15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਪਿ੍ੰਸੀਪਲ ਸੋਨੀਆ ਕਲਸੀ ਗੋਲਡਨ ਪਿ੍ੰਸੀਪਲ ਅਵਾਰਡ ਤੇ ਅਧਿਆਪਕਾ ਵੰਦਨਾ ਗਰਗ ਪ੍ਰੇਰਨਾਦਾਇਕ ਅਧਿਆਪਕ ਐਵਾਰਡ ਨਾਲ ਸਨਮਾਨਿਤ

ਅਜੀਤ ਡੈਸਕ 09-12-2025
ਮੋਗਾ, 8 ਦਸੰਬਰ (ਸੁਰਿੰਦਰਪਾਲ ਸਿੰਘ)-ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਨੇ ਰਾਜ ਪੱਧਰੀ ਪੁਰਸਕਾਰ ਸਮਾਗਮ ਕਰਵਾਇਆ | ਇਸ ਪੁਰਸਕਾਰ ਸਮਾਗਮ ਨੇ ਵਿਦਿਆਰਥੀਆਂ ਦੀਆਂ ਵੱਖ-ਵੱਖ ਖੇਤਰਾਂ 'ਚ ਸ਼ਾਨਦਾਰ ਪ੍ਰਾਪਤੀਆਂ ਨੂੰ ਮਾਨਤਾ ਦਿੱਤੀ | ਇਹ ਸਮਾਗਮ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕੀਤਾ ਗਿਆ ਸੀ | ਜ਼ਿਕਰਯੋਗ ਹੈ ਕਿ ਡੀ.ਐਨ. ਮਾਡਲ ਸਕੂਲ ਨੇ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਅਕਾਦਮਿਕ ਮੁਕਾਬਲਿਆਂ 'ਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਹੈ | ਇਸ ਸਬੰਧ 'ਚ ਡੀ.ਐਨ. ਮਾਡਲ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੇ ਵਿਦਿਆਰਥੀ ਆਰੀਅਨ ਕਾਲੜਾ ਨੇ ਮੈਗਾ ਓਲੰਪੀਅਡ 2025 'ਚ ਸਟੇਟ ਟੌਪਰ ਬਣ ਕੇ ਸਕੂਲ ਦਾ ਮਾਣ ਵਧਾਇਆ | 196 ਵਿਦਿਆਰਥੀਆਂ ਨੇ ਓਲੰਪੀਅਡ ਵਿਚ ਹਿੱਸਾ ਲਿਆ | ਸਕੂਲ ਦੀ ਪਿ੍ੰਸੀਪਲ ਸੋਨੀਆ ਕਲਸੀ ਹਮੇਸ਼ਾ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ 'ਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕਰਦੇ ਰਹੇ ਹਨ | ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਪਿ੍ੰਸੀਪਲ ਸੋਨੀਆ ਕਲਸੀ ਨੂੰ ਗੋਲਡਨ ਪਿ੍ੰਸੀਪਲ ਅਵਾਰਡ ਤੇ ਵਿਸ਼ਾ ਅਧਿਆਪਕਾ ਵੰਦਨਾ ਗਰਗ ਨੂੰ ਪ੍ਰੇਰਨਾਦਾਇਕ ਅਧਿਆਪਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਸ ਪ੍ਰਾਪਤੀ 'ਤੇ ਸਕੂਲ ਮੈਨੇਜਮੈਂਟ ਦੇ ਚੇਅਰਮੈਨ ਤੁਸ਼ਾਰ ਗੋਇਲ, ਅਸ਼ਵਨੀ ਕੁਮਾਰ ਸ਼ਰਮਾ, ਯੋਗੇਸ਼ ਠਾਕੁਰ, ਅਵਿਨਾਸ਼ ਗੁਪਤਾ, ਸੁਭਾਸ਼ ਸੂਦ, ਅਮਿਤ ਬਾਂਸਲ, ਆਯੂਸ਼ ਅਰੋੜਾ, ਪਰਵੀਨ ਸ਼ਰਮਾ, ਗੌਰਵ ਗਰਗ, ਕਪਿਲ ਸੂਦ ਅਤੇ ਰਾਕੇਸ਼ ਗਾਂਧੀ ਨੇ ਆਰੀਅਨ ਕਾਲੜਾ, ਪਿ੍ੰਸੀਪਲ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਬਲਜੀਤ ਕੌਰ ਚੰਦ ਨਵਾਂ ਤੇ ਕਸ਼ਮੀਰ ਸਿੰਘ ਦੇ ਹੱਕ 'ਚ ਚੋਣ ਪ੍ਰਚਾਰ ਅਗਲੀ ਖ਼ਬਰ ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਦੇ ਸੂਬਾ ਪ੍ਰਧਾਨ ਖ਼ਿਲਾਫ਼ ਕਾਰਨ ਦੱਸੋ ਨੋਟਿਸ ਜਾਰੀ ਕਰਨਾ ਨਿਰੋਲ ਪੱਖਪਾਤੀ ਕਾਰਵਾਈ-ਡੀ.ਟੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।