09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਡਾ. ਨਿਰਮਲ ਜੌੜਾ ਦਾ ਸਕਾਟਲੈਂਡ 'ਚ ਹੋਵੇਗਾ ਸੋਲ ਤਗਮੇ ਨਾਲ ਸਨਮਾਨ

ਅਜੀਤ ਡੈਸਕ 18-07-2025
ਮਲੇਰਕੋਟਲਾ, 17 ਜੁਲਾਈ (ਮੁਹੰਮਦ ਹਨੀਫ਼ ਥਿੰਦ)-ਵਿਸ਼ਵ ਪ੍ਰਸਿੱਧ ਰੰਗਮੰਚ ਨਿਰਦੇਸ਼ਕ ਵਿਅੰਗਕਾਰ, ਉੱਘੇ ਰੰਗਕਰਮੀ, ਨੌਜਵਾਨਾਂ ਲਈ ਪ੍ਰੇਰਨਾਦਾਇਕ ਸ਼ਖ਼ਸੀਅਤ ਡਾ. ਨਿਰਮਲ ਜੌੜਾ ਦਾ ਗਲਾਸਗੋ ਵਿਖੇ ਗੋਲਡ ਮੈਡਲ ਨਾਲ ਸਨਮਾਨ ਅਤੇ ਰੂਬਰੂ ਸਮਾਗਮ ਕਰਵਾਇਆ ਜਾ ਰਿਹਾ ਹੈ | 'ਪੰਜ ਦਰਿਆ ਅਖ਼ਬਾਰ' ਟੀਮ ਵਲੋਂ 24 ਜੁਲਾਈ ਨੂੰ ਸੈਂਟਰਲ ਗੁਰੂਘਰ ਸਿੰਘ ਸਭਾ ਅੰਦਰ 'ਸੈਂਟਰਲ ਮੇਲ ਮਿਲਾਪ ਸੈਂਟਰ' ਕਾਨਫ਼ਰੰਸ ਹਾਲ ਵਿਚ ਹੋਣ ਜਾ ਰਹੇ ਇਸ ਸਮਾਰੋਹ ਦੌਰਾਨ ਡਾ. ਨਿਰਮਲ ਜੌੜਾ ਆਪਣੇ ਜੀਵਨ ਸਫ਼ਰ ਬਾਰੇ ਚਾਨਣਾ ਪਾਉਣਗੇ | ਜ਼ਿਕਰਯੋਗ ਹੈ ਮਨਦੀਪ ਖੁਰਮੀ ਹਿੰਮਤਪੁਰਾ ਵਲੋਂ ਆਪਣੇ ਮਰਹੂਮ ਗੀਤਕਾਰ ਪਿਤਾ ਗੁਰਬਚਨ ਸਿੰਘ ਖੁਰਮੀ ਦੀ ਯਾਦ ਵਿਚ ਸਾਲਾਨਾ ਐਵਾਰਡ ਦੇ ਰੂਪ ਵਿਚ ਗੋਲਡ ਮੈਡਲ ਦੇਣ ਦਾ ਅਹਿਦ ਲਿਆ ਸੀ 'ਤੇ ਪਹਿਲੇ ਗੋਲਡ ਮੈਡਲ ਦਾ ਐਲਾਨ ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਨੂੰ ਭੇਂਟ ਕਰਨ ਲਈ ਕੀਤਾ ਸੀ | ਜੱਗੀ ਕੁੱਸਾ ਦੇ ਸਨਮਾਨ ਲਈ ਬਹੁਤ ਜਲਦੀ ਸਮਾਗਮ ਉਲੀਕਿਆ ਜਾਵੇਗਾ | ਉਪਰੋਕਤ ਜਾਣਕਾਰੀ ਦਿੰਦਿਆਂ ਮਨਦੀਪ ਸਿੰਘ ਖੁਰਮੀ ਨੇ 'ਅਜੀਤ' ਨੂੰ ਦੱਸਿਆ ਕਿ ਇਸੇ ਸਮੇਂ ਦੌਰਾਨ ਹੀ ਸਕਾਟਲੈਂਡ ਦੌਰੇ 'ਤੇ ਆ ਰਹੇ ਡਾ. ਨਿਰਮਲ ਜੌੜਾ ਨੂੰ ਵੀ ਉਕਤ ਸਨਮਾਨ ਭੇਂਟ ਕੀਤਾ ਜਾਵੇਗਾ | ਇੱਥੇ ਦੱਸਣਾ ਬਣਦਾ ਹੈ ਕਿ ਨਿਰਮਲ ਜੌੜਾ ਦਾ ਪੰਜਾਬੀ ਸਭਿਆਚਾਰ, ਸਾਹਿਤ 'ਤੇ ਰੰਗਮੰਚ ਦੇ ਖੇਤਰ ਵਿਚ ਬਹੁਤ ਵੱਡਾ ਸਥਾਨ ਹੈ | ਉਨ੍ਹਾਂ ਵਲੋਂ ਕੀਤੇ ਗਏ ਅਤੇ ਕੀਤੇ ਜਾ ਰਹੇ ਕਾਰਜਾਂ ਅੱਗੇ ਵੱਡੇ ਤੋਂ ਵੱਡੇ ਸਨਮਾਨ ਵੀ ਛੋਟੇ ਜਾਪਦੇ ਹਨ | ਨਿਰਮਲ ਜੌੜਾ ਅਜਿਹੀ ਮਿੱਠ ਬੋਲੜੀ ਸ਼ਖ਼ਸੀਅਤ ਹੈ, ਜਿਨ੍ਹਾਂ ਦੇ ਬੋਲ ਲੰਮਾ ਸਮਾਂ ਦੂਰਦਰਸ਼ਨ ਦੇ ਰੰਗਾਰੰਗ ਪ੍ਰੋਗਰਾਮ 'ਲਿਸ਼ਕਾਰਾ' ਰਾਹੀਂ ਘਰ-ਘਰ ਤੱਕ ਪਹੁੰਚਦੇ ਰਹੇ ਹਨ | ਇਸ ਸੰਬੰਧੀ ਪੰਜ ਦਰਿਆ ਅਖ਼ਬਾਰ ਦੀ ਟੀਮ ਵਲੋਂ ਕੀਤੀ ਇਕੱਤਰਤਾ ਦੌਰਾਨ ਮਨਦੀਪ ਖੁਰਮੀ ਹਿੰਮਤਪੁਰਾ, ਗੁਰਮੇਲ ਸਿੰਘ ਧਾਮੀ, ਵਰਿੰਦਰ ਖੁਰਮੀ, ਲਾਭ ਗਿੱਲ ਦੋਦਾ, ਵਿੱਕੀ ਸ਼ਰਮਾ, ਬਲਦੇਵ ਸਿੰਘ ਬਾਜਵਾ, ਤਾਰੀ ਬਾਸੀ, ਦਲਬਾਰਾ ਸਿੰਘ ਗਿੱਲ, ਰਾਣਾ ਦੁਸਾਂਝ, ਨਛੱਤਰ ਸਿੰਘ ਦੋਦਾ, ਬਿੱਟੂ ਗਲਾਸਗੋ ਆਦਿ ਸਹਿਯੋਗੀਆਂ ਵਲੋਂ ਸਕਾਟਲੈਂਡ ਵੱਸਦੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਗਈ ਕਿ ਨਿਰਮਲ ਜੌੜਾ ਦੇ ਸਨਮਾਨ ਅਤੇ ਰੂ-ਬਰੂ ਸਮਾਰੋਹ ਵਿਚ ਹਾਜ਼ਰੀ ਜ਼ਰੂਰ ਭਰਨ |
ਪਿਛਲੀ ਖ਼ਬਰ ਸੰਗਰੂਰ ਸਥਿਤ ਭੋਂ ਪਰਖ ਪ੍ਰਯੋਗਸ਼ਾਲਾ 'ਚ ਸੂਬੇ ਦੇ 6 ਜ਼ਿਲਿ੍ਹਆਂ ਦੇ ਮਿੱਟੀ ਦੇ ਨਮੂਨਿਆਂ ਦੀ ਕੀਤੀ ਜਾਂਦੀ ਹੈ ਜਾਂਚ ਅਗਲੀ ਖ਼ਬਰ ਮਹਾਰਾਜਾ ਅਗਰਸੈਨ 'ਵਿਜੈ ਚੌਕ' ਦਾ ਉਦਘਾਟਨੀ ਸਮਾਰੋਹ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।