ਮੋਗਾ, 21 ਜੁਲਾਈ (ਸੁਰਿੰਦਰਪਾਲ ਸਿੰਘ)-ਆਮ ਆਦਮੀ ਪਾਰਟੀ ਵਲੋਂ ਸ਼ਹਿਰ ਦੇ ਨੌਜਵਾਨ ਵਕੀਲ ਸ਼ੁਭਮ ਜੈਸਵਾਲ ਨੂੰ ਵਾਰਡ ਨੰਬਰ 37 ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਸ਼ੁਭਮ ਜੈਸਵਾਲ ਦੀ ਨਿਯੁਕਤੀ ਤੋਂ ਬਾਅਦ ਵਿਧਾਇਕਾ ਡਾ. ਅਮਨਦੀਪ ਕੌਰ ਨੇ ਨਗਰ ਨਿਗਮ ਦੇ ਵਿਹੜੇ 'ਚ ਐਡਵੋਕੇਟ ਸ਼ੁਭਮ ਜੈਸਵਾਲ ਨੂੰ ਨਿਯੁਕਤੀ ਪੱਤਰ ਦਿੱਤਾ | ਆਮ ਆਦਮੀ ਪਾਰਟੀ 'ਚ ਆਪਣਾ ਕੱਦ ਵਧਾਉਣ ਤੋਂ ਬਾਅਦ, ਡਾ. ਅਮਨਦੀਪ ਕੌਰ ਮੋਗਾ 'ਚ ਪਾਰਟੀ ਸੰਗਠਨ ਨੂੰ ਵਧਾਉਣ ਲਈ ਵੀ ਲਗਾਤਾਰ ਯਤਨ ਕਰ ਰਹੀ ਹੈ | ਇਸ ਯਤਨ ਦੇ ਸਦਕਾ, ਉਨ੍ਹਾਂ ਨੇ ਸ਼ੁਭਮ ਜੈਸਵਾਲ ਦੇ ਰੂਪ ਵਿਚ ਇਕ ਨਵੀਂ ਨਿਯੁਕਤੀ ਕੀਤੀ ਹੈ | ਖ਼ਾਸ ਗੱਲ ਇਹ ਹੈ ਕਿ ਸ਼ੁਭਮ ਜੈਸਵਾਲ, ਜੋ ਹੁਣ ਤੱਕ ਰਾਜਨੀਤੀ ਤੋਂ ਦੂਰ ਰਹੇ ਹਨ, ਦੀ ਸਮਾਜ ਦੇ ਹਰ ਵਰਗ ਵਿਚ ਪਕੜ ਹੈ | ਉਨ੍ਹਾਂ ਦੇ ਸਾਰੀਆਂ ਰਾਜਨੀਤਿਕ ਪਾਰਟੀਆਂ ਨਾਲ ਨੇੜਲੇ ਸੰਬੰਧ ਹਨ | ਇਸ ਸਮੇਂ ਉਹ ਜ਼ਿਲ੍ਹਾ ਅਦਾਲਤ 'ਚ ਪ੍ਰੈਕਟਿਸ ਕਰ ਰਹੇ ਹਨ | ਵਾਰਡ ਨੰਬਰ 37 ਦੇ ਇੰਚਾਰਜ ਬਣਨ ਤੋਂ ਬਾਅਦ, ਵਿਧਾਇਕਾ ਡਾ. ਅਮਨਦੀਪ ਕੌਰ ਨੇ ਉਨ੍ਹਾਂ ਨੂੰ ਨਗਰ ਨਿਗਮ ਚੋਣਾਂ ਲੜਨ ਦਾ ਸੰਕੇਤ ਵੀ ਦਿੱਤਾ ਹੈ | ਇਸ ਨਿਯੁਕਤੀ ਤੋਂ ਬਾਅਦ ਸ਼ੁਭਮ ਜੈਸਵਾਲ ਨੇ ਕਿਹਾ ਕਿ ਉਹ ਪਾਰਟੀ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਗੰਭੀਰਤਾ ਤੇ ਸਾਰਿਆਂ ਦੇ ਸਹਿਯੋਗ ਨਾਲ ਨਿਭਾਉਣਗੇ | ਇਸ ਮੌਕੇ ਮੇਅਰ ਬਲਜੀਤ ਸਿੰਘ ਚਾਨੀ, ਸ਼ਹਿਰ ਦੇ ਕਈ ਕੌਂਸਲਰ ਡਾ. ਸ਼ਿਵਮ ਜੈਸਵਾਲ, ਮਨੋਜ ਮੋਗਾ, ਸੋਨੂੰ ਜੈਸਵਾਲ, ਸ਼ਵੇਤ ਗੁਪਤਾ, ਗੌਰਵ ਗੋਰੀ ਅਰੋੜਾ, ਰੁਪਿੰਦਰ ਸਿੰਘ ਰਾਣਾ, ਸਵਰਨ ਮਿੱਤਲ, ਆਸਿਮ ਮਿੱਤਲ ਅਭਿਸ਼ੇਕ ਗਰਗ, ਯਾਦੂ ਗਰਗ, ਐਡਵੋਕੇਟ ਨਿਤਿਨ ਜੈਸਵਾਲ, ਐਡਵੋਕੇਟ ਅਨੂਦੀਪ, ਐਡਵੋਕੇਟ ਅਨੂਪੇਸ਼ ਕੁਮਾਰ, ਡਾ. ਮਨਚੰਦਾ ਹਾਜ਼ਰ ਸਨ |