ਹੁਸ਼ਿਆਰਪੁਰ, 11 ਸਤੰਬਰ (ਬਲਜਿੰਦਰਪਾਲ ਸਿੰਘ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਅਹੁਦੇਦਾਰਾਂ ਦੀ ਅੱਜ ਹੋਈ ਚੋਣ ’ਚ ਐਡਵੋਕੇਟ ਸ਼ਮਸ਼ੇਰ ਭਾਰਦਵਾਜ 363 ਵੋਟਾਂ ਲੈ ਕੇ ਪ੍ਰਧਾਨ ਚੁਣੇ ਗਏ, ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਐਡਵੋਕੇਟ ਨਵਜਿੰਦਰ ਸਿੰਘ ਬੇਦੀ ਨੂੰ 305 ਵੋਟਾਂ ਪਈਆਂ ਅਤੇ ਐਡਵੋਕੇਟ ਦੀਪਕ ਸ਼ਰਮਾ ਨੂੰ 37 ਵੋਟਾਂ ਪਈਆਂ। ਜ਼ਿਕਰਯੋਗ ਹੈ ਕਿ ਇਸ ਚੋਣ ’ਚ 792 ਵਕੀਲਾਂ ’ਚੋਂ ਕੁੱਲ 706 ਵਕੀਲਾਂ ਵਲੋਂ ਆਪਣੀ ਵੋਟ ਦੀ ਵਰਤੋਂ ਕੀਤੀ ਗਈ ਜਦਕਿ 19 ਵੋਟਾਂ ਕੈਂਸਲ ਹੋ ਗਈਆਂ।
ਇਸੇ ਤਰ੍ਹਾਂ ਐਡਵੋਕੇਟ ਪੁਨੀਤਇੰਦਰ ਸਿੰਘ ਕੰਗ 368 ਵੋਟਾਂ ਦੇ ਫ਼ਰਕ ਨਾਲ ਜਨਰਲ ਸਕੱਤਰ ਬਣੇ। ਇਸੇ ਤਰ੍ਹਾਂ ਮੀਤ ਪ੍ਰਧਾਨ ਦੀ ਚੋਣ ’ਚ ਐਡਵੋਕੇਟ ਮਾਣਿਕ ਡੋਗਰਾ 43 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ, ਜਦਕਿ ਮੀਤ ਪ੍ਰਧਾਨ (ਇਸਤਰੀ) ਦੀ ਚੋਣ ਲਈ ਐਡਵੋਕੇਟ ਗੁਰਪ੍ਰੀਤ ਕੌਰ 43 ਵੋਟਾਂ ਨਾਲ ਜੇਤੂ ਰਹੇ। ਇਸੇ ਤਰ੍ਹਾਂ ਐਡਵੋਕੇਟ ਨੈਨਸੀ ਸ਼ਰਮਾ 145 ਵੋਟਾਂ ਨਾਲ ਜੁਆਇੰਟ ਸੈਕਟਰੀ ਬਣੇ।
ਜ਼ਿਕਰਯੋਗ ਹੈ ਕਿ ਐਸੋਸੀਏਸ਼ਨ ਦੇ ਕੈਸ਼ੀਅਰ ਦੇ ਅਹੁਦੇ ਲਈ ਐਡਵੋਕੇਟ ਲਵਪ੍ਰੀਤ ਸਿੰਘ, ਲਾਇਬ੍ਰੇਰੀ ਸੈਕਟਰੀ ਲਈ ਐਡਵੋਕੇਟ ਇਸ਼ਾਨ ਕੌਸ਼ਲ ਅਤੇ 6 ਐਗਜ਼ੈਕਟਿਵ ਮੈਂਬਰ ਐਡਵੋਕੇਟ ਅਵਨਿੰਦਨ ਸ਼ਰਮਾ, ਐਡਵੋਕੇਟ ਧਰੁਵ ਵਰਮਾ, ਐਡਵੋਕੇਟ ਮਨਦੀਪ ਕੌਰ, ਐਡਵੋਕੇਟ ਅਕਸ਼ੈ ਸ਼ਰਮਾ, ਐਡਵੋਕੇਟ ਚੇਤਨਾ ਕੁੰਮਰਾ ਤੇ ਐਡਵੋਕੇਟ ਰੀਤਿਕਾ ਸਰਬਸੰਮਤੀ ਨਾਲ ਪਹਿਲਾਂ ਹੀ ਚੁਣੇ ਜਾ ਚੁੱਕੇ ਹਨ।