ਸ਼ੇਰਪੁਰ, 18 ਜੁਲਾਈ (ਦਰਸ਼ਨ ਸਿੰਘ ਖੇੜੀ)-ਕਸਬਾ ਸ਼ੇਰਪੁਰ ਦੇ ਨਜ਼ਦੀਕ ਪਿੰਡ ਈਨਾ ਬਾਜਵਾ ਵਿਖੇ ਮੀਂਹ ਦਾ ਪਾਣੀ ਜ਼ਿਆਦਾ ਜਮਾਂ ਹੋਣ ਕਾਰਨ ਇਕ ਗ਼ਰੀਬ ਮਜ਼ਦੂਰ ਦੇ ਮਕਾਨ ਨੂੰ ਤਰੇੜਾਂ ਆ ਗਈਆਂ ਅਤੇ ਇਸ ਮਜ਼ਦੂਰ ਦਾ ਭਾਰੀ ਨੁਕਸਾਨ ਹੋ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਮਜ਼ਦੂਰ ਹਾਕਮ ਸਿੰਘ ਪੁੱਤਰ ਜੰਗ ਵਾਸੀ ਈਨਾ ਬਾਜਵਾ ਨੇ ਦੱਸਿਆ ਕਿ ਉਸ ਕੋਲ ਸਿਰਫ਼ ਇੱਕ ਕਮਰਾ, ਛੋਟੀ ਰਸੋਈ ਤੇ ਬਾਥਰੂਮ ਹੈ | ਜ਼ਿਆਦਾ ਬਾਰਸ਼ ਹੋਣ ਕਰ ਕੇ ਗਲੀ ਵਿਚ ਪਾਣੀ ਇਕੱਠਾ ਹੋ ਗਿਆ ਜਿਸ ਕਰ ਕੇ ਮਕਾਨ ਧਰਤੀ ਅੰਦਰ ਧਸ ਗਿਆ | ਇਹ ਮਕਾਨ ਵਿਚ ਰਹਿਣਾ ਖ਼ਤਰੇ ਤੋਂ ਖਾਲੀ ਨਹੀ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਸ ਦਾ ਮਕਾਨ ਬਣਾ ਕੇ ਦਿੱਤਾ ਜਾਵੇ | ਵਰਣਨ ਯੋਗ ਹੈ ਕਿ ਇਸ ਮਜ਼ਦੂਰ ਦੇ ਪੰਜ ਲੜਕੀਆਂ ਤੇ ਇੱਕ ਲੜਕਾ ਹੋਣ ਕਰ ਕੇ ਗਰੀਬੀ ਦੀ ਹਾਲਤ ਵਿਚ ਦਿਨ ਕੱਟੀ ਕਰ ਰਿਹਾ ਹੈ |