰਵਾਈ ਗਈ ਵਰਕਸ਼ਾਪ ਮੌਕੇ ਸੰਬੋਧਨ ਕਰਦੇ ਹੋਏ ਵਿਗਿਆਨੀ | ਤਸਵੀਰ : ਵਿਨੋਦ <br/> 23-11-2025
ਲੌਂਗੋਵਾਲ, 21 ਨਵੰਬਰ (ਵਿਨੋਦ, ਸ. ਖੰਨਾ) - ਸੰਤ ਲੌਂਗੋਵਾਲ ਇੰਜੀਨੀਅਰਿੰਗ ਐਂਡ ਟੈਕਨੌਲੋਜੀ ਸੰਸਥਾਨ ਸਲਾਇਟ ਲੌਂਗੋਵਾਲ ਦੇ ਪੇਟੈਂਟ ਸੈੱਲ ਵਲੋਂ ਨੈਸ਼ਨਲ ਰਿਸਰਚ ਡਿਵੈਲਪਮੈਂਟ ਕਾਰਪੋਰੇਸ਼ਨ ਨਵੀਂ ਦਿੱਲੀ ਦੇ ਸਹਿਯੋਗ ਨਾਲ ਬੌਧਿਕ ਸੰਪਤੀ, ਤਕਨਾਲੋਜੀ ਵਪਾਰੀਕਰਨ ਅਤੇ ਸਟਾਰਟ ਅੱਪ ਵਿਸ਼ੇ 'ਤੇ ਵਰਕਸ਼ਾਪ ਦਾ ਸਫਲ ਆਯੋਜਨ ਕੀਤਾ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਪ੍ਰੋ. ਮਨੀ ਕਾਂਤ ਪਾਸਵਾਨ ਡਾਇਰੈਕਟਰ ਸਲਾਇਟ ਨੇ ਆਤਮ ਨਿਰਭਰ ਭਾਰਤ ਦੇ ਵਿਜ਼ਨ ਨੂੰ ਅੱਗੇ ਵਧਾਉਣ ਲਈ ਦੇਸੀ ਤਕਨੀਕਾਂ ਦੇ ਵਿਕਾਸ ਤੇ ਉਨ੍ਹਾਂ ਦੇ ਵਪਾਰੀਕਰਨ ਦੀ ਲੋੜ 'ਤੇ ਜ਼ੋਰ ਦਿੱਤਾ | ਪ੍ਰੋ. ਸੁਰਿੰਦਰ ਸਿੰਘ ਡੀਨ ਰਿਸਰਚ ਐਂਡ ਕੰਸਲਟੈਂਸੀ ਨੇ ਵਰਕਸ਼ਾਪ ਦੇ ਚੇਅਰਮੈਨ ਵਜੋਂ ਮਾਰਗ ਦਰਸ਼ਨ ਕੀਤਾ, ਜਦਕਿ ਵਰਕਸ਼ਾਪ ਦਾ ਪ੍ਰਬੰਧ ਪ੍ਰੋ. ਐੱਚ.ਆਰ. ਘਟਕ, ਫੈਕਲਟੀ ਇੰਚਾਰਜ ਪੇਟੈਂਟ ਸੈੱਲ ਵਲੋਂ ਕੀਤਾ ਗਿਆ | ਮਾਹਿਰ ਬੁਲਾਰੇ ਸ਼੍ਰੀ ਅਮਿਤਾਭ ਮਿਸ਼ਰਾ, ਐਨ.ਆਰ.ਡੀ.ਸੀ. ਦੇ ਉਪ ਮਹਾਂ ਪ੍ਰਬੰਧਕ (ਵਪਾਰ ਵਿਕਾਸ) ਅਤੇ ਸ੍ਰੀ ਅਸ਼ਵਨੀ ਕੁਮਾਰ, ਉਪ ਪ੍ਰਬੰਧਕ (ਵਪਾਰ ਵਿਕਾਸ) ਵਲੋਂ ਬੌਧਿਕ ਸੰਪਤੀ ਸੁਰੱਖਿਆ, ਤਕਨੀਕ ਵਿਕਾਸ ਅਤੇ ਵਪਾਰੀਕਰਨ ਦੀ ਪ੍ਰਕਿਰਿਆ, ਸਟਾਰਟਅਪ ਈਕੋ ਸਿਸਟਮ ਅਤੇ ਫੰਡਿੰਗ ਬਾਰੇ ਵਿਸਥਾਰਪੂਰਵਕ ਲੈਕਚਰ ਦਿੱਤੇ ਗਏ | ਵਰਕਸ਼ਾਪ ਵਿਚ 80 ਤੋਂ ਵੱਧ ਫੈਕਲਟੀ ਮੈਂਬਰਾਂ, ਪੀ.ਐੱਚ.ਡੀ. ਸਕਾਲਰਾਂ ਅਤੇ ਗ੍ਰੈਜੂਏਟ ਵਿਦਿਆਰਥੀਆਂ ਨੇ ਭਾਗ ਲਿਆ |

ਪਿਛਲੀ ਖ਼ਬਰ ਸੁਖਜਿੰਦਰ ਸਿੰਘ ਬਹਿਲ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਵਜੋਂ ਮਨੋਨੀਤ <br/> ਅਗਲੀ ਖ਼ਬਰ ਖਨੌਰੀ-ਕੈਥਲ ਮਾਰਗ 'ਤੇ ਪਿੰਡ ਬਾਜ਼ੀਗਰ ਥੇਹ ਕੋਲ ਮਿੱਟੀ ਪਾਏ ਜਾਣ ਨਾਲ ਬਣੀ ਦਲਦਲ ਕਾਰਨ ਲੋਕਾਂ ਦਾ ਲੰਘਣਾ ਹੋਇਆ ਬੇਹਾਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।