ਕੌਹਰੀਆਂ, 18 ਜੁਲਾਈ (ਸੁਨੀਲ ਗਰਗ)-ਵਾਰਡ ਅਟੈਂਡੈਂਟ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨ ਸਸਪਾਲ ਸਿੰਘ ਰਟੋਲ ਦੀ ਅਗਵਾਈ ਵਿਚ ਡਾਇਰੈਕਟਰ ਸਿਹਤ ਡਾਕਟਰ ਹਿਤਿੰਦਰ ਕੌਰ ਨਾਲ ਚੰਡੀਗੜ੍ਹ ਵਿਖੇ ਆ ਰਹੀਆਂ ਮੁਸ਼ਕਲਾਂ ਸਬੰਧੀ ਮੀਟਿੰਗ ਕੀਤੀ ਗਈ | ਇਸ ਦੀ ਜਾਣਕਾਰੀ ਦਿੰਦਿਆਂ ਪ੍ਰਧਾਨ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿਚ ਡਿਊਟੀ ਦੌਰਾਨ ਮੁਲਾਜ਼ਮਾਂ ਤੋਂ ਫ਼ਾਲਤੂ ਦੇ ਲਏ ਜਾਣ ਵਾਲੇ ਕੰਮਾਂ ਸੰਬੰਧੀ ਚਰਚਾ ਕੀਤੀ ਅਤੇ ਸਨਿਊਰਟੀ ਲਿਸਟ ਜਾਰੀ ਕਰਵਾਉਣ ਬਾਰੇ,ਤਰੱਕੀ ਦਾ ਕੋਟਾ ਵਧਾਉਣ ਲਈ, ਵਾਰਡ ਅਟੈਡੈਟਾ ਨੂੰ ਪ੍ਰਮੋਸ਼ਨ ਲੈਣ ਲਈ ਵਿਭਾਗ ਨਾਲ ਸਬੰਧਿਤ ਡਿਪਲੋਮਾ ਕਰਵਾਉਣ ਲਈ ਪ੍ਰਵਾਨਗੀ ਦੀ ਮੰਗ ਵੀ ਰੱਖੀ ਅਤੇ ਜ਼ਿਲ੍ਹਾ ਵਾਰ ਬਦਲੀਆਂ ਕਰਨ ਦੇ ਨਾਲ ਨਾਲ ਮੁਲਾਜ਼ਮਾਂ ਤੇ ਪੰਜਾਬ ਦੇ ਤਨਖ਼ਾਹ ਸਕੇਲ ਲਾਗੂ ਕਰਨ ਦੀ ਮੰਗ ਨੂੰ ਸਹਿਜ ਢੰਗ ਨਾਲ ਰੱਖਿਆ ਗਿਆ | ਇੰਨਾ ਸਾਰੀਆਂ ਮੰਗਾਂ ਤੇ ਡਾਇਰੈਕਟਰ ਸਾਹਿਬ ਨੇ ਪੂਰੀਆਂ ਕਰਨ ਤੇ ਸਹਿਮਤੀ ਜਤਾਉਂਦੇ ਹੋਏ ਆਉਣ ਵਾਲੇ ਦਿਨਾਂ ਵਿਚ ਪੂਰੀਆਂ ਕਰਨ ਦੀ ਗੱਲ ਕੀਤੀ ਗਈ | ਇਸ ਮੌਕੇ ਹਰਜਿੰਦਰ ਕੌਰ ਵਾਇਸ ਪ੍ਰਧਾਨ ਫ਼ਾਜ਼ਿਲਕਾ, ਗੁਰਦੀਪ ਕੰਬੋਜ ਜ਼ਿਲ੍ਹਾ ਪ੍ਰਧਾਨ ਫ਼ਾਜ਼ਿਲਕਾ, ਸਾਬੀਰ ਸੂਬਾ ਵਾਇਸ ਖ਼ਜ਼ਾਨਚੀ ਮਲੇਰਕੋਟਲਾ, ਰਘਵੀਰ ਸਿੰਘ ਜ਼ਿਲ੍ਹਾ ਪ੍ਰਧਾਨ ਮਾਨਸਾ ਤੇ ਗੁਰਪ੍ਰੀਤ ਸਿੰਘ ਸੰਗਰੂਰ ਆਦਿ ਹਾਜ਼ਰ ਸਨ |