11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਝੱਲ ਪਿੰਡ 'ਚ ਖੂਨਦਾਨ ਕੈਂਪ ਲਗਾ ਕੇ ਮਨਾਇਆ ਧੀਆਂ ਦਾ ਜਨਮ ਦਿਨ <br/>

ਕੈਂਪ ਦਾ ਉਦਘਾਟਨ ਕਰਦੇ ਹੋਏ ਐਸ.ਡੀ.ਐਮ.ਅਮਰਗੜ੍ਹ ਮੈਡਮ ਸੁਰਿੰਦਰ ਕੌਰ ਅਤੇ ਸਰਪੰਚ ਸੁਖਵਿੰਦਰ ਸਿੰਘ ਸ਼ਾਹੀ ਨਾਲ ਹਾਜ਼ਰ ਕਲੱਬ ਪ੍ਰਧਾਨ ਡਾ. ਪਵਿਤਰ ਸਿੰਘ ਤੇ ਹੋਰ ਕਲੱਬ ਮੈਂਬਰ ਅਤੇ ਪਿੰਡ ਵਾਸੀ | ਤਸਵੀਰ: ਜਤਿੰਦਰ ਮੰਨਵੀ <br/> 23-11-2025
ਅਮਰਗੜ੍ਹ, 22 ਨਵੰਬਰ (ਜਤਿੰਦਰ ਮੰਨਵੀ) - ਸਮਾਜ ਸੇਵਾ ਦੇ ਖੇਤਰ 'ਚ ਲੰਬੇ ਸਮੇਂ ਤੋਂ ਨਿਰੰਤਰ ਯੋਗਦਾਨ ਪਾ ਰਹੀ ਸਮਾਜ ਸੇਵੀ ਸੰਸਥਾ ਵਿਗਿਆਨਕ ਅਤੇ ਵੈੱਲਫੇਅਰ ਕਲੱਬ ਅਮਰਗੜ੍ਹ ਵਲੋਂ ਲਗਾਤਾਰ ਖ਼ੂਨਦਾਨੀ ਡਾ. ਹਰਦੀਪ ਸਿੰਘ ਅਤੇ ਸੁਖਵਿੰਦਰ ਕੌਰ ਦੀਆਂ ਧੀਆਂ ਰੁਪਿੰਦਰ ਕੌਰ ਅਤੇ ਹਰਸੁੱਖ ਕੌਰ ਦੇ ਜਨਮ ਦਿਨ ਮੌਕੇ ਗੁਰਦੁਆਰਾ ਸਾਹਿਬ ਬੇਗਮਪੁਰਾ ਪਿੰਡ ਝੱਲ 'ਚ ਖੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਐਸ.ਡੀ.ਐਮ. ਮੈਡਮ ਸੁਰਿੰਦਰ ਕੌਰ ਅਤੇ ਸਰਪੰਚ ਸੁਖਵਿੰਦਰ ਸਿੰਘ ਸ਼ਾਹੀ ਨੇ ਕੀਤਾ | ਇਸ ਮੌਕੇ ਡਾ. ਭੁਪਿੰਦਰ ਸ਼ਰਮਾ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਮਲੇਰਕੋਟਲਾ ਬਲੱਡ ਬੈਂਕ ਦੀ ਟੀਮ ਨੇ 40 ਖ਼ੂਨਦਾਨੀਆਂ ਦਾ ਖ਼ੂਨ ਇਕੱਤਰ ਕੀਤਾ | ਐੱਚ.ਡੀ.ਐਫ.ਸੀ. ਬੈਂਕ ਮਲੇਰਕੋਟਲਾ ਅਤੇ ਨਿਊ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਅਮਰਗੜ੍ਹ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਐਸ.ਡੀ.ਐਮ. ਅਮਰਗੜ੍ਹ ਮੈਡਮ ਸੁਰਿੰਦਰ ਕੌਰ ਨੇ ਡਾ. ਹਰਦੀਪ ਸਿੰਘ ਦੇ ਪਰਿਵਾਰ ਅਤੇ ਕਲੱਬ ਵਲੋਂ ਕੀਤੇ ਜਾ ਰਹੇ ਸਮਾਜਿਕ ਕੰਮਾਂ ਦੀ ਸਰਾਹਨਾ ਕੀਤੀ | ਉਨ੍ਹਾਂ ਆਖਿਆ ਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ, ਕਿਉਂਕਿ ਦਾਨ ਕੀਤਾ ਖ਼ੂਨ ਐਮਰਜੈਂਸੀ ਸਥਿਤੀ 'ਚ ਕਿਸੇ ਮਰੀਜ਼ ਲਈ ਜੀਵਨਦਾਨ ਸਾਬਤ ਹੋ ਸਕਦਾ ਹੈ | ਇਸ ਮੌਕੇ ਸਤਵੀਰ ਸਿੰਘ ਸੀਰਾ ਬਨਭੌਰਾ, ਜਗਜੀਤ ਸਿੰਘ ਸੰਧੂ ਪ੍ਰਧਾਨ, ਬਹੁਮਤਵੀ ਸਹਿਕਾਰੀ ਸਭਾ ਅਮਰਗੜ੍ਹ, ਜਗਦੀਪ ਸਿੰਘ, ਸਰਪੰਚ ਅਮਨਦੀਪ ਕੌਰ ਲਾਂਗੜੀਆਂ, ਸੁਖਜਿੰਦਰ ਸਿੰਘ ਝੱਲ, ਡਾ. ਜਗਦੀਪ ਸਿੰਘ ਮਾਣਕਮਾਜਰਾ, ਡਾ. ਕਿਰਨ ਕੁਮਾਰ ਮੋਨਾ, ਡਾ. ਮਾਘ ਸਿੰਘ, ਡਾ. ਗੁਰਪ੍ਰੀਤ ਸਿੰਘ, ਜਸਪਾਲ ਸਿੰਘ, ਗੁਰਮੀਤ ਸਿੰਘ ਮੀਤਾ, ਅਮਰਜੀਤ ਸਿੰਘ ਅਤੇ ਦਿਲਸ਼ਾਦ ਮੁਹੰਮਦ ਵਲੋਂ ਖ਼ੂਨਦਾਨੀਆਂ ਨੂੰ ਸਨਮਾਨਿਤ ਕੀਤਾ ਗਿਆ | ਅੰਤ ਵਿਚ ਕਲੱਬ ਪ੍ਰਧਾਨ ਡਾ. ਪਵਿਤਰ ਸਿੰਘ ਨੇ ਸਾਰੇ ਪਤਵੰਤੇ ਸੱਜਣਾਂ ਅਤੇ ਖ਼ੂਨਦਾਨੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕਲੱਬ ਵਲੋਂ ਭਵਿੱਖ ਵਿਚ ਵੀ ਸਮਾਜ ਸੇਵਾ ਦੇ ਕਾਰਜ ਜਾਰੀ ਰਹਿਣਗੇ | ਕੈਂਪ ਨੂੰ ਸਫਲ ਬਣਾਉਣ ਵਿਚ ਮਨਜੀਤ ਸਿੰਘ ਸਿਆਣ, ਗੁਰਵਿੰਦਰ ਸਿੰਘ ਉੱਧਾ, ਚਰਨਜੀਤ ਸਿੰਘ ਅਲੀਪੁਰ, ਹਰਪ੍ਰੀਤ ਸਿੰਘ ਸਿਆਣ, ਰਣਵੀਰ ਸਿੰਘ ਰਾਣਾ, ਨਗਿੰਦਰ ਮਾਨਾ, ਪੁਨੀਤ ਸਿਆਣ, ਵਤਨਵੀਰ ਸਿੰਘ ਅਟਵਾਲ, ਸੈਂਟੀ ਤੋਲੇਵਾਲ, ਸਾਹਿਲਪ੍ਰੀਤ ਸਿੰਘ ਅਤੇ ਸਾਹਿਬਪ੍ਰੀਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ |

ਪਿਛਲੀ ਖ਼ਬਰ 'ਪੀ.ਯੂ. ਬਚਾਓ ਮੋਰਚਾ' ਨੂੰ ਰਾਜਨੀਤਿਕ ਪਰਛਾਵੇਂ ਤੋਂ ਦੂਰੀ ਬਣਾ ਕੇ ਰੱਖਣ ਦੀ ਲੋੜ-ਉਗਰਾਹਾਂ <br/> ਅਗਲੀ ਖ਼ਬਰ ਮੁੱਖ ਮੰਤਰੀ ਵਲੋਂ 71 ਕਰੋੜ ਦੀਆਂ ਗਰਾਂਟਾਂ ਦਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।