11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਟੀ.ਬੀ. ਜਾਂਚ ਕੈਂਪ ਲਗਾਇਆ

ਛਾਜਲੀ, 11 ਨਵੰਬਰ (ਅਜਾਇਬ ਸਿੰਘ ਨੀਲੋਵਾਲ) - ਸਿਹਤ ਵਿਭਾਗ ਵਲੋਂ ਟੀ. ਬੀ.

ਅਜੀਤ ਡੈਸਕ 12-11-2026
ਛਾਜਲੀ, 11 ਨਵੰਬਰ (ਅਜਾਇਬ ਸਿੰਘ ਨੀਲੋਵਾਲ) - ਸਿਹਤ ਵਿਭਾਗ ਵਲੋਂ ਟੀ.ਬੀ. (ਤਪਦਿਕ) ਦੀ ਬਿਮਾਰੀ ਨੂੰ ਖਤਮ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਪਿੰਡ ਛਾਜਲੀ ਵਿਖੇ ਟੀ.ਬੀ. ਜਾਂਚ ਕੈਂਪ ਲਗਾਇਆ ਗਿਆ। ਇਹ ਕੈਂਪ ਸਿਵਲ ਸਰਜਨ ਡਾ. ਅਮਰਜੀਤ ਕੌਰ ਅਤੇ ਜ਼ਿਲ੍ਹਾ ਟੀ.ਬੀ. ਅਫ਼ਸਰ ਡਾ. ਰਾਜਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕੰਵਲਜੀਤ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ। ਕੈਂਪ ਦੌਰਾਨ ਡਾ. ਮਲਕੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਪਿੰਡ ਵਾਸੀਆਂ ਦੀ ਮੁਫ਼ਤ ਜਾਂਚ ਕੀਤੀ। ਲੋੜਵੰਦ ਮਰੀਜ਼ਾਂ ਦੇ ਮੌਕੇ ’ਤੇ ਮੁਫ਼ਤ ਐਕਸ-ਰੇ ਕੀਤੇ ਗਏ ਅਤੇ ਜਾਂਚ ਲਈ ਥੁੱਕ ਦੇ ਸੈਂਪਲ ਵੀ ਲਏ ਗਏ। ਇਸ ਤੋਂ ਇਲਾਵਾ ਅੱਖਾਂ ਦੀ ਮੁਢਲੀ ਜਾਂਚ ਵੀ ਕੀਤੀ ਗਈ। ਇਸ ਮੌਕੇ ਡਾ. ਰੂਬਲ ਗੋਇਲ, ਰੇਡੀਓਗ੍ਰਾਫਰ ਮੁਹੰਮਦ ਰਿਜ਼ਵਾਨ, ਵਿਨੋਦ ਕੁਮਾਰ ਐਮ.ਪੀ.ਐਸ.), ਵੀਰਪਾਲ ਕੌਰ, ਰਣਜੀਤ ਕੌਰ, ਗੁਰਜੀਤ ਕੌਰ, ਅਕਬਰੀ ਬੇਗਮ, ਜਸਪਾਲ ਕੌਰ, ਮਨਪ੍ਰੀਤ, ਗੁਰਦੀਪ ਕੌਰ ਅਤੇ ਇੰਦਰਜੀਤ ਕੌਰ ਸਮੇਤ ਸਿਹਤ ਵਿਭਾਗ ਦਾ ਹੋਰ ਸਟਾਫ਼ ਹਾਜ਼ਰ ਸੀ।
ਪਿਛਲੀ ਖ਼ਬਰ ਜਥੇ. ਟੌਹੜਾ ਯਾਦਗਾਰੀ 2 ਰੋਜ਼ਾ ਵਿਰਾਸਤ-ਏ-ਸਭਾ ਸਰੌਦ ਵਿਖੇ 27-28 ਨੂੰ ਅਗਲੀ ਖ਼ਬਰ ਅਰਸ਼ਦੀਪ ਕੌਰ ਨੇ ਡਿਸਕਸ-ਥ੍ਰੋ ‘ਚ ਜਿੱਤਿਆ ਚਾਂਦੀ ਦਾ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।