11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਕੈਂਬਰਿਜ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥੀ ਗਾਇਨ ਮੁਕਾਬਲੇ ਵਿਚ ਅੱਵਲ ਰਹੀ <br/>

ਗਾਇਨ ਮੁਕਾਬਲੇ ਦੌਰਾਨ ਪਹਿਲਾ ਸਥਾਨ ਹਾਸਲ ਕਰਨ ਵਾਲੀ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਮਨਸਿਰਤ ਕੌਰ ਆਪਣੇ ਸਕੂਲ ਸਟਾਫ਼ ਨਾਲ | ਤਸਵੀਰ: ਮੁਕੇਸ਼ ਕੁਮਾਰ <br/> 23-11-2025
ਸੰਗਰੂਰ, 22 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਕੈਂਬਰਿਜ ਇੰਟਰਨੈਸ਼ਨਲ ਸਕੂਲ, ਸੰਗਰੂਰ-ਸੁਨਾਮ ਰੋਡ ਸੰਗਰੂਰ ਦੀ ਵਿਦਿਆਰਥਣ ਨੇ ਸ.ਰਾਜਿੰਦਰ ਸਿੰਘ ਜਰਨਲਿਸਟ ਮੈਮੋਰੀਅਲ ਵਲੋਂ ਆਯੋਜਿਤ 31ਵਾਂ ਚਿਲਡਰਨ ਫ਼ੈਸਟੀਵਲ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਫ਼ੈਸਟੀਵਲ 21, 22 ਅਤੇ 23 ਨਵੰਬਰ ਨੂੰ ਰਾਮ ਵਾਟਿਕਾ, ਬੱਘੀਖਾਨਾ, ਸੰਗਰੂਰ ਵਿਚ ਮਨਾਇਆ ਜਾ ਰਿਹਾ ਹੈ | ਸਕੂਲ ਦੀ ਹੋਣਹਾਰ ਵਿਦਿਆਰਥਣ ਮਨਸਿਰਤ ਕੌਰ ਨੇ ਗਾਇਨ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰ ਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸਨ ਕੀਤਾ | ਇਸ ਮੌਕੇ ਸਕੂਲ ਪਿੰ੍ਰਸੀਪਲ ਮਨਦੀਪ ਕੌਰ ਛੰਨਾ ਨੇ ਕਿਹਾ ਕਿ ਮਨਸਿਰਤ ਕੌਰ ਨੇ ਆਪਣੇ ਸੁਰੀਲੇ ਗਾਇਣ ਨਾਲ ਸਭ ਦਾ ਦਿਲ ਜਿੱਤਿਆ ਹੈ | ਉਸ ਦੀ ਇਹ ਪ੍ਰਾਪਤੀ ਉਸ ਦੀ ਮਿਹਨਤ, ਨਿਰੰਤਰ ਅਭਿਆਸ ਅਤੇ ਸੰਗੀਤ ਪ੍ਰੇਮ ਦੀ ਮਿਸਾਲ ਹੈ | ਅਸੀਂ ਸਕੂਲ ਵਲੋਂ ਉਸ ਨੰੂ ਦਿਲੋਂ ਵਧਾਈ ਦਿੰਦੇ ਹਾਂ ਅਤੇ ਭਵਿੱਖ ਵਿਚ ਵੀ ਐਸੀ ਹੀ ਕਾਮਯਾਬੀਆਂ ਦੀ ਉਮੀਦ ਕਰਦੇ ਹਾਂ | ਸਾਡੇ ਸਕੂਲ ਦੇ ਵਿਦਿਆਰਥੀ ਹਰ ਖੇਤਰ ਵਿਚ ਅੱਗੇ ਆ ਰਹੇ ਹਨ, ਜੋ ਸਾਡੇ ਲਈ ਮਾਣ ਦੀ ਗੱਲ ਹੈ | ਸਕੂਲ ਚੇਅਰਮੈਨ ਇੰਜੀਨੀਅਰ ਸ਼ਿਵ ਆਰੀਆ ਨੇ ਵੀ ਮਨਸਿਰਤ ਕੌਰ ਨੂੰ ਮੁਬਾਰਕਬਾਦ ਦਿੱਤੀ ਅਤੇ ਸੰਗਰੂਰ ਕਲਾ ਕੇਂਦਰ ਦਾ ਧੰਨਵਾਦ ਕੀਤਾ ਕਿ ਉਹ ਹਰ ਸਾਲ ਬੱਚਿਆਂ ਲਈ ਇਸ ਤਰਾਂ ਦੇ ਪ੍ਰੇਰਣਾਦਾਇਕ ਪ੍ਰੋਗਰਾਮ ਕਰਵਾਉਂਦਾ ਹੈ | ਸਕੂਲ ਪੈ੍ਰਜ਼ੀਡੈਂਟ ਡਾਕਟਰ ਸੀਮਾ ਅਰੋੜਾ, ਸੀ.ਈ.ਓ ਭਾਵਨਾ ਪੋਲ ਨੇ ਵੀ ਮਨਸਿਰਤ ਕੌਰ ਨੂੰ ਵਧਾਈ ਦਿੰਦਿਆਂ ਆਉਣ ਵਾਲੇ ਮੁਕਾਬਲਿਆਂ ਲਈ ਵੀ ਤਿਆਰ ਰਹਿਣ ਦਾ ਸੁਝਾਅ ਦਿੱਤਾ |

ਪਿਛਲੀ ਖ਼ਬਰ ਡਾ. ਮਿੰਕੂ ਜਵੰਧਾ ਪਟਿਆਲਾ ਰੂਰਲ ਜ਼ਿਲ੍ਹਾ ਕਮੇਟੀ ਦੇ ਆਬਜ਼ਰਵਰ ਨਿਯੁਕਤ <br/> ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਤਰਨ ਤਾਰਨ ਜ਼ਿਮਨੀ ਚੋਣ 'ਚ ਅਕਾਲੀ ਵਰਕਰਾਂ ਉਪਰ ਝੂਠੇ ਪਰਚੇ ਦਰਜ ਕਰ ਕੇ ਦਬਾਅ ਨਹੀਂ ਸਕਦੀ - ਬੀਬਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।