11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਜੇਕਰ ਪੰਜਾਬ ਸਰਕਾਰ ਨੇ ਮੰਗਾਂ ਨਾਂ ਮੰਨੀਆਂ ਤਾਂ ਸੰਘਰਸ਼ ਨੂੰ ਤੇਜ਼ ਕਰਾਂਗੇ- ਪ੍ਰਧਾਨ ਥਿੰਦ

ਅਜੀਤ ਡੈਸਕ 18-07-2025
ਮਲੇਰਕੋਟਲਾ, 17 ਜੁਲਾਈ (ਮੁਹੰਮਦ ਹਨੀਫ਼ ਥਿੰਦ)-ਏਕਤਾ ਹੈਂਡੀਕੈਪਡ ਐਂਡ ਵਿਧਵਾ ਵੈੱਲਫੇਅਰ ਸੁਸਾਇਟੀ ਮਲੇਰਕੋਟਲਾ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਦਿਵਿਆਂਗਜਨਾਂ ਅਤੇ ਵਿਧਵਾ ਅÏਰਤਾਂ ਦੀ ਭਲਾਈ ਲਈ ਕੰਮ ਕਰਦੀ ਆ ਰਹੀ ਹੈ | ਪੰਜਾਬ ਸਰਕਾਰ ਵਲੋਂ ਦਿਵਿਆਂਗਜਨ ਵਿਅਕਤੀਆਂ ਅਤੇ ਵਿਧਵਾ ਅÏਰਤਾਂ ਨਾਲ ਕੀਤੇ ਵਾਅਦੇ ਨਾ ਪੂਰੇ ਕਰਨ 'ਤੇ ਅੱਜ ਏਕਤਾ ਹੈਂਡੀਕੈਪਡ ਐਂਡ ਵਿਧਵਾ ਵੈੱਲਫੇਅਰ ਸੁਸਾਇਟੀ ਮਲੇਰਕੋਟਲਾ ਪੰਜਾਬ ਦੇ ਪ੍ਰਧਾਨ ਸਟੇਟ ਐਵਾਰਡੀ ਮਹਿਮੂਦ ਅਹਿਮਦ ਥਿੰਦ ਮੈਂਬਰ ਸਟੇਟ ਐਡਵਾਈਜ਼ਰੀ ਬੋਰਡ ਡਿਸਏਬਿਲਟੀ ਸੈੱਲ ਪੰਜਾਬ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਮੰਗਾਂ ਨੂੰ ਲੈ ਕੇ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਅਤੇ ਸੁਸਾਇਟੀ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਮਲੇਰਕੋਟਲਾ ਵਿਰਾਜ ਸ਼ਿਆਮਕਰਨ ਤਿੜਕੇ ਰਾਹੀਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਂਅ ਇਕ ਮੰਗ ਪੱਤਰ ਤਹਿਸੀਲਦਾਰ ਸ੍ਰੀਮਤੀ ਰੀਤੂ ਗੁਪਤਾ ਨੂੰ ਸੌਂਪਿਆ ਗਿਆ | ਇਸ ਮੌਕੇ ਮੁਹੰਮਦ ਜ਼ਾਹਿਦ ਮੀਤ ਪ੍ਰਧਾਨ, ਸ਼ਮੀਮ ਬੂਖਾਰੀ ਪ੍ਰੈੱਸ ਸਕੱਤਰ, ਮੁਹੰਮਦ ਇਮਰਾਨ ਪ੍ਰਚਾਰ ਸਕੱਤਰ, ਫ਼ਕੀਰ ਮੁਹੰਮਦ ਜੁਆਇੰਟ ਸਕੱਤਰ, ਯਾਸਮੀਨ, ਅਫਰਾਜ ਅਲੀ, ਆਦਿਲ, ਮੁਹੰਮਦ ਸ਼ਕੀਲ, ਪਰਮਜੀਤ ਸਿੰਘ, ਸ਼ਬੀਨਾ, ਸਾਜ਼ੀਆ, ਰਜ਼ੀਆ, ਬੀਲਾ ਖਾਂ, ਮੁਹੰਮਦ ਇਲਿਆਸ, ਮੁਹੰਮਦ ਸ਼ਕੀਲ ਬੇਰੀ ਵਾਲਾ, ਅਬਦੁਲ ਗ਼ੱਫਾਰ, ਸਮੀਨਾ ਆਦਿ ਤੋਂ ਇਲਾਵਾ ਹੋਰ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ 'ਆਪ' ਪੰਜਾਬ ਦੇ ਸਾਰੇ ਜ਼ਿਲਿ੍ਹਆਂ ਲਈ ਸੋਸ਼ਲ ਮੀਡੀਆ ਇੰਚਾਰਜਾਂ ਦਾ ਐਲਾਨ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਬੇਅਦਬੀ ਸੰਬੰਧੀ ਕਾਨੂੰਨ ਬਣਾ ਕੇ ਮਾੜੇ ਅਨਸਰਾਂ ਨੂੰ ਦਿੱਤਾ ਸਖ਼ਤ ਸੁਨੇਹਾ- ਸੰਧਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।