ਬਾਘਾ ਪੁਰਾਣਾ, 8 ਦਸੰਬਰ (ਟਿੰਕੂ ਕਾਠਪਾਲ)-ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸੀਨੀਅਰ ਆਗੂ ਸਰਕਲ ਪ੍ਰਧਾਨ ਹਰਜੀਤ ਸਿੰਘ ਗਿੱਲ ਵਲੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਬਲਾਕ ਸੰਮਤੀ ਲਈ ਉਮੀਦਵਾਰ ਬਲਜੀਤ ਕੌਰ ਚੰਦ ਨਵਾਂ ਤੇ ਜ਼ਿਲ੍ਹਾ ਪ੍ਰੀਸ਼ਦ ਲੰਗੇਆਣਾ ਜੋਨ ਤੋਂ ਚੋਣ ਲੜ ਰਹੇ ਕਸ਼ਮੀਰ ਸਿੰਘ ਦੇ ਹੱਕ ਵਿਚ ਖੁੱਲ੍ਹਾ ਸਮਰਥਨ ਪ੍ਰਗਟਾਇਆ ਗਿਆ | ਆਪਣੇ ਸੰਬੋਧਨ 'ਚ ਹਰਜੀਤ ਸਿੰਘ ਗਿੱਲ ਨੇ ਕਿਹਾ ਕਿ ਦੋਵੇਂ ਉਮੀਦਵਾਰ ਸਾਫ਼-ਸੁਥਰੀ ਛਵੀ, ਲੋਕ ਸੇਵਾ ਦੇ ਜਜ਼ਬੇ ਤੇ ਹਲਕੇ ਦੀ ਤਰੱਕੀ ਲਈ ਸਮਰਪਿਤ ਸੋਚ ਦੇ ਮਾਲਕ ਹਨ | ਇਸ ਮੌਕੇ ਪ੍ਰੀਤਮ ਸਿੰਘ ਗਿੱਲ, ਸੋਹਣ ਸਿੰਘ, ਸ਼ਮਸ਼ੇਰ ਸਿੰਘ ਚੌਹਾਨ, ਜਗਮੋਹਨ ਸਿੰਘ ਪ੍ਰਧਾਨ, ਤਰਸੇਮ ਸਿੰਘ, ਸੂਬਾ ਸਿੰਘ, ਜਰਨੈਲ ਸਿੰਘ ਪੰਚ, ਜਿੰਦਰ ਸਿੰਘ ਸੰਘਾ, ਕਰਮਜੀਤ ਸਿੰਘ, ਬਲਵਿੰਦਰ ਸਿੰਘ ਚੌਹਾਨ, ਬੇਅੰਤ ਸਿੰਘ ਸੰਘਾ, ਬਲਜੀਤ ਸਿੰਘ, ਪ੍ਰਗਟ ਸਿੰਘ, ਗੁਰਮੀਤ ਸਿੰਘ ਆਦਿ ਸ਼ਾਮਲ ਹੋਏ |